ਫਿਰੋਜ਼ਪੁਰ 18 ਮਈ 2018 (ਗੁਰਿੰਦਰ ਸਿੰਘ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਨੇ ਦੱਸਿਆ ਕਿ ਬੀਤੀ 17 ਮਈ ਨੂੰ ਪਿੰਡ ਚੱਕ ਟਾਹਲੀ ਵਾਲਾ ਵਿਖੇ ਸਕੂਲ ਢਾਹੁਣ ਲਈ ਐੱਸਐੱਚਓ ਅਸ਼ੋਕ ਕੁਮਾਰ, ਨਾਇਬ ਤਹਿਸੀਲਦਾਰ ਨਰਿੰਦਰ ਕੁਮਾਰ, ਪਟਵਾਰੀ ਜਸਬੀਰ ਸਿੰਘ ਜੇਸੀਬੀ ਮਸ਼ੀਨ ਤੇ ਪੁਲਿਸ ਨੂੰ ਲੈ ਕੇ ਪਹੁੰਚੇ। ਇਸ ਘਟਨਾ ਦਾ ਪਤਾ ਲੱਗਣ ਤੇ ਕਿਸਾਨ ਆਗੂ ਰਜਿੰਦਰ ਸਿੰਘ ਨੇ ਕਿਸਾਨਾਂ ਨੂੰ ਇਕੱਠੇ ਕਰਕੇ ਵਿਰੋਧ ਕੀਤਾ ਤਾਂ ਪਿੰਡ ਚੱਕ ਟਾਹਲੀ ਵਾਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਚ ਗਿਆ। ਰਜਿੰਦਰ ਸਿੰਘ ਤੇ ਗਿਆਨੀ ਸੁਖਦੇਵ ਸਿੰਘ ਮਹਿਮਾ ਨੇ ਨਾਇਬ ਤਹਿਸੀਲਦਾਰ ਨੂੰ ਪੁੱਛਿਆ ਕਿ ਸਕੂਲ ਕਿਉਂ ਢਾਹ ਰਹੇ ਹੋ ਤਾਂ ਉਨ੍ਹਾਂ ਆਖਿਆ ਕਿ ਧਰਮਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਪੁੱਤਰ ਹਰਬੰਸ ਨੇ ਹਾਈਕੋਰਟ ਵਿਚ ਆਰਡਰ ਲਿਆਂਦਾ ਹੈ ਸਕੂਲ ਢਾਹੁਣ ਦਾ ਕਿਉਂਕਿ ਸਕੂਲ ਵਾਲੀ ਥਾਂ ਦਾ ਮਾਲਕ ਧਰਮਿੰਦਰ ਸਿੰਘ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 40 ਸਾਲ ਪਹਿਲਾ ਪੰਚਾਇਤ ਨੇ ਧਰਮਿੰਦਰ ਸਿੰਘ ਦੇ ਦਾਦੇ ਹਰਬੰਸ ਸਿੰਘ ਨੂੰ ਪੰਚਾਇਤ ਦੀ ਥਾਂ ਡੇਢ ਕਿੱਲਾ ਦੇ ਕੇ ਇਹ ਸਕੂਲ ਵਾਲੀ ਥਾਂ ਲਈ ਸੀ, ਜਿਸ ਦੀ ਜਾਣਕਾਰੀ ਪਰਮਿੰਦਰ ਨੇ ਹਾਈਕੋਰਟ ਨੂੰ ਨਹੀਂ ਦਿੱਤੀ ਤੇ ਨਾ ਹੀ ਸਰਕਾਰੀ ਪ੍ਰਸ਼ਾਸਨ ਨੂੰ ਇਹ ਪੜਤਾਲ ਕੀਤੀ ਹੈ। 40 ਸਾਲ ਪਹਿਲਾ ਤੋਂ ਚੱਲਦਾ ਸਰਕਾਰੀ ਪ੍ਰਾਇਮਰੀ ਸਕੂਲ ਢਾਹੁਣ ਪਹੁੰਚ ਗਏ ਜਿਸ ਦੀ ਕਿਸਾਨ ਆਗੂ ਨੇ ਨਿਖੇਧੀ ਕੀਤੀ ਤੇ ਪੜਤਾਲ ਕਰਕੇ ਸਰਕਾਰ ਨੂੰ ਸਹੀ ਫੈਸਲਾ ਲੈਣ ਦੀ ਮੰਗ ਕੀਤੀ ਤੇ ਸਕੂਲ ਨੂੰ ਬਚਾਉਣ ਲਈ ਸੰਘਰਸ਼ ਜਾਰੀ ਕਰ ਦਿੱਤਾ ਹੈ। ਰੋਸ ਵਰੋਂ ਮੈਡਮ ਸਵਰਨ ਜੀਤ ਕੌਰ, ਰਜਿੰਦਰ ਕੌਰ ਮੈਡਮ, ਬਿੰਦਰ ਹੈਲਪਰ, ਤਰਸੇਮ ਸਿੰਘ, ਪ੍ਰਤਾਪ ਸਿੰਘ, ਹੰਸ ਰਾਮ ਮੈਂਬਰ ਪੰਚਾਇਤ, ਜਸਵਿੰਦਰ ਸਿੰਘ, ਗੁਰਸਾਹਿਬ ਸਿੰਘ, ਸੁਰਜੀਤ ਸਿੰਘ, ਗੁਰਭੇਜ ਸਿੰਘ, ਗੁਰਮੇਲ ਸਿੰਘ, ਰਾਜਕਰਨ ਸਿੰਘ, ਪਿੱਪਲ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਪੂਰਨ ਸਿੰਘ, ਜਗੀਰ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਨੰਬਰਦਾਰ, ਸੁਖਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਸੁਖਜਿੰਦਰ ਸਿੰਘ ਤੇ ਸਕੂਚ ਦੇ ਬੱਚੇ ਤੇ ਉਨ੍ਹਾਂ ਦੇ ਮਾਪੇ ਰੋਸ ਵਿਚ ਹਾਜ਼ਰ ਸਨ।