ਕਾਂਗਰਸੀ ਵਰਕਰਾਂ ਦੇ ਪੁਲਿਸ ਧੱਕੇ ਨਾਲ ਪੁੱਟ ਰਹੀ ਘਰ, ਲਈ ਜਾ ਰਹੀ ਤਲਾਸ਼ੀ: ਚੰਨੀ ਦਾ ਗੰਭੀਰ ਦੋਸ਼
ਚੰਡੀਗੜ੍ਹ, 13 ਦਸੰਬਰ 2025- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ MP ਚਰਨਜੀਤ ਸਿੰਘ ਚੰਨੀ ਨੇ ਪੁਲਿਸ ਅਤੇ ਆਪ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਵੀਡੀਓ ਜਾਰੀ ਕਰਦਿਆਂ ਹੋਇਆ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਹਰ ਪਿੰਡ ਵਿੱਚ ਕਾਂਗਰਸ ਦੇ ਸਪੋਰਟਰ ਹਨ, ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ, ਉਹਨਾਂ 'ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਇਹ ਸਾਰੇ ਪੰਜਾਬ ਵਿੱਚ ਹੋ ਰਿਹਾ ਹੈ। ਹੁਣ ਇਹ ਲਠੇੜੀ ਪਿੰਡ ਜਿਹੜਾ ਕਿ ਚਮਕੌਰ ਸਾਹਿਬ ਦਾ ਪਿੰਡ ਹੈ, ਦੋ ਪੰਚਾਂ ਦੇ ਘਰ ਅੱਧਾ-ਅੱਧਾ ਘੰਟਾ ਉਹਨਾਂ ਦੇ ਬੈੱਡ ਪੱਟ ਕੇ ਰੱਖ ਦਿੱਤੇ, ਉਹਨਾਂ ਦੇ ਘਰ ਨੂੰ ਤਹਿਸ ਨਹਿਸ ਕਰ ਦਿੱਤੇ।
ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਦਾ ਓ.ਐੱਸ.ਡੀ. ਇੱਥੇ ਬੱਲਾਂ ਫਾਰਮ ਵਿੱਚ ਬੈਠ ਕੇ ਲੋਕਾਂ ਨੂੰ ਡਰਾ ਧਮਕਾ ਰਿਹਾ ਹੈ, ਲੇਕਿਨ ਫਿਰ ਵੀ ਕਾਂਗਰਸ ਦਾ ਵਰਕਰ ਅੱਜ ਲੜ ਰਿਹਾ ਹੈ। ਇਸ ਕਰਕੇ ਮੈਂ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ, ਸਾਰੀ ਓਪੋਜੀਸ਼ਨ ਪਾਰਟੀਆਂ ਨੂੰ ਅਪੀਲ ਕਰਦਾ ਹਾਂ, ਇਸ ਲੁਟੇਰੀ ਪਾਰਟੀ ਵਿਰੁੱਧ ਖੜ੍ਹੋ ਅਤੇ ਇਨ੍ਹਾਂ ਦਾ ਟਾਕਰਾ ਕਰੋ।