ਪਿੰਡ ਜੱਲ੍ਹਾ ਵਿਖੇ ਆਟਾ-ਦਾਲ ਸਕੀਮ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡਦੇ ਹੋਏ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਜੱਲ੍ਹਾ ਤੇ ਹਰਮਨਦੀਪ ਸਿੰਘ ਤੇ ਹੋਰ।
ਫ਼ਤਹਿਗੜ੍ਹ ਸਾਹਿਬ,23 ਮਈ (ਦੀਦਾਰ ਗੁਰਨਾ ) ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਹਰ ਵਰਗ ਨੂੰ ਜਿੱਥੇ ਵਧੇਰੇ ਸਹੂਲਤਾਂ ਮਹੁੱਈਆ ਕਰਵਾਈਆਂ ਜਾਂ ਰਹੀਆਂ ਹਨ ਉੱਥੇ ਹਰ ਇਕ ਇਲਾਕੇ ਦਾ ਵਿਕਾਸ ਵੀ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਨੁੰ ਮੋਹਰੀ ਸੂਬਾ ਬਣਾਇਆ ਜਾ ਸਕੇ।ਇਹ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਜੱਲ੍ਹਾ ਅਤੇ ਹਰਮਨਦੀਪ ਸਿੰਘ ਗੋਗੀ ਨੇ ਪਿੰਡ ਜੱਲ੍ਹਾ ਵਿਖੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਪਿੰਡ ਜੱਲ੍ਹਾ ਵਿਖੇ 57 ਨਵੇਂ ਬਣੇ ਕਾਰਡ ਧਾਰਕਾਂ ਨੂੰ ਆਟਾ ਦਾਲ ਸਕੀਮ ਦੇ ਤਹਿਤ ਲਾਭਪਾਤਰੀਆਂ ਨੂੰ ਸਸਤੀ ਕਣਕ ਵੰਡਣ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਵਿਸ਼ੇਸ਼ ਉਪਰਾਲਾ ਹੈ ਕਿ ਸੂਬੇ ਦੇ ਹਰ ਇਕ ਬਾਸ਼ਿੰਦੇ ਨੂੰ ਉਸਦੀ ਲੋੜ ਮੁਤਾਬਿਕ ਹਰ ਚੀਜ਼ਾਂ ਮਹੁੱਈਆ ਕੀਤੀ ਜਾਵੇ ਅਤੇ ਹਰ ਬਾਸ਼ਿੰਦੇ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਆਧਾਰ 'ਤੇ ਨਜਿੱਠ ਕੇ ਹਰ ਵਾਸੀ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਧਾਇਕ ਨਾਗਰਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਆਕਾਸ਼ਦੀਪ ਸਿੰਘ,ਡਿੱਪੂ ਹੋਲਡਰ ਸੁਖਦਰਸ਼ਨ ਸਿੰਘ, ਗੁਰਜੰਟ ਸਿੰਘ, ਗੁਰਪਾਲ ਹੈਪੀ,ਪੰਚ ਸਤਪਾਲ ਸਿੰਘ,ਪੰਚ ਜਸਵੰਤ ਸਿੰਘ, ਪਰਮਜੀਤ ਸਿੰਘ ਪੰਮ, ਦਵਿੰਦਰ ਸਿੰਘ ਦੀਪੀ, ਬਾਵਾ ਸਿੰਘ ਚੌਧਰੀ, ਸੰਜੀਵ ਕੁਮਾਰ ਬਿੱਟੂ,ਕੇਸਰ ਸਿੰਘ,ਪ੍ਰਤਿਇੰਦਰ ਸਿੰਘ, ਰਾਜ ਕੁਮਾਰ, ਬਲਜਿੰਦਰ ਕੁਮਾਰ,ਕਰਨੈਲ ਸਿੰਘ, ਹਰਪਾਲ ਸਿੰਘ, ਸੁਖਚੈਨ ਸਿੰਘ ਬੰਟੀ ਆਦਿ ਪਿੰਡ ਵਾਸੀ ਹਾਜ਼ਰ ਸਨ।