ਜ਼ਿਲ੍ਹਾ ਪੱਧਰੀ ਮੈਗਾ ਦਾਖਲਾ ਕੰਪੈਨ ਦਾ ਅਗਾਜ਼
"ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਾਖ਼ਲਾ ਡੈਸਕ ਲਗਾਕੇ ਦਾਖਲੇ ਕੀਤੇ"
ਪ੍ਰਮੋਦ ਭਾਰਤੀ
ਨਵਾਂਸ਼ਹਿਰ, 8 ਦਸੰਬਰ 2025
ਸ਼ੈਸ਼ਨ 2026-27 ਲਈ ਸਰਕਾਰੀ ਪ੍ਰਾਇਮਰੀ ਅਤੇ ਅਪੱਰ ਪ੍ਰਾਇਮਰੀ ਸਕੂਲਾਂ ਵਿੱਚ ਸਾਂਝੇ ਤੌਰ ਤੇ ਦਾਖ਼ਲਾ ਮੁਹਿੰਮ ਦਾ ਅਗਾਜ਼ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਲਖਵੀਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੜਸ਼ੰਕਰ ਰੋਡ ਨਵਾਂ ਸ਼ਹਿਰ ਤੋਂ ਕੀਤਾ । ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਾਨਸਿਕ ਤਣਾਉ ਤੋਂ ਬਚਾਉਣ ਲਈ ਖੇਡ ਵਿਧੀ ਨਾਲ ਪੜਾਇਆ ਜਾਂਦਾ ਹੈ। ਖੇਡ ਵਿਧੀ ਨਾਲ ਬੱਚਾ ਜਿਥੇ ਜਲਦੀ ਸਿੱਖਦਾ ਹੈ,ਉਥੇ ਨਾਲ ਹੀ ਉਸ ਦਾ ਗਿਆਨ ਚਿਰ ਸਥਾਈ ਵੀ ਹੁੰਦਾ ਹੈ। ਸਰਕਾਰੀ ਸਕੂਲ ਦਾ ਅਧਿਆਪਕ ਬੱਚੇ ਨੂੰ ਕਿਤਾਬੀ ਕੀੜਾ ਨਹੀਂ ਬਣਾਉਦਾ ਸਗੋਂ ਉਹ ਬੱਚੇ ਨੂੰ ਪੜ੍ਹਣ ਅਤੇ ਸਿੱਖਣ ਦੀਆਂ ਗਤੀਵਿਧੀਆਂ ਕਰਵਾਉਂਦਾ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕੋਈ ਵੀ ਬੱਚਾ ਅੱਖਰ ਗਿਆਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਲਈ ਸਾਨੂੰ ਸਾਰਿਆਂ ਨੂੰ ਡੋਰ ਟੂ ਡੋਰ ਪਹੁੰਚ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜ਼ਿਲ੍ਹਾ ਦਾਖਲਾ ਕਮੇਟੀ ਦੇ ਸਹਿਯੋਗ ਨਾਲ ਦਾਖ਼ਲਾ ਡੈਸਕ ਲਗਾਕੇ ਨਵਾਂ ਦਾਖਲਾ ਸ਼ੁਰੂ ਕੀਤਾ ਗਿਆ। ਇਸ ਵਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਮੀਡੀਆ ਇੰਚਾਰਜ਼ ਵਲੋਂ ਦੱਸਿਆ ਗਿਆ ਕਿ ਅੱਜ ਦੀ ਜ਼ਿਲ੍ਹਾ ਪੱਧਰੀ ਦਾਖਲਾ ਮੁਹਿੰਮ ਦੇ ਨਾਲ ਹੀ ਸਾਰੇ ਬਲਾਕਾਂ ਵਿੱਚ ਵੀ ਦਾਖਲਾ ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ। ਅੱਜ ਪੇਂਡੂ ਖੇਤਰ ਦੇ ਹਰੇਕ ਸਕੂਲ ਨੂੰ ਘੱਟੋ-ਘੱਟ ਦੋ-ਦੋ ਬੱਚੇ ਅਤੇ ਸ਼ਹਿਰੀ ਖੇਤਰ ਦੇ ਹਰੇਕ ਸਕੂਲ ਨੂੰ ਸਕੂਲਾਂ ਦੀ ਗਿਣਤੀ ਦੇ ਚਾਰ ਗੁਣਾ ਬੱਚੇ ਦਾਖਲ ਕਰਨ ਦਾ ਟੀਚਾ ਦਿੱਤਾ ਗਿਆ ਸੀ। ਖਬਰ ਲਿਖੇ ਜਾਣ ਤੱਕ ਸਾਰੇ ਜ਼ਿਲ੍ਹੇ ਅੰਦਰ ਕਰੀਬ 350 ਬੱਚੇ ਦਾਖਲ ਕੀਤੇ ਜਾ ਚੁੱਕੇ ਸਨ। ਉਨ੍ਹਾਂ ਦੱਸਿਆਂ ਕਿ ਇਹ ਪ੍ਰਕਿਰਿਆ ਲਗਾਤਾਰ ਮਾਰਚ ਮਹੀਨੇ ਤੱਕ ਜਾਰੀ ਰਹੇਗੀ। ਜ਼ਿਲ੍ਹਾ ਅਤੇ ਬਲਾਕ ਟੀਮਾਂ ਰੋਜਾਨਾ ਫੀਲਡ ਵਿੱਚ ਡੋਰ ਟੂ ਡੋਰ ਜਾਕੇ ਦਾਖਲਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਦਾਖਲਾ ਮੁਹਿੰਮ ਲਈ ਮਾਪਿਆਂ,ਐਨ ਜੀ ਓਜ਼,ਪੰਚਾਇਤਾਂ,ਐਸ ਐਮ ਸੀਜ਼ ਕਮੇਟੀਆਂ ਅਤੇ ਸਮਾਜ ਸੇਵੀਆਂ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਅਸੀਂ ਜਿਨ੍ਹਾਂ ਵੱਧ ਦਾਖਲਾ ਕਰਾਗੇ,ਜ਼ਿਲ੍ਹੇ ਲਈ ਸਰਕਾਰ ਵਲੋਂ ਉੰਨ੍ਹੀਆਂ ਵੱਧ ਪੋਸਟਾਂ ਦਿੱਤੀਆਂ ਜਾਣਗੀਆਂ। ਜਿਸ ਨਾਲ ਸਾਡੇ ਬੇਰੁਜ਼ਗਾਰ ਪੜ੍ਹੇ ਲਿਖੇ ਬੱਚਿਆਂ ਨੂੰ ਵੱਧ ਨੌਕਰੀਆਂ ਮਿਲਣਗੀਆਂ। ਉਨ੍ਹਾਂ ਇਸ ਮੌਕੇ ਇਹ ਵੀ ਕਿਹਾ ਕਿ ਇਹ ਦਾਖ਼ਲਾ ਹਾਲ ਦੀ ਘੜੀ ਆਰਜ਼ੀ ਕੀਤਾ ਜਾਵੇਗਾ। ਮਾਰਚ ਵਿੱਚ ਇਸ ਨੂੰ ਦਾਖਲੇ ਨੂੰ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜਾ ਅਧਿਆਪਕ ਜਾ ਸਕੂਲ ਸਭ ਤੋਂ ਵੱਧ ਦਾਖਲਾ ਕਰੇਗਾ ਉਸ ਨੂੰ ਜ਼ਿਲ੍ਹਾ ਦਫ਼ਤਰ ਵਲੋਂ ਪ੍ਰਸ਼ੰਸ਼ਾ ਪੱਤਰ ਦੇਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਵਲੋਂ ਬਹੁਤ ਸ਼ਾਨਦਾਰ ਸਿੱਖਿਆਦਾਇਕ ਕਲਚਰਲ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਲਖਵੀਰ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਅਵਤਾਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਸਤਨਾਮ ਸਿੰਘ ਡੀ ਆਰ ਸੀ,ਸੁਰਿੰਦਰਪਾਲ ਅਗਨੀਹੋਤਰੀ,ਨਵੀਨ ਗੁਲਾਟੀ,ਰਾਣੀ,ਰਮਨ ਕੁਮਾਰ,ਪਰਮਜੀਤ ਮਿੰਟੂ,ਅਸ਼ਵਨੀ ਕੁਮਾਰ,ਪਰਮਿੰਦਰ ਕੁਮਾਰ,ਨੀਲ ਕਮਲ,ਗੁਰਦਿਆਲ ਸਿੰਘ,ਨਿਰਮਲ ਕੁਮਾਰ,ਬਜਰੰਗ,ਰਵੀ ਕੁਮਾਰ,ਵਰਿੰਦਰ ਕੁਮਾਰ,ਨਰਿੰਦਰ ਕੌਰ,ਮਨਜੀਤ ਕੌਰ,ਪੁਸ਼ਪਾ ਰਾਣੀ, ਮਨਜੀਤ ਕੌਰ,ਨੀਲਮ ਭਾਟੀਆ,ਰੇਨੂੰ,ਮਨਜੀਤ ਕੌਰ,ਕੁਲਵਿੰਦਰ ਕੌਰ,ਕਮਲਜੀਤ ਕੌਰ,ਸੁਰਿੰਦਰ ਕੌਰ,ਸੋਨੀਆ,ਸਪਨਾ ਬਸੀ ਵੀ ਮੌਜੂਦ ਸਨ।