ਪਾਰਕ 'ਚ ਲੱਗਦੇ ਕੂੜੇ ਤੋਂ ਉੱਠਦੀ ਬਦਬੂ ਤੋਂ ਪਰੇਸ਼ਾਨ ਪਾਵਰਕੌਮ ਦੇ ਮੁਲਾਜ਼ਮ ਨਿਕਲੇ ਦਫਤਰ ਤੋਂ ਬਾਹਰ
ਕਹਿੰਦੇ ਪਹਿਲੀ ਵਾਰ ਦੇਖਿਆ ਕਿਸੇ ਪਾਰਕ ਵਿੱਚ ਕੂੜੇ ਦਾ ਡੰਪ, ਜੇਕਰ ਨਹੀਂ ਚਕੋਇਆ ਕੂੜਾ ਤਾਂ ਕੰਮ ਕਰਾਂਗੇ ਬੰਦ
ਰੋਹਿਤ ਗੁਪਤਾ, ਗੁਰਦਾਸਪੁਰ
ਸਥਾਨਕ ਨਹਿਰੂ ਪਾਰਕ ਜੋ ਕੁਝ ਸਾਲ ਪਹਿਲਾਂ ਸ਼ਹਿਰ ਦੀ ਇਕਲੌਤੀ ਪਾਰਕ ਹੁੰਦੀ ਸੀ, ਜਿੱਥੇ ਨਜ਼ਦੀਕੀ ਪਿੰਡਾਂ ਤੋਂ ਆਏ ਲੋਕ ਲੜਕੀ ਲੜਕੇ ਦੀ ਦੇਖਾ ਦਿਖਾਈ ਅਤੇ ਸ਼ਗਨ ਠਾਕੇ ਤੱਕ ਦੇ ਸਮਾਗਮ ਕਰਦੇ ਸੀ ਪਰ ਕਰੀਬ 10 ਕੁ ਸਾਲ ਪਹਿਲਾਂ ਇਸ ਪਾਰਕ ਦੇ ਅੱਧੇ ਹਿੱਸੇ ਨੂੰ ਸ਼ਹਿਰ ਦੀ ਟਰੈਫਿਕ ਸਮੱਸਿਆ ਘਟਾਉਣ ਲਈ ਪਾਰਕਿੰਗ ਬਣਾ ਦਿੱਤਾ ਗਿਆ ਸੀ । ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਇਹ ਪਾਰਕ ਜਾਂ ਫਿਰ ਪਾਰਕਿੰਗ ਕੂੜੇ ਦਾ ਡੰਪ ਬਣ ਕੇ ਰਹਿ ਗਈ ਹੈ । ਸਾਰੇ ਸ਼ਹਿਰ ਦਾ ਕੂੜਾ ਟਰਾਲੀਆਂ ,ਰਿਕਸਿ਼ਆਂ ਅਤੇ ਟਿੱਪਰਾਂ ਵਿੱਚ ਲੱਦ ਕੇ ਇੱਥੇ ਲਗਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਥੋਂ ਚੁੱਕ ਕੇ ਸ਼ਹਿਰ ਤੋਂ ਬਾਹਰ ਦੇ ਡੰਪ ਵਿੱਚ ਭੇਜਿਆ ਜਾਂਦਾ ਹੈ। ਇਹਨਾਂ ਕੂੜੇ ਦੇ ਢੇਰਾਂ ਕਰਨ ਜਿੱਥੇ ਪਾਰਕ ਅਤੇ ਪਾਰਕਿੰਗ ਦੀ ਵਰਤੋਂ ਲੋਕਾਂ ਵੱਲੋਂ ਕਰਨੀ ਇਕੱਠ ਕਰ ਦਿੱਤੀ ਗਈ ਹੈ ਉੱਥੇ ਹੀ ਨਜ਼ਦੀਕੀ ਦਫਤਰਾਂ ਦੇ ਮੁਲਾਜ਼ਮ ਵੀ ਪਰੇਸ਼ਾਨ ਹਨ । ਪਾਵਰਕੌਮ ਦੇ ਸ਼ਹਿਰੀ ਮੁਖ ਦਫਤਰ ਦੀ ਦੀਵਾਰ ਵੀ ਇਸ ਪਾਰਕਿੰਗ ਨਾਲ ਲੱਗਦੀ ਹੈ ।ਬੀਤੇ ਦਿਨੀਂ ਹੋਈਆਂ ਬਾਰਿਸ਼ਾਂ ਕਾਰਨ ਤਾਂ ਨਹਿਰੂ ਪਾਰਕ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਹੈ। ਪਾਣੀ ਭਰਨ ਕਾਰਨ ਕੂੜੇ ਦੇ ਢੇਰ ਖਿਲਰ ਗਏ ਹਨ ਅਤੇ ਬੁਰੀ ਤਰ੍ਹਾਂ ਨਾਲ ਇੱਥੇ ਬਦਬੂ ਉੱਠ ਰਹੀ ਹੈ ਜਿਸ ਤੋਂ ਪਰੇਸ਼ਾਨ ਹੋ ਕੇ ਅੱਜ ਪਾਵਰ ਕਾਮ ਦੇ ਸਾਰੇ ਮੁਲਾਜ਼ਮ ਸਨੇ ਐਸਡੀਓ ਤੇ ਜੇਈਜ ਦਫਤਰ ਤੋਂ ਬਾਹਰ ਆ ਗਏ ਅਤੇ ਮੀਡੀਆ ਨੂੰ ਬੁਲਾ ਕੇ ਆਪਣੀ ਸਮੱਸਿਆ ਦੱਸੀ ।
ਜੇਈ ਸੁਖਦੇਵ ਸਿੰਘ ਅਤੇ ਐਸਡੀਓ ਭੁਪਿੰਦਰ ਸਿੰਘ ਕਲੇਰ ਦਾ ਕਹਿਣਾ ਹੈ ਕਿ ਬਦਬੂ ਕਾਰਨ ਮੁਲਾਜ਼ਮਾਂ ਦਾ ਕੰਮ ਕਰਨਾ ਔਖਾ ਹੋ ਗਿਆ ਹੈ ਉੱਥੇ ਹੀ ਬਿੱਲ ਜਮਾ ਕਰਵਾਉਣ ਆਏ ਜਾਂ ਕਿਸੇ ਹੋਰ ਕੰਮ ਲਈ ਦਫਤਰ ਆਏ ਲੋਕਾਂ ਦਾ ਵੀ ਬੁਰਾ ਹਾਲ ਹੁੰਦਾ ਹੈ । ਉਹਨਾਂ ਨੇ ਬਿੱਲੇ ਜਮਾ ਕਰਨ ਵਾਲੀ ਬਾਹਰ ਵਾਲੀ ਖਿੜਕੀ ਹੀ ਬੰਦ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਅੰਦਰ ਦੇ ਦਰਵਾਜੇ ਰਾਹੀਂ ਕਮਰੇ ਵਿੱਚ ਬੁਲਾਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਉਹਨਾਂ ਨੂੰ ਬਦਬੂ ਦਾ ਸਾਹਮਣਾ ਨਾ ਕਰਨਾ ਪਵੇ । ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਕ ਦੇ ਬਿਲਕੁਲ ਸਾਹਮਣੇ ਥਾਣਾ ਸਿਟੀ ,ਪੁਰਾਣੀ ਤਹਿਸੀਲ, ਸਕੂਲ ਆਫ ਐਮੀਨੈਂਸ ਅਤੇ ਲੜਕੀਆਂ ਦੇ ਸਰਕਾਰੀ ਸਕੂਲ ਦੀਆਂ ਇਮਾਰਤਾਂ ਵੀ ਹਨ ਪਰ ਬਾਵਜੂਦ ਇਸਦੇ ਇਸ ਸਮੱਸਿਆ ਵੱਲ ਨਗਰ ਕੌਂਸਲ ਜਾਂ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ। ਬਦਬੂ ਅਤੇ ਗੰਦੇ ਪਾਣੀ ਤੋਂ ਪੈਦਾ ਹੁੰਦੇ ਮੱਛਰਾ ਕਾਰਨ ਕਦੇ ਵੀ ਪਾਵਰਕੌਮ ਦੇ ਦਫਤਰਾ ਦੇ ਮੁਲਾਜ਼ਮਾਂ ਨੂੰ ਬਿਮਾਰੀ ਘੇਰ ਸਕਦੀ ਹੈ ਜਦਕਿ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਥੋਂ ਕੂੜੇ ਦਾ ਡੰਪ ਹਟਾਉਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਕੋਈ ਇਹ ਸਵਾਲ ਧਿਆਨ ਨਹੀਂ ਦੇ ਰਿਹਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੁਝ ਦਿਨਾਂ ਤੱਕ ਇਥੋਂ ਕੂੜਾ ਨਹੀਂ ਹਟਾਇਆ ਗਿਆ ਤਾਂ ਪਾਵਰਕੌਮ ਦੇ ਮੁਲਾਜ਼ਮ ਕੰਮ ਬੰਦ ਕਰਕੇ ਧਰਨਾ ਦੇਣਗੇ ।
- Download Babushahi App
-
-