ਕਮਲਜੀਤ ਸਿੰਘ ਔਜਲਾ ਨੂੰ ਕਵੀਨ ਐਲਿਜਬੈਥ ਪਲਾਟੀਨਮ ਜੁਬਲੀ ਪਿੰਨ ਨਾਲ ਸਨਮਾਨਿਤ ਕੀਤਾ
ਰਵਿੰਦਰ ਢਿੱਲੋਂ
ਖੰਨਾ , 23 ਅਗਸਤ 2026 :
ਪਿੰਡ ਚਾਵਾ ਨਗਰ ਦੇ ਜੰਮਪਲ ਸਾਬਕਾ ਸਰਪੰਚ ਕਮਲਜੀਤ ਸਿੰਘ ਔਜਲਾ ਜੋ ਕੇ ਕੈਨੇਡਾ ਦੀ ਧਰਤੀ ਤੇ ਆਪਣੇ ਭਰਾ ਕਰਮਜੀਤ ਸਿੰਘ ਔਜਲਾ ਸੇਵਾ ਮੁਕਤ ਮੁਲਾਜਮ ਪੰਜਾਬ ਰੋਡਵੇਜ਼ ਨਾਲ ਸਥਾਪਿਤ ਹੋ ਚੁੱਕੇ ਹਨ। ਕਮਲ ਕਮਲ ਚਾਵਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਸਨ ਅਤੇ ਨਗਰ ਦੇ ਸਾਬਕਾ ਸਰਪੰਚ ਪਿੰਡ ਚਾਵਾ , ਲੈਂਡਮਾਰਕ ਬੈਂਕ ਸਮਰਾਲਾ ਦੇ ਡਾਇਰੈਕਟਰ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੌਰਾਨ ਬਾਖ਼ੂਬੀ ਨਾਲ ਸੇਵਾ ਨਿਭਾਈ। ਸਮਾਜ ਭਲਾਈ ਦੇ ਕੰਮਾਂ ਚ ਦਿਲ ਚਸਪੀ ਰੱਖਣ ਵਾਲੇ ਕਮਲਜੀਤ ਸਿੰਘ ਔਜਲਾ ਨੂੰ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਕਵੀਨ ਐਲਿਜਬੈਥ ਪਲਾਟੀਨਮ ਜੁਬਲੀ ਪਿੰਨ ਅਤੇ ਦਾ ਰੌਇਲ ਆਰਮਜ਼ ਆਫ ਕੈਨੇਡਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਐਮ ਪੀ ਦਫਤਰ ਕੈਨੇਡਾ ਵਿਚ ਹੋਏ ਸੰਖੇਪ ਸਮਾਗਮ ਦੌਰਾਨ ਐਮ ਪੀ ਸੁੱਖ ਧਾਲੀਵਾਲ ਵਲੋਂ ਦਿੱਤਾ ਗਿਆ। ਕਮਲਜੀਤ ਸਿੰਘ ਚਾਵਾ ਦੇ ਭਰਾ ਕਰਮਜੀਤ ਸਿੰਘ ਔਜਲਾ ਨੇਦਸਿਆ ਕਿ ਉਘੇ ਬਿਜਨੈਸਮੈਨ ਜਗਪਾਲ ਸਿੰਘ ਲਿਟ, ਹਰਮਨਜੀਤ ਸਿੰਘ ਔਜਲਾ, ਕਰਮਜੀਤ ਸਿੰਘ ਔਜਲਾ, ਜਸਵਿੰਦਰ ਸਿੰਘ ਗਰੇਵਾਲ ਅਮਰਜੀਤ ਸਿੰਘ ਸੰਧੂ, ਗੁਰਜੀਤ ਸਿੰਘ ਸਹੋਤਾ, ਰਣਦੀਪ ਸਿੰਘ ਗਿੱਲ, ਬੱਗਾ ਸਿੰਘ ਲਿਟ, ਸੁਰਿੰਦਪਾਲ ਸਿੰਘ ਸੀ ਆਰ, ਬਲਵਿੰਦਰ ਸਿੰਘ ਸਾਬਕਾ ਸਰਪੰਚ ਬਸੰਤੀ ਦਿਆਲਪੁਰਾ ਤੇ ਹੋਰ ਹਾਜ਼ਰ ਸਨ। ਇਸ ਸਨਮਾਨ ਮਿਲਣ ਤੇ ਉਨ੍ਹਾਂ ਦੇ ਜੱਦੀ ਪਿੰਡ ਚਾਵਾ ਦੇ ਨਗਰ ਨਿਵਾਸੀਆਂ ਨੇ ਖੁਸ਼ੀ ਦਾ ਇਜਹਾਰ ਕੀਤਾ। ਇਸ ਤਰ੍ਹਾਂ ਔਜਲਾ ਨੂੰ ਇਸ ਵੱਕਾਰੀ ਸਨਮਾਨ ਲਈ ਮੁਬਾਰਕਾਂ ਦੇਣ ਵਾਲਿਆਂ ਵਿੱਚ ਜੱਥੇਦਾਰ ਸਰਬੰਸ ਸਿੰਘ ਮਾਣਕੀ ਸ਼੍ਰੋਮਣੀ ਕਮੇਟੀ ਮੈਬਰ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ ਸਮਰਾਲਾ, ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨਅਕਾਲੀ ਦਲ, ਬਰਜਿੰਦਰ ਸਿੰਘ ਲੋਪੋਂ ਆਗੂ ਹਲਕਾ ਸਮਰਾਲਾ ਅਕਾਲੀ ਦਲ ਵਾਰਿਸ ਪੰਜਾਬ,ਜਸਮੇਲ ਸਿੰਘ ਬੌਂਦਲੀ ਮੈਂਬਰ ਪੀ .ਏ. ਸੀ. ਸ਼੍ਰੋਮਣੀ ਅਕਾਲੀ ਦਲ, ਜਗਜੀਵਨ ਸਿੰਘ ਮਿੰਟਾ ਅਮਰੀਕਾ,ਇੰਦਰਜੀਤ ਸਿੰਘ ਲੋਪੋਂ ਸਾਬਕਾ ਚੇਅਰਮੈਨ ਕੇਂਦਰੀ ਬੈਂਕ ਲੁਧਿਆਣਾ, ਮਨਪ੍ਰੀਤ ਸਿੰਘ ਰਾਜਾ ਸਰਪੰਚ ਹਰਬੰਸਪੁਰਾ,ਗਿਆਨੀ ਮਹਿੰਦਰ ਸਿੰਘ ਭੰਗਲਾਂ, ਰਾਗੀ ਬਲਵਿੰਦਰ ਸਿੰਘ ਭੌਰਲਾ ਕੈਨੇਡਾ, ਰਾਗੀ ਰਾਜਿੰਦਰ ਸਿੰਘ ਕਰਤਾਰਪੁਰ ਕੈਨੇਡਾ, ਕਰਮ ਸਿੰਘ ਸੰਧੂ ਕਰਮੀ ਹਰਬੰਸਪੁਰਾ,ਪ੍ਰਧਾਨ ਦਵਿੰਦਰ ਸਿੰਘ ਕੁਲਾਰ ਘੁੰਗਰਾਲੀ, ਚਰਨਜੀਤ ਸਿੰਘ ਬਿਜਲੀਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਵੰਤ ਸਿੰਘ ਜੱਸੀ ਦਹੇੜੂ,ਜਗਦੀਸ਼ ਸਿੰਘ ਦੀਸ਼ਾ ਸਰਕਲ ਪ੍ਰਧਾਨ ਬੀਜਾ ਨੇ ਵਧਾਈਆਂ ਦਿੱਤੀਆਂ ਹਨ।
- Download Babushahi App
-
-