ਫਰੀਦਕੋਟ, 24 ਮਈ 2018: ਭਾਰਤ ਮੌਸਮ ਵਿਗਿਆਨ ਵਿਭਾਗ, ਚੰਡੀਗੜ ਵੱਲੋਂ ਜਾਰੀ ਕੀਤੀ ਭਵਿੱਖਬਾਣੀ ਦੇ ਆਧਾਰ ਤੇ ਆਉਣ ਵਾਲੇ ਪੰਜ ਦਿਨਾਂ ਵਿੱਚ ਫਰੀਦਕੋਟ ਜ਼ਿਲ•ੇ 'ਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 26 ਤੋਂ 27 ਅਤੇ 43 ਤੋਂ 45 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 10 ਤੋਂ 34 ਫ਼ੀਸਦੀ ਹੋ ਸਕਦੀ ਹੈ। ਪੂਰਬ- ਉੱਤਰ ਦਿਸ਼ਾ ਵਿੱਚ ਹਵਾ ਦੀ ਗਤੀ 3 ਤੋਂ 9 ਕਿ.ਮੀ./ਘੰਟਾ ਹੋ ਸਕਦੀ ਹੈ। ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਦੇ ਸਹਾਇਕ ਕ੍ਰਿਸ਼ੀ ਮੌਸਮ ਵਿਗਿਆਨੀ ਡਾ. ਸੁਧੀਰ ਕੁਮਾਰ ਮਿਸ਼ਰਾ ਨੇ ਅੱਜ ਇਥੇ ਦਿੱਤੀ।
ਉਨਾਂ ਆਉਣ ਵਾਲੇ ਹਫ਼ਤੇ ਲਈ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਿ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 116, ਪੀ ਆਰ 114, ਪੀ ਆਰ 115, ਪੀ ਆਰ 113 ਕਿਸਮਾਂ ਦੀ ਪਨੀਰੀ ਦੀ ਬਿਜਾਈ ਪੂਰੀ ਕਰ ਦਿੱਤੀ ਜਾਵੇ। ਉਨ•ਾਂ ਦੱਸਿਆ ਕਿ ਨਰਮੇ ਜਾਂ ਕਪਾਹ ਦੀ ਬਿਜਾਈ ਤੁਰੰਤ ਮੁਕੱਮਲ ਕਰ ਲਈ ਜਾਵੇ, ਤਾਂ ਜੋ ਰੋਜ਼ਾਨਾ ਵਧਦੇ ਤਾਪਮਾਨ ਕਾਰਣ ਬੂਟਿਆਂ ਦਾ ਸਾੜਾ ਘੱਟ ਤੋਂ ਘੱਟ ਹੋਵੇ । ਇਸ ਤੋਂ ਇਲਾਵਾ ਮੱਕੀ ਦੀ ਫ਼ਸਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਜਾਵੇ। ਉਨ•ਾਂ ਇਸ ਗੱਲ ਦਾ ਧਿਆਨ ਦੇਣ ਲਈ ਕਿਹਾ ਕਿ ਮੱਕੀ ਦੀ ਬਿਜਾਈ ਤੋਂ ਪਹਿਲਾਂ ਬਾਵਿਸਟਨ/ਐਗਰੋਜ਼ਿਮ ਨਾਲ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਸੋਧ ਲਈ ਜਾਵੇ। ਉਨ•ਾਂ ਦੱਸਿਆ ਕਿ ਮੱਕੀ ਨੂੰ ਖਾਲੀਆਂ ਵਿੱਚ ਵੀ ਬੀਜਿਆ ਜਾ ਸਕਦਾ ਹੈ। ਇਸ ਨਾਲ ਸਿੰਜਾਈ ਵਾਲਾ ਪਾਣੀ ਵੀ ਬਚੇਗਾ ਅਤੇ ਫ਼ਸਲ ਵੀ ਨਹੀਂ ਡਿੱਗੇਗੀ।