ਬਲਾਚੌਰ 20 ਨਵੰਬਰ 2018: ਗੁੱਜਰ ਐਜੂਕੇਸਨ ਤੇ ਵੈਲਫੇਅਰ ਸੁਸਾਇਟੀ ਬਲਾਚੌਰ ਵਲੋਂ ਵਿਦਿਆਰਥੀਆਂ ਨੂੰ ਸਕਾਲਰਸਿਪ ਦੇਣ ਲਈ ਨਵੇਂ ਬਣੇ ਗੁੱਜਰ ਭਵਨ ਬਲਾਚੌਰ ਵਿਖੇ ਸੁਸਾਇਟੀ ਦੇ ਪ੍ਰਧਾਨ ਡਾ. ਦੇਵ ਰਾਜ ਭੂੰਬਲਾ ਰਿਟਾ. ਵਾਈਸ ਚਾਂਸਲਰ ਜੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ।ਇਸ ਮੌਕੇ ਪਹਿਲ਼ਾਂ ਡਾ. ਦੇਵ ਰਾਜ ਭੂੰਬਲਾ ਪ੍ਰਧਾਨ ਸੁਸਾਇਟੀ ਵਲੋਂ ਲੱਗ ਪੱਗ 1 ਕਰੋੜ 32 ਲੱਖ ਰੁਪਏੇ ਖਰਚ ਕੇ ਬਣਾਏ ਗੁੱਜਰ ਭਵਨ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਦੌਰਾਨ ਗੈਸਟ ਆਫ ਆਨਰ ਦੇ ਤੌਰ ਤੇ ਚੌਧਰੀ ਦਰਸਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ, ਤੇ ਮਹਾਂਵੀਰ ਛੋਕਰ ਚੇਅਰਮੈਨ ਗੁੱਜਰ ਸਮਾਜ ਕਲਿਆਣ ਪ੍ਰੀਸਦ ਪੰਚਕੂਲਾ, ਪਹੁੰਚੇ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਡਾ. ਦੇਵ ਰਾਜ ਭੂੰਬਲਾ ਪ੍ਰਧਾਨ, ਮਹਾਂਵੀਰ ਸਿੰਘ ਛੋਕਰ ਚੇਅਰਮੈਨ,ਦਰਸਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਨੇ ਕਿਹਾ ਕਿ ਗੁੱਜਰ ਐਜੂਕੇਸਨ ਸੁਸਾਇਟੀ ਪਿਛਲੇ ਕਾਫੀ ਸਮੇਂ ਤੋਂ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸਿਪ ਦੇ ਕੇ ਉਹਨਾਂ ਨੂੰ ਅੱਗੇ ਵਧਣ ਲਈ ਉਤਸਾਹਿਤ ਕਰ ਰਹੀ ਹੈ। ਉਹਨਾਂ ਇਸ ਮੌਕੇ ਕਿਹਾ ਕਿ ਸਿੱਖਿਆ ਤੋਂ ਬਿਨਾਂ ਕੋਈ ਸਮਾਜ ਤਰੱਕੀ ਨਹੀਂ ਕਰ ਸਕਦਾ। ਇਸ ਲਈ ਸਮਾਜ ਦੀ ਤਰੱਕੀ ਲਈ ਸਾਡੀ ਨੌਜਵਾਨ ਪੀੜੀ ਦਾ ਪੜਿਆ ਲਿਖਿਆ ਹੋਣਾ ਜਰੂਰੀ ਹੈ।ਉਹਨਾਂ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਸਮਾਜ ਦੀ ਤਰੱਕੀ ਲਈ ਵੱਧ ਵੱਧ ਤੋਂ ਪੜਾਈ ਕਰਕੇ ਅੱਗੇ ਵਧਣ।ਇਸ ਸਮਾਗਮ ਦੌਰਾਨ ਸੁਸਾਇਟੀ ਦੇ ਪ੍ਰਧਾਨ ਡਾ. ਦੇਵ ਰਾਜ ਭੂੰਬਲਾ ਤੇ ਜਨਰਲ ਸਕੱਤਰ ਹਰਬੰਸ ਲਾਲ ਕਟਾਰੀਆ ਨੇ ਸੁਸਾਇਟੀ ਦੀਆ ਗਤੀ ਵਿਧੀਆ ਬਾਰੇ ਤੇ ਸੁਸਾਇਟੀ ਦੇ ਹੁਣ ਤੱਕ ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ।ਇਸ ਸਮਾਗਮ ਦੌਰੲਾਨ ਸ਼ੈਸਨ 2016-17,2017-18 ਦੇ ਛੇਵੀ ਤੋਂ ਬਾਰਵੀਂ ਤੱਕ ਦੇ ਗੁੱਜਰ ਬਿਰਾਦਰੀ ਦੇ ਹੋਣਹਾਰ ਵਿਦਿਆਰਥੀਆਂ ਨੂੰ 5,70000 ਰੁਪਏ ਦੀ ਸਕਾਲਰਸਿਪ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਗੱਜਰ ਬਿਰਾਦਰੀ ਉਹਨਾਂ ਹੋਣਹਾਰ ਵਿਦਿਆਰਥੀਆਂ ਤੇ ਸਖਸੀਅਤਾ ਨੂੰ ਵੀ ਸਨਮਾਨਿਤ ਕੀਤਾ ਜਿਹਨਾਂ ਨੇ ਸਿੱਖਿਆ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਨਾਮਣਾ ਖੱਟਿਆ । ਇਸ ਸਮਾਗਮ ਦੌਰਾਨ ਰਾਮ ਕਿਸਨ ਕਟਾਰੀਆ ਸਾਬਕਾ ਵਿਧਾਇਕ, ਡਾ. ਸੰਕਰ ਦਾਸ ਚੌਧਰੀ, ਡਾ. ਹੇਮ ਰਾਜ ਸੰਡਰੇਵਾਲ, ਸੁਰਿੰਦਰ ਚੌਧਰੀ ਰੱਤੇਵਾਲ, ਡਾ. ਸੁਭਾਸ ਚੰਦਰਕਰੀਮਪੁਰ ਧਿਆਨੀ ,ਮਾਮ ਚੰਦ ਛੋਕਰ ਪ੍ਰਧਾਨ ਗੁੱਜਰ ਸਮਾਜ ਕਲਿਆਣ ਪਰੀਸਦ ਪੰਚਕੂਲਾ, ਹਰਬੰਸ ਲਾਲ ਕਟਾਰੀਆ ਜਨਰਲ ਸਕੱਤਰ, ਸੁਰਿੰਦਰ ਚੌਧਰੀ ਰੱਤੇਵਾਲ,ਚੌਧਰੀ ਬਲਬੀਰ ਬਾਂਠ ਰੱਤੇਵਾਲ,ਕਰਨਲ ਸੰਤ ਰਾਮ ਮੀਲੂ ਪ੍ਰਧਾਨ ਗੁੱਜਰ ਕਲਿਆਣ ਪ੍ਰਸਿਦ ਚੰਡੀਗੜ, ਮਹਿੰਦਰ ਸਿੰਘ ਭਾਟੀਆ ਨਵਾਂਗਰਾਂ,ਚੌਧਰੀ ਤਰਸੇਮ ਲਾਲ ਚੰਦਿਆਣੀ ਖੁਰਦ ਸਾਬਕਾ ਚੇਅਰਮੈਨ, ਮਾਸਟਰ ਹੇਮ ਰਾਜ ਧੰਜਲ, ਸਰਵਣ ਰਾਮ ਬਜਾੜ ਰਿਟਾ, ਰਿਜਨਲ ਮੈਨੇਜਰ, ਡਾ. ਕੁੰਦਨ ਲਾਲ ਆਜਮਪੁਰ,ਚੌਧਰੀ ਗੁਰਦਾਸ ਰਾਮ ,ਸਤਨਾਮ ਚੇਚੀ ਜਲਾਲਪੁਰ,ਓਮ ਪ੍ਰਕਾਸ ਚੇਚੀ ਮੁੱਖੂਪੁਰ, ਨਰਿੰਦਰ ਚੇਚੀ ਮੈਨੇਜਰ ਮੁੱਖੂਪੁਰ,ਓਮ ਪ੍ਰਕਾਸ ਬਾਂਠ,ਬਲਵੰਤ ਰਾਏਚੌਹਾਨ,ਰਾਜ ਕੁਮਾਰ ਆਦੋਆਣਾ.ਡਾ ਸਤਪਲਾ ਸੰਡਰੇਵਾਲ,ਜਸਪਾਲ ਚੇਚੀ ਆਦਿ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਤੇ ਪਤਵੰਤੇ ਹਾਜਰ ਸਨ।ਮੰਚ ਸੰਚਾਲਨ ਸੁਰਿੰਦਰ ਚੌਧਰੀ ਨੇ ਕੀਤਾ।