ਵਿਧਾਨ ਸਭਾ ਵਿੱਚ ਡਾਕਟਰ ਨਛੱਤਰ ਪਾਲ ਵੱਲੋਂ ਨਵਾਂ ਸ਼ਹਿਰ ਦੀਆਂ ਸੜਕਾਂ ਦਾ ਚੁੱਕਿਆ ਮੁੱਦਾ
ਮੁਲਾਜ਼ਮਾਂ ਨੂੰ ਡੀਏ ਦੀ ਕਿਸਤ ਤੁਰੰਤ ਦੇਵੇ ਪੰਜਾਬ ਸਰਕਾਰ l
ਆਸ਼ਾ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਉਹਨਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ l
ਪ੍ਰਮੋਦ ਭਾਰਤੀ
ਨਵਾਂਸ਼ਹਿਰ 07 ਅਗਸਤ, 2026
ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਵਿਧਾਨ ਸਭਾ ਵਿੱਚ ਬੋਲਦਿਆ ਕਿਹਾ ਕਿ ਮੇਰੇ ਹਲਕੇ ਨਵਾਂ ਸ਼ਹਿਰ ਵਿੱਚ ਨਵਾਂ ਸ਼ਹਿਰ ਤੋਂ ਰਾਹੋ, ਰਾਹੋਂ ਤੋਂ ਬਹਿਲੋਲ ਕਲਾਂ, ਨਵਾਂ ਸ਼ਹਿਰ ਤੋਂ ਗੁੱਜਰਪੁਰ ਮਾਹਾਲੋ, ਨਵਾਂ ਸ਼ਹਿਰ ਤੋਂ ਕੁਲਾਮ ਚੂਹਰਪੁਰ, ਨਵਾਂ ਸ਼ਹਿਰ ਤੋਂ ਸਕੋਹਪੁਰ, ਕਰਿਆਮ ਤੋਂ ਕਰੀਹਾ ਮੱਲਪੁਰ ਅੜਕਾਂ, ਉਸਮਾਨਪੁਰ ਤੋਂ ਜਲਵਾਹਾ ਚੱਕਲੀ, ਗਰਚਾ ਤੋਂ ਸਕੋਹਪੁਰ, ਜਾਡਲਾ ਤੋਂ ਸ਼ਾਹਪੁਰ ਪੱਟੀ ਆਲੋਵਾਲ ਤਾਜੋਵਾਲ ਮਹੱਦੀਪੁਰ ਮਡਾਲਾ ਚੱਕ ਇਲਾਹੀ ਬਖਸ਼ ਦੀਆਂ ਸੜਕਾਂ ਜੋ ਕਿ ਪਾਸ ਹੋਈਆਂ ਹਨ ਉਹਨਾਂ ਦਾ ਟੈਂਡਰ ਵੀ ਅਲਾਟ ਹੋਇਆ ਹੈ ਉਹਨਾਂ ਸੜਕਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿੱਚ ਕੋਈ ਤੰਗੀ ਪਰੇਸ਼ਾਨੀ ਨਾ ਹੋ ਸਕੇ l ਇਸ ਦੇ ਨਾਲ ਹੀ ਉਹਨਾਂ ਬੋਲਦਿਆਂ ਕਿਹਾ ਕਿ ਪੀ.ਐੱਸ.ਪੀ.ਸੀ.ਐਲ ਦੀ ਹਾਈਡਲ ਪ੍ਰੋਜੈਕਟ ਦੇ ਆਓਟਸੋਰਸ ਵਰਕਰਾਂ ਸਿੱਧਾ ਵਿਭਾਗ ਵਿੱਚ ਮਰਜ ਕਰਨ ਦਾ 3 ਜੁਲਾਈ ਨੂੰ ਜਾਰੀ ਕੀਤਾ ਸਰਕੁਲਰ ਉਨਾਂ ਵਰਕਰਾਂ ਨੂੰ ਨਿਯੁਕਤੀ ਪੱਤਰ ਤੁਰੰਤ ਦਿੱਤੇ ਜਾਣ ਅਤੇ ਜਲੰਧਰ ਦਿਹਾਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਉੱਤੇ ਹੋਏ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ l
ਪੰਜਾਬ ਵਿਧਾਨ ਸਭਾ ਸੈਕਟਰੀਏਟ ਪੰਜਾਬ ਭਵਨ ਦਿੱਲੀ ਐਮਐਲਏ ਹੋਸਟਲ ਦੀ ਕੰਟੀਨ ਵਿਚ ਕੰਮ ਕਰਣ ਵਾਲੇ ਅਤੇ ਸਾਫ ਸਫਾਈ ਦਾ ਕੰਮ ਕਰਨ ਵਾਲੇ ਜਿੰਨੇ ਮੁਲਾਜ਼ਮ ਆ ਉਹ ਕੱਚੇ ਹਨ ਉਹਨਾਂ ਨੂੰ ਵੀ ਪੱਕੇ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਤਨਖਾਹ ਵਧਾਈ ਜਾਵੇ ਅਤੇ ਸੈਕਟਰੀਏਟ ਦੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਅਤੇ ਪੰਜਾਬ ਦੇ ਸਾਰੇ ਕੱਚੇ ਅਤੇ ਆਓਟਸੋਰਸ ਦੇ ਵਰਕਰਾਂ ਨੂੰ ਵੀ ਪੱਕਾ ਕੀਤਾ ਜਾਵੇ ਅਤੇ ਆਸ਼ਾ ਵਰਕਰਾਂ ਜੋ ਨਿਗੋਣੇ ਮਾਣ ਭੱਤੇ ਤੇ ਕੰਮ ਕਰ ਰਹੀਆਂ ਹਨ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਅਤੇ ਉਹਨਾਂ ਦੀ ਤਨਖਾਹ ਵਿੱਚ ਵੀ ਵਾਧਾ ਕੀਤਾ ਜਾਣਾ ਚਾਹੀਦਾ ਹੈ l ਜਿਹੜੇ ਮੁਲਾਜ਼ਮ ਦਾਣਾ ਮੰਡੀ ਚੰਡੀਗੜ੍ਹ ਵਿੱਚ ਡੀਏ ਦੀ ਕਿਸ਼ਤ ਨੂੰ ਲੈ ਕੇ ਧਰਨੇ ਤੇ ਬੈਠੇ ਹਨ ਉਹਨਾਂ ਦਾ ਡੀਏ ਵੀ ਤੁਰੰਤ ਦਿੱਤਾ ਜਾਵੇ l
- Download Babushahi App
-
-