ਬਠਿੰਡਾ, ਜੁਲਾਈ 22 - ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਆਯੋਜਿਤ ਵਾਕਾਥਨ 2018 ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ ਜਦੋਂ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨਾਲ 5000 ਤੋਂ ਵੱਧ ਬਠਿੰਡਾ ਵਾਸੀਆਂ ਨੇ ਰੋਜ਼ ਗਾਰਡਨ ਤੋਂ ਜਾਗਰਜ਼ ਪਾਰਕ ਤੱਕ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੈਰ ਕੀਤੀ।
ਸਵੇਰੇ 06:00 ਵਜੋ ਤੋਂ ਹੀ ਰੋਜ਼ ਗਾਰਡਨ 'ਚ ਮੇਲੇ ਵਾਂਗ ਨਜ਼ਾਰਾ ਸੀ। ਵਾਕਾਥਨ 'ਚ ਭਾਗ ਲੈਣ ਆਏ ਬਠਿੰਡਾ ਵਾਸੀਆਂ, ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ ਦਾ ਸਵਾਗਤ ਕਰਦਿੰਆਂ ਵਿੱਤ ਮੰਤਰੀ ਪੰਜਾਬ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਵਾਉਣ ਦਾ ਮੁੱਖ ਮੰਤਵ ਬਠਿੰਡਾ ਵਾਸੀਆਂ ਨੂੰ ਸਿਹਤ ਪ੍ਰਤੀ ਹੋਰ ਜਾਗਰੂਕ ਕਰਨਾ ਹੈ ਤਾਂ ਜੋ ਬਠਿੰਡਾ ਨੂੰ ਸੂਬੇ ਦਾ ਸਭ ਤੋਂ ਵੱਧ ਤੰਦਰੁਸਤ ਜ਼ਿਲ•ਾ ਬਣਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਹਰ ਰੋਜ਼ ਘੱਟੋ-ਘੱਟ ਇਕ ਘੰਟਾ ਸੈਰ ਜਾਂ ਵਰਜਿਸ ਜਰੂਰ ਕਰਨ। ਔਰਤਾਂ ਨੂੰ ਵਿਸ਼ੇਸ਼ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਖਾਣਾ ਪਕਾਉਣ ਸਮੇਂ ਘੀਓੁ ਦੀ ਵਰਤੋਂ ਘੱਟੋ-ਘੱਟ ਕੀਤੀ ਜਾਵੇ ਕਿਉਕਿ ਅੱਜ ਕਲ ਦੀ ਜਿੰਦਗੀ 'ਚ ਸਰੀਰਕ ਕੰਮ ਘੱਟ ਗਿਆ ਹੈ ਅਤੇ ਘੀਓੁ ਜ਼ਿਆਦਾ ਖਾਣ ਨਾਲ ਮੋਟਾਪਾ, ਬਿਮਾਰੀਆਂ ਆਦਿ ਹੋਣ ਦਾ ਡਰ ਰਹਿੰਦਾ ਹੈ।
ਵਾਕਾਥਨ ਨੂੰ ਲੈ ਕੇ ਲੋਕਾਂ 'ਚ ਬਹੁਤ ਉਤਸਾਹ ਵੇਖਿਆ ਗਿਆ। ਕਈ ਭਾਗ ਲੈਣ ਵਾਲੇ ਵਿਅਕਤੀ ਸਵੇਰੇ 5:00 ਵਜੇ ਹੀ ਰੋਜ਼ ਗਾਰਡਨ 'ਚ ਪਹੁੰਚ ਗਏ ਸਨ । ਇਕ ਵਿਕਲਾਂਗ ਨੌਜਵਾਨ ਵੀ ਇਸ ਸਮਾਗਮ ਦਾ ਹਿੱਸਾ ਬਣਿਆ।
ਵਾਕਾਥਨ 'ਚ ਭਾਗ ਲੈਣ ਵਾਲਿਆਂ ਨੂੰ ਮੁਫ਼ਤ ਟੀ-ਸ਼ਰਟਾ ਵੰਡੀਆਂ ਗਈਆ। ਆਫਟ ਆਫ ਲਿਵਿੰੰਗ ਸੰਸਥਾ ਵਲੋਂ ਯੋਗ ਅਤੇ ਧਿਆਨ ਲਗਾਉਣਾ ਸਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਤਨਾਅ-ਪੂਰਨ ਮਾਹੌਲ 'ਚ ਆਪਣੇ ਆਪ ਨੂੰ ਖੁਸ਼ ਰੱਖਣਾ ਅਤੇ ਸਕਰਾਤਮਕ ਸੋਚ ਨੂੰ ਅਪਨਾਉਣਾ ਬਹੁਤ ਜਰੂਰੀ ਹੈ।
ਰੋਜ਼ ਗਾਰਡਨ ਤੋਂ ਵਾਕਾਥਨ ਸ਼ਰੂ ਕਰਕੇ ਵਿੱਤ ਮੰਤਰੀ ਪੰਜਾਬ ਦੇ ਮੋਡੇ ਨਾਲ ਮੋਡਾ ਜੋੜਕੇ ਸਾਰੇ ਲੋਕ ਜਾਗਰਜ਼ ਪਾਰਕ ਪਹੁੰਚੇ ਜਿੱਥੇ ਉਨ•ਾਂ ਨੇ ਸੈਲਫੀ ਪੁਆਇੰਟ 'ਤੇ ਆਪਣੀ ਤਸਵੀਰਾਂ ਖਿੱਚੀਆਂ। ਵਿੱਤ ਮੰਤਰੀ ਪੰਜਾਬ ਨੇ ਉਨ੍ਹਾਂ ਸੰਸਥਾਵਾਂ ਨੂੰ ਸਰਟੀਫਿਕੇਟ ਵੰਡੇ ਜ਼ਿਨ੍ਹਾਂ ਨੇ ਆਪਣਾ ਅਹਿਮ ਯੋਗਦਾਨ ਪਾ ਕੇ ਇਸ ਸਮਾਗਮ ਨੂੰ ਸਫ਼ਲ ਬਣਾਇਆ।
ਇਸ ਮੌਕੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪਰਨੀਤ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਡੀ.ਐਮ, ਬਠਿੰਡਾ ਸ਼੍ਰੀ ਬਲਵਿੰਦਰ ਸਿੰਘ, ਤਹਿਸੀਲਦਾਰ ਬਠਿੰਡਾ ਸ਼੍ਰੀ ਸੁਖਬੀਰ ਸਿੰਘ ਬਰਾੜ, ਯੂਥ ਸੇਵਾਵਾਂ ਦੇ ਕੋਆਰਡੀਨੇਟਰ ਸ਼੍ਰੀ ਕੁਲਵਿੰਦਰ ਸਿੰਘ, ਸਕੱਤਰ ਰੈਡ ਕਰਾਸ ਸੁਸਾਇਟੀ ਸ਼੍ਰੀ ਨਵੀਨ ਗਡਵਾਲ, ਸੀਨੀਅਰ ਕਾਂਗਾਰਸ ਆਗੂ ਸ਼੍ਰੀ ਜੈਜੀਤ ਸਿੰਘ ਜੋਹਲ, ਅਸ਼ੋਕ ਪ੍ਰਧਾਨ, ਮੋਹਨ ਲਾਲ ਝੂੰਬਾ, ਕੇ.ਕੇ. ਅਗਰਵਾਲ, ਪਵਨ ਮਾਨੀ, ਰਾਜ਼ਨ ਗਰਗ, ਰਾਜ ਨੰਬਰਦਾਰ, ਓ.ਐਸ.ਡੀ. ਜਗਤਾਰ ਸਿੰਘ ਢਿਲੋਂ, ਮੀਡੀਆ ਸਲਾਹਕਾਰ ਸ਼੍ਰੀ ਹਰਜੋਤ ਸਿੰਘ ਸਿੱਧੂ, ਸ਼੍ਰੀ ਰਤਨ ਰਾਹੀ, ਸੀਨੀਅਰ ਸਿਟੀਜ਼ਨ ਕਾਉਂਸਲ, ਸੀਨੀਅਰ ਸਿਟੀਜ਼ਨ ਬ੍ਰਦਰਜ਼ ਰਿਟਾਇਰਡ ਪੈਨਸ਼ਨਰਜ਼ ਐਸੋਸੀਏਸ਼ਨ, ਇੰਨਰ ਵਹੀਲ ਕਲੱਬ, ਡਾਇਮੰਡ ਵੈਲਡੇਅਰ ਸੋਸਾਇਟੀ, ਮਾਲਵਾ ਹੈਰੀਡੇਜ਼ ਫਾਉਂਡੇਸ਼ਨ, ਨੌਜਵਾਨ ਵੈਲਫੇਅਰ ਸੋਸਾਇਟੀ, ਗੁਡਵਿਲ ਸੋਸਾਇਟੀ, ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।