ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਅਮਲੋਹ, 20 ਜਨਵਰੀ 2018: ਅਕਾਲੀ ਭਾਜਪਾ ਸਰਕਾਰ ਨੂੰ ਰੇਤੇ ਦੇ ਨਾਮ ਤੇ ਬਦਨਾਮ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਖੁਦ ਹੀ ਰੇਤੇ ਦੀ ਰਾਜਨੀਤੀ ਦਾ ਸ਼ਿਕਾਰ ਹੋ ਗਈ ਹੈ। ਜਿਸ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਰੇਤ ਦੀਆਂ ਖੱਡਾਂ ਦੇ ਮਾਮਲੇ ਨੂੰ ਲੈਕੇ ਪੰਜਾਬ ਵਜਾਰਤ ਵਿੱਚੋਂ ਅਕਾਲੀ ਦਲ ਵੱਲੋਂ ਉਠਾਏ ਮਾਮਲੇ ਤੇ ਅਸਤੀਫਾ ਦੇਣਾ ਪਿਆ। ਇਸ ਗੱਲ ਦਾ ਪ੍ਰਗਟਾਵਾ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫਤਰ ਅਮਲੋਹ ਵਿਖੇ ਹਲਕੇ ਦੇ ਲੋਕਾਂ ਦੀਆਂ ਸਮਸਿਆਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਰਾਣਾ ਗੁਰਜੀਤ ਦੇ ਅਸਤੀਫੇ ਨੇ ਪੰਜਾਬ ਸਰਕਾਰ ਦਾ ਚਿਹਰਾ ਪੰਜਾਬ ਦੀ ਜਨਤਾ ਸਾਹਮਣੇ ਲਿਆਂਦਾ ਹੈ ਕਿਉਂਕਿ ਕਾਂਗਰਸ ਰੇਤੇ ਬਜਰੀ ਦਾ ਅਕਾਲੀ ਭਾਜਪਾ ਖਿਲਾਫ ਝੂਠਾ ਪ੍ਰਚਾਰ ਕਰਕੇ ਸਤਾ ਵਿੱਚ ਆਈ ਸੀ ਤੇ ਅੱਜ ਰੇਤੇ ਦੀਆਂ ਖੱਡਾਂ ਦੇ ਭ੍ਰਿਸ਼ਟਾਚਾਰ ਵਿੱਚ ਆਪ ਹੀ ਬੂਰੀ ਤਰਾਂ ਫੱਸ ਚੁੱਕੀ ਹੈ। ਜਿਸਤੇ ਅਕਾਲੀ ਦਲ ਦੇ ਦਬਾਅ ਕਾਰਨ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਅਸਤੀਫਾ ਦੇਣਾ ਪਿਆ। ਰਾਜੂ ਖੰਨਾ ਨੇ ਕਿਹਾ ਕਿ ਝੂਠ ਦੀ ਬੁਨਿਆਦ ਤੇ ਬਣੀ ਸੂਬਾ ਕਾਂਗਰਸ ਸਰਕਾਰ ਆਪਣੇ ਭਾਰ ਨਾਲ ਆਪ ਹੀ ਡਿੱਗਦੀ ਜਾ ਰਹੂ ਹੈ ਕਿÀੁਂਕਿ ਇਸ ਸਮੁਂ ਕਾਂਗਰਸ ਸਰਕਾਰ ਹਰ ਫ੍ਰੰਟ ਤੇ ਫੇਲ ਹੋ ਚੁੱਕੀ ਹੈ। ਜਿੱਥੇ ਸਰਕਾਰ ਦੇ ਮੁਲਾਜਿਮ ਆਪਣੀਆਂ ਮੰਗਾਂ ਨੂੰ ਲੈਕੇ ਹਰ ਰੋਜ ਹੀ ਧਰਨੇ ਲਗਾ ਕੇ ਸੜਕਾਂ ਤੇ ਉੱਤਰ ਚੁੱਕੇ ਹਨ ਉੱਥੇ ਕਿਸੇ ਨੂੰ ਵੀ ਸਮੇਂ ਸਿਰ ਪੈਨਸ਼ਨ ਨਹੀਂ ਮਿਲ ਰਹੀ, ਲੋੜਵੰਦ ਲੜਕੀਆਂ ਸ਼ਗਨ ਸਕੀਮ ਦੀ ਊਡੀਕ ਵਿੱਚ ਹਨ, ਆਮ ਲੋਕ ਆਟਾ ਦਾਲ ਲਈ ਤੜਫ ਰਹੇ ਹਨ, ਵਿਕਾਸ ਦੇ ਕਾਰਜ ਠੱਪ ਹੋ ਕੇ ਰਹਿ ਗਏ ਹਨ ਤੇ ਪੰਜਾਬ ਦੀ ਜਨਤਾ ਮੁੜ ਅਕਾਲੀ ਭਾਜਪਾ ਸਰਕਾਰ ਦੀ ਊਡੀਕ ਵਿੱਚ ਹੈ ਤਾਂ ਜੋ ਅਕਾਲੀ ਸਰਕਾਰ ਸਮੇਂ ਮਿਲ ਰਹੀਆਂ ਸਹੂਲਤਾਂ ਨੂੰ ਮੁੜ ਬਹਾਲ ਕਰਵਾਇਆ ਜਾ ਸਕੇ। ਇਸ ਗੱਲਬਾਤ ਸਮੇਂ ਉਹਨਾਂ ਨਾਲ ਜੱਥੇਦਾਰ ਕੁਲਦੀਪ ਸਿੰੰਘ ਮੁੱਢੜੀਆਂ, ਜੱਥੇਦਾਰ ਜਰਨੈਲ ਸਿੰਘ ਜੈਲਾ, ਜੱਥੇਦਾਰ ਬਲਵੰਤ ਸਿੰਘ ਘੂੱਲੁਮਾਜਰਾ, ਜੱਥੇਦਾਰ ਕੁਲਦੀਪ ਸਿੰਘ ਮਛਰਾਈ, ਜੱਥੇਦਾਰ ਜਸਵਿੰਦਰ ਸਿੰਘ ਗਰੇਵਾਲ, ਗੁਰਸੇਵਕ ਸਿੰਘ ਕੋਟਲੀ, ਗੁਰਮੀਤ ਸਿੰਘ ਭੱਟੋਂ, ਜੱਥੇਦਾਰ ਗੁਰਮੇਲ ਸਿੰਘ ਅਮਲੋਹ, ਰਾਜੀ ਤੰਦਾ ਬੱਧਾ, ਕਾਲੀ ਚਰਨ ਭੱਟੋਂ, ਤਰਸੇਮ ਸਿੰਘ ਮਾਜਰਾ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।