ਗੁਰਿੰਦਰ ਸਿੰਘ
ਫ਼ਿਰੋਜ਼ਪੁਰ 17 ਫਰਵਰੀ 2018 :
ਸਥਾਨਕ ਤਕਨੀਕੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ 'ਇਨਫਰਾਟੈਕ ਸੋਸਾਇਟੀ ਆਫ਼ ਸਿਵਲ ਇੰਜੀਨੀਅਰਿੰਗ' ਦੁਆਰਾ ਆਯੋਜਿਤ ਦੋ ਰੋਜ਼ਾ ਤਕਨੀਕੀ ਸਮਾਰੋਹ 'ਨਿਰਮਾਣ-2018' ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਟੀ ਐੱਸ ਡਾ. ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ। ਇਸ ਉਪਰੰਤ ਸ਼ਮ੍ਹਾ ਰੌਸ਼ਨ ਕਰਕੇ ਇਸ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ ਗਿਆ। ਸਿਵਲ ਇੰਜੀ. ਵਿਭਾਗ ਦੇ ਮੁਖੀ ਮੈਡਮ ਪਰਮਪ੍ਰੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ।
ਡਾ. ਸਿੱਧੂ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਰੋਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਵਿਦਿਆਰਥੀਆਂ ਦੀ ਤਕਨੀਕੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਸਹਾਈ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੋ ਰੋਜ਼ਾ ਸਮਾਗਮ ਦੌਰਾਨ ਵਿਸ਼ਾ ਮਾਹਿਰਾਂ ਵੱਲੋਂ ਐਕਸਪਰਟ ਲੈਕਚਰ ਤੋਂ ਇਲਾਵਾ ਵਿਦਿਆਰਥੀਆਂ ਦੇ ਤਕਨੀਕੀ ਗਤੀਵਿਧੀਆਂ ਜਿਵੇਂ ਮਾਡਲ ਮੇਕਿੰਗ, ਵਿਯੂਅਲ ਪ੍ਰੈਜ਼ੈਂਟੇਸ਼ਨ, ਚੈੱਸ, ਫੋਟੋਗ੍ਰਾਫੀ,ਐਪਟੀਚਿਉਡ, ਪੇਪਰ ਆਰਟਸ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਸੋਸਾਇਟੀ ਇੰਚਾਰਜ ਪ੍ਰੋ. ਗੁਰਪ੍ਰੀਤ ઠਸਿੰਘ ਅਤੇ ਵਿਭਾਗੀ ਮੁਖੀ ਮੈਡਮ ਪਰਮਪ੍ਰੀਤ ਕੌਰ ਨੂੰ 'ਨਿਰਮਾਣ-2018' ਦੇ ਆਯੋਜਨ ਲਈ ਮੁਬਾਰਕਬਾਦ ਦਿੱਤੀ।ਪ੍ਰੋ. ਗੁਰਪ੍ਰੀਤ ઠਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਚੀਫ਼ ਕੌਂਸਲਰ ਡਾ. ਏ ਕੇ ਤਿਆਗੀ, ਡੀਨ ਅਕੈਡਮਿਕ ਡਾ. ਮਨਜਿੰਦਰ ਸਿੰਘ, ਪ੍ਰਬੰਧਕੀ ਅਫ਼ਸਰ ਗੌਰਵ ਕੁਮਾਰ ਸਮੇਤ ਸਾਰੇ ਵਿਭਾਗੀ ਮੁਖੀ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ