ਆਕਸਫੋਰਡ ਸਕੂਲ ਭਗਤਾ ਭਾਈ ਦੇ ਖਿਡਾਰੀਆਂ ਨੇ ਜੋਨਲ ਖੇਡਾਂ ਦੌਰਾਨ 31 ਮੈਡਲਾਂ ਤੇ ਹੂੰਝਾ ਫੇਰਿਆ
ਅਸ਼ੋਕ ਵਰਮਾ
ਭਗਤਾ ਭਾਈ, 18 ਅਗਸਤ 2026 : 'ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ' ਇੱਕ ਅਜਿਹੀ ਅਗਾਂਹਵਧੂ ਸੰਸਥਾ ਹੈ ਜੋ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਅਥਾਹ ਮੱਲਾਂ ਮਾਰ ਰਹੀ ਹੈ। 70ਵੀਆਂ ਜ਼ੋਨਲ ਸਕੂਲ ਖੇਡਾਂ ਵਿੱਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ- ਵੱਖ ਖੇਡਾਂ ਫੁੱਟਬਾਲ , ਹੈਂਡਬਾਲ , ਵਾਲੀਬਾਲ , ਬੈਡਮਿੰਟਨ , ਬਾਸਕਟਬਾਲ, ਸਕੈਟਿੰਗ , ਕੁਸ਼ਤੀ , ਕਬੱਡੀ , ਕ੍ਰਿਕੇਟ , ਬਾਕਸਿੰਗ , ਚੈੱਸ ਆਦਿ ਵਿੱਚ ਭਾਗ ਲੈ ਕੇ ੳੱਤਮ ਪ੍ਰਦਰਸ਼ਨ ਕੀਤਾ।ਭਗਤਾ ਭਾਈ ਜ਼ੋਨ ਵਿੱਚ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਗਤਾ ਭਾਈ ਅਤੇ ਆਕਸਫੋਰਡ ਸਕੂਲ 'ਦੇ ਮੈਦਾਨਾਂ ਵਿੱਚ ਹੋਈਆ ਜ਼ੋਨਲ ਖੇਡਾਂ ਵਿੱਚ ਲੱਗਭਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਫੁੱਟਬਾਲ , ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਟਬਾਲ, ਸਕੈਟਿੰਗ, ਕੁਸ਼ਤੀ ਵਿੱਚੋਂ ਗੋਲਡ ਮੈਡਲ ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਵਿੱਚੋਂ ਸਿਲਵਰ ਅਤੇ ਤਾਬਾਂ ਮੈਡਲ ਜਿੱਤਿਆ।ਇਸ ਤਰ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ 16 ਗੋਲਡ ਮੈਡਲ,9 ਸਿਲਵਰ ਅਤੇ 6 ਤਾਬਾਂ ਮੈਡਲਾਂ ਉੱਤੇ ਕਬਜ਼ਾ ਕੀਤਾ।ਇਸ ਤਰ੍ਹਾਂ ਇਹ ਬਹੁਤ ਮਾਣਵਾਲੀ ਗੱਲ ਹੈ ਕਿ ਇਸ ਸੰਸਥਾ ਦੀ ਝੋਲੀ ਵਿੱਚ ਕੁੱਲ 31 ਮੈਡਲ ਪਏ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਸਕੂਲ ਦੇ ਡੀ.ਪੀ ਅਧਿਆਪਕ ਪ੍ਰਦਮਨ ਸਿੰਘ,ਤੇਜਿੰਦਰ ਸਿੰਘ,ਸੁਖਵਿੰਦਰ ਸਿੰਘ,ਗੁਰਜਿੰਦਰ ਸਿੰਘ,ਜਗਜੀਤ ਸਿੰਘ,ਮਨਪ੍ਰੀਤ ਕੋਰ ਅਤੇ ਪੂਨਮ ਰਾਣੀ ਨੂੰ ਵਧਾਈ ਦਿੰਦੇ ਕਿਹਾ ਕਿ ਯੋਗ ਅਗਵਾਈ ਵਿੱਚ ਹੀ ਉੱਚ ਪ੍ਰਾਪਤੀਆਂ ਦੀ ਆਸ ਕੀਤੀ ਜਾਦੀ ਹੈ।
ਇਸ ਮੌਕੇ 21 ਜੁਲਾਈ 2026 ਤੋਂ 28 ਜੁਲਾਈ 2026 ਤੱਕ ਚੱਲੀਆਂ ਇਨ੍ਹਾਂ ਵੱਖ- ਵੱਖ ਖੇਡਾਂ ਵਿੱਚ ਜਿੱਤਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਵੱਖ-ਵੱਖ ਮਹਿਮਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਇਸ ਸੰਸਥਾ ਦੇ 165 ਖਿਡਾਰੀ ਜ਼ਿਲ਼ਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ ਅਤੇ ਹੋਰ ਵਧੇਰੇ ਪ੍ਰਾਪਤੀਆਂ ਕਰਦੇ ਹੋਏ ਆਪਣੇ ਮਾਂ – ਬਾਪ ਅਤੇ ਆਪਣੀ ਸੰਸਥਾ ਦਾ ਨਾਮ ਰੋਸ਼ਨ ਕਰਨ ਲਈ ਖੇਡਣਗੇ।ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚਗ (ਵਿੱਤ-ਸਕੱਤਰ) ਅਤੇ ਸ:ਰਮਨਦੀਪ ਸਿੰਘ ਨੇ ਖਿਡਾਰੀਆਂ ਨੂੰ ਹੱਲਾ ਸ਼ੇਰੀ ਦਿੰਦੇ ਹੋੋਏ ਕਿਹਾ ਕਿ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਮਹੱਈਆ ਕਰਾਉਣ ਲਈ ਸਦਾ ਵਚਨਬੱਧ ਹਾਂ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਵਧੀਆ ਖਿਡਾਰੀ ਬਣ ਸਕਣ।
- Download Babushahi App
-
-