← ਪਿਛੇ ਪਰਤੋ
ਅੰਮ੍ਰਿਤਸਰ, 18 ਅਗਸਤ 2018: ਸੰਗਤ ਲਾਂਘਾ ਕਰਤਾਰਪੁਰ ਨਾਂ ਦੇ ਜਥੇ ਨੇ ਕਲ੍ਹ ਸੰਗਰਾਂਦ ਦੇ ਦਿਹਾੜੇ ਤੇ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਡੇਰਾ ਬਾਬਾ ਨਾਨਕ ਹਿੰਦ-ਪਾਕ ਸਰਹੱਦ ਤੇ ਅਰਦਾਸ ਕੀਤੀ। ਜਥੇ ਦੇ ਮੁਖੀ ਬੀ. ਐਸ. ਗੁਰਾਇਆ ਨੇ ਕਿਹਾ ਹੈ ਕਿ ਪਾਕਿਸਤਾਨ ਵਿਚ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧੀਆਂ ਹਨ। ਗੁਰਾਇਆ ਨੇ ਕਿਹਾ ਕਿ ਉਪਮਹਾਂਦੀਪ ਵਿਚ ਸ਼ਾਂਤੀ ਕਾਇਮ ਕਰਨ ਲਈ ਜਰੂਰੀ ਹੈ ਕਿ ਭਾਰਤ ਸਰਕਾਰ ਵੀ ਕਸ਼ਮੀਰ ਬਾਬਤ ਆਪਣੀ ਅੜੀ ਤਿਆਗੇ ਤੇ ਮਿਲ ਬੈਠ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੇ। ਹੋਰ ਜਿਆਦਾ ਖਿਚਾਵ ਦੋਵਾਂ ਮੁਲਕਾਂ ਦੇ ਗਰੀਬ ਅਵਾਮ ਦੇ ਹੱਕ ਵਿਚ ਨਹੀ ਹੋਵੇਗਾ। ਅਮਨ ਦਾ ਇਹ ਸੁਨਿਹਰੀ ਮੌਕਾ ਗਵਾਉਣਾ ਨਹੀ ਚਾਹੀਦਾ, ਉਨਾਂ ਕਿਹਾ।
Total Responses : 942