← ਪਿਛੇ ਪਰਤੋ
ਬਠਿੰਡਾ, 19 ਸਤੰਬਰ 2018 - ਪੰਜਾਬ 'ਚ ਅੱਜ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਨੂੰ ਲੈ ਕੇ ਪੰਜਾਬ 'ਚ ਮਾਹੌਲ ਗਰਮ ਬਣਿਆ ਹੋਇਆ ਹੈ। ਇਸੇ ਵਿਚ ਬਠਿੰਡਾ 'ਚ ਕਾਂਗਰਸ ਅਤੇ ਅਕਾਲੀ ਦਲ ਤੇ ਵਰਕਰਾਂ ਦਰਮਿਆਨ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ।
ਇਹ ਘਟਨਾ ਬਠਿੰਡਾ ਦੇ ਪਿੰਡ ਦੁੱਲੇਵਾਲ ਦੀ ਦੱਸੀ ਜਾ ਰਹੀ ਹੈ ਫਾਇਰਿੰਗ ਦੌਰਾਨ ਤਿੰਨ ਰੌਂਦ ਫਾਇਰ ਕੀਤੇ ਗਏ ਤੇ ਜਿਸ ਵਿਚ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਖਬਰ ਹੈ। ਫਿਲਹਾਲ ਗੋਲੀ ਚਲਾਉਣ ਵਾਲਿਆਂ ਦਾ ਪਤਾ ਨਹੀਂ ਚੱਲ ਸਕਿਆ।
Total Responses : 942