ਕੈਨੇਡਾ: ਤਿੰਨ ਸਾਲ ਬਾਅਦ ਹਰਦੀਪ ਨਿੱਝਰ ਦੇ ਕਤਲ ਦਾ ਸੱਚ ਸਾਹਮਣੇ ਆਇਆ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਓਟਵਾ/ਚੰਡੀਗੜ੍ਹ, 23 ਅਗਸਤ, 2026: ਅਖੀਰ ਤਿੰਨ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਸੱਚ ਸਾਹਮਣੇ ਆ ਗਿਆ ਹੈ। ਸੋਸ਼ਲ ਮੀਡੀਆ ’ਤੇ ਗੈਂਗਸਟਰ ਗੋਲਡੀ ਬਰਾੜ ਦੀ ਇਕ ਆਡੀਓ ਵਾਇਰਲ ਹੋਈ ਹੈ ਜਿਸਦੀ ਪੁਸ਼ਟੀ ਬਾਬੂਸ਼ਾਹੀ ਨਹੀਂ ਕਰਦਾ ਪਰ ਇਸ ਆਡੀਓ ਵਿਚ ਗੋਲਡੀ ਬਰਾੜ ਇਹ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਹਨਾਂ ਨੇ ਨਿੱਝਰ ਨੂੰ ਕਤਲ ਕਰ ਕੇ ਆਪਣੇ ਭਰਾ ਦਾ ਬਦਲਾ ਲਿਆ ਹੈ। ਆਡੀਓ ਵਿਚ ਗੋਲਡੀ ਇਹ ਕਹਿੰਦਾ ਵੀ ਸੁਣਦਾ ਹੈ ਕਿ ਸਾਨੂੰ ਪਤਾ ਨਹੀਂ ਸੀ ਕਿ ਉਸ ਦਿਨ ਅਰਸ਼ ਡੱਲਾ ਵੀ ਨਿੱਝਰ ਦੇ ਨਾਲ ਸੀ ਨਹੀਂ ਤਾਂ ਉਸਦਾ ਵੀ ਕਤਲ ਕਰ ਦੇਣਾ ਸੀ। ਉਸਦਾ ਕਹਿਣਾ ਸੀ ਕਿ ਉਸਨੇ ਆਪਣੇ ਭਰਾ ਦੇ ਕਤਲ ਦਾ ਬਦਲਾ ਲਿਆ ਹੈ। ਉਸਦੇ ਭਰਾ ਦੇ ਕਾਤਲ ਹਰਦੀਪ ਨਿੱਝਰ ਦੇ ਘਰ ਵਿਚ ਹੀ ਰਹਿੰਦੇ ਸਨ।
ਯਾਦ ਰਹੇ ਕਿ ਕੈਨੇਡਾ ਦੇ ਪਿਛਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ’ਤੇ ਦੋਸ਼ ਲਾਏ ਸਨ ਕਿ ਉਸਨੇ ਕੈਨੇਡਾ ਦੇ ਨਾਗਰਿਕ ਨਿੱਝਰ ਦਾ ਕਤਲ ਕਰਵਾਇਆ ਹੈ ਜਦੋਂ ਕਿ ਭਾਰਤ ਸਰਕਾਰ ਨੇ ਇਹਨਾਂ ਦੋਸ਼ਾਂ ਦਾ ਖੰਡਨ ਕੀਤਾ ਸੀ।
ਅੱਜ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ ਨੇ ਵੀ ਕਿਹਾ ਹੈ ਕਿ ਨਿੱਝਰ ਕਤਲ ਕਾਂਡ ਦਾ ਭਾਰਤ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਟਰੂਡੋ ਨੇ ਭਾਰਤ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਸੀ।
- Download Babushahi App
-
-