ਚੋਧਰੀ ਮਨਸੂਰ ਘਨੋਕੇ
ਕਾਦੀਆਂ 20 ਅਕਤੂਬਰ 2018 - ਕਾਦੀਆਂ ਨਿਵਾਸੀ ਚੋਧਰੀ ਮਨਜ਼ੂਰ ਅਹਿਮਦ ਗੋਂਦਲ ਨੂੰ ਬਚਪਨ ਤੋ ਹੀ ਘੋੜੇ ਪਾਲਣ ਅਤੇ ਘੋੜਸਵਾਰੀ ਦਾ ਸ਼ੋਕ ਰਿਹਾ ਹੈ ਅਤੇ ਉਹਨਾਂ ਨੇ ਆਪਣਾ ਇਹ ਸ਼ੋਕ ਪੂਰਾ ਵੀ ਕੀਤਾ ਅੱਜ ਉਹਨਾਂ ਕੋਲ ਵੱਡੀ ਗਿਣਤੀ ਵਿਚ ਚੰਗੀ ਨਸਲਾਂ ਦੇ ਘੋੜੇ ਹਨ।
\ਮਨਜ਼ੂਰ ਅਹਿਮਦ ਦਾ ਇਕ ਘੋੜਾ ਨੈਸ਼ਨਲ ਘੋੜਾ ਮੇਲੇ ਵਿਚ ਬਾਰਵੇਂ ਸਥਾਨ ਵਿਚ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਗੋਂਦਲ ਸਟੱਡ ਵਿਚ ਨੋਜਵਾਨਾਂ ਨੂੰ ਮੁਫਤ ਘੋੜਸਵਾਰੀ ਸਿਖਾਉਂਦਾ ਹਾਂ ਅਤੇ ਮੇਰੇ ਕੋਲ ਕਾਫੀ ਨੋਜਵਾਨ ਆਉਂਦੇ ਹੱਨ ਇਸ ਮੋਕੇ ਨੋਜਵਾਨ ਲਵ ਅਤੇ ਸ਼ੁਭ ਨੇ ਕਿਹਾ ਕਿ ਅਸੀਂ ਪਿਛਲੇ ਛੇ ਮਹੀਨੇ ਤੋ ਮਨਜ਼ੂਰ ਸਾਹਿਬ ਕੋਲ ਆ ਰਹੇ ਹਾਂ ਅਤੇ ਸਾਡੇ ਵਰਗੇ ਕਈ ਨੋਜਵਾਨ ਇਥੇ ਆ ਕੇ ਘੋੜਸਵਾਰੀ ਅਤੇ ਘੋੜੇ ਨੂੰ ਪਾਲਣ ਦੇ ਗੁਣ ਸਿਖਦੇ ਹਨ ਜੋ ਕਿ ਮਨਜ਼ੂਰ ਸਾਹਿਬ ਬੜੇ ਪਿਆਰ ਨਾਲ ਨੋਜਵਾਨਾ ਨੂੰ ਸਿਖਾਊਂਦੇ ਹਨ ।
ਇਸ ਬਾਰੇ ਹੋਰ ਜਾਨਕਾਰੀ ਦਿੰਦੀਆਂ ਇਕ ਨੌਜਵਾਨ ਨੇ ਕਿਹਾ ਕਿ ਮੈਂ ਪਿਛਲੇ ਪੰਜ ਸਾਲਾਂ ਤੋ ਮਨਜ਼ੂਰ ਸਾਹਿਬ ਦੇ ਨਾਲ ਹਾਂ ਅਤੇ ਇਹਨਾਂ ਨੇ ਅੱਜ ਤੱਕ ਕਿਸੇ ਨੋਜਵਾਨ ਨੂੰ ਘੋੜਸਵਾਰੀ ਸਿਖਾਉਣ ਤੋ ਨਾਂਹ ਨਹੀਂ ਕੀਤੀ।