ਲੁਧਿਆਣਾ 24 ਅਪ੍ਰੈਲ 2018: ਸੈਕਰਾਮੈਂਟੋ ਵੱਸਦੇ ਸਪਤਾਹਿਕ ਅਖ਼ਬਾਰ ਪੰਜਾਬ ਮੇਲ ਦੇ ਮੁੱਖ ਸੰਪਾਦਕ ਗੁਰਜਤਿੰਦਰ ਰੰਧਾਵਾ ਦੀਆੰੰ ਤਿੰਨ ਸੰਪਾਦਕੀ ਲੇਖ ਅਧਾਰਿਤ ਪੁਸਤਕਾਂ ਪ੍ਰਵਾਸੀ ਸੰਘਰਸ਼, ਪਪ੍ਰਵਾਸੀ ਨਿਗਾਹਾਂ ਤੇ ਪ੍ਰਵਾਸੀ ਮੁੱਦੇ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੇ ਨਵੇਂ ਚੁਣੇਪ੍ਰਧਾਨ ਪ੍ਰੋ: ਰਵਿੰਦਰ ਭੱਠਲ,ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਡਾ: ਸ ਪ ਸ ਓਬਰਾਏ ਤੇ ਗੁਰਭਜਨ ਗਿੱਲ 24 ਅਪ੍ਰੈਲ ਦੁਪਹਿਰ 2 ਵਜੇ ਪੰਜਾਬੀ ਭਵਨ ਲੁਧਿਆਣਾ ਚ ਲੋਕ ਅਰਪਨ ਕਰਨਗੇ।
ਆਪ ਜੀ ਨੂੰ ਸ਼ਾਮਿਲ ਹੋਣ ਦਾ ਹਾਰਦਿਕ ਬੁਲਾਵਾ ਹੈ।
ਸਾਡੇ ਇਹ ਪਰਮ ਮਿੱਤਰ , ਅੰਤਰਰਾਸ਼ਟਰੀ ਪੱਧਰ ਦੇ ਚਿੰਤਕ ਅਤੇ ਅਮਰੀਕਾ ਦੇ ਸ਼ਹਿਰ ਐਲਕਗਰੋਵ ਦੇ ਕਮਿਸ਼ਨਰ ਸ. ਗੁਰਜਤਿੰਦਰ ਿਸੰਘ ਰੰਧਾਵਾ ਅੱਜ ਕੱਲ੍ਹ ਪੰਜਾਬ ਦੌਰੇ ਤੇ ਹਨ ।