← ਪਿਛੇ ਪਰਤੋ
ਰਜੇਸ਼ ਹਾਂਡਾ ਅਤੇ ਨਰੇਸ਼ ਹਾਂਡਾ ।
ਜਗਦੀਸ਼ ਥਿੰਦ ਗੁਰੂਹਰਸਹਾਏ / ਫਿਰੋਜ਼ਪੁਰ 12 ਜਨਵਰੀ 2018 : ਸਮਾਜ ਸੇਵੀ ਸੰਸਥਾਵਾਂ ਨੂੰ ਸਹਿਯੋਗ ਲਈ ਤਤਪਰ ਰਹਿੰਦੇ ਦਿੱਲੀ ਨਿਵਾਸੀ ਰਜੇਸ਼ ਹਾਂਡਾ ਅਤੇ ਨਰੇਸ਼ ਹਾਂਡਾ ਨੂੰ ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਨੇ ਆਹੁਦੇਦਾਰ ਨਿਯੁਕਤ ਕਰਕੇ ਜਿੰਮੇਵਾਰੀ ਸੌਂਪੀ ਹੈ । ਇਸ ਤੋਂ ਪਹਿਲਾਂ ਉਹ ਖੂਨਦਾਨ ਅਤੇ ਹੋਰ ਸਮਾਜਿਕ ਕਾਰਜਾਂ ਲਈ ਸਰਗਰਮ ਸੰਸਥਾ ਊਧਮ ਬਲੱਡ ਡੋਨੇਸ਼ਨ ਅਤੇ ਵੈਲਫੇਅਰ ਸੁਸਾਇਟੀ ਵਿੱਚ ਵੀ ਕੰਮ ਕਰ ਰਹੇ ਹਨ। ਇੰਟਰਨੈਸ਼ਨਲ ਸਰਵ ਕੰਬੋਜ ਸਮਾਜ ਦੇ ਮੀਡੀਆ ਇੰਚਾਰਜ ਅਨੁਸਾਰ ਸੰਸਥਾ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਵੱਲੋਂ ਨਰੇਸ਼ ਹਾਂਡਾ ਨੂੰ ਨੈਸ਼ਨਲ ਕੈਪੀਟਲ ਰੀਜਨ ( ਦਿੱਲੀ ) ਦੇ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਹੀ ਰਜੇਸ਼ ਹਾਂਡਾ ਨੂੰ ਸੰਸਥਾ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਸ਼ਹੀਦ ਊਧਮ ਸਿੰਘ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਕੀਤੇ ਗਏ ਮਾਰਚ ਵਿੱਚ ਇਹਨਾਂ ਨੌਜਵਾਨਾਂ ਨੇ ਸ਼ਲਾਘਾਯੋਗ ਸਹਿਯੋਗ ਦਿੱਤਾ ਸੀ। ਕਿੱਤੇ ਵੱਜੋਂ ਪਾਇਲਟ ਰਜੇਸ਼ ਹਾਂਡਾ ਅਤੇ ਉਦਯੋਗਪਤੀ ਨਰੇਸ਼ ਹਾਂਡਾ ਸਾਬਕਾ ਇੰਸਪੈਕਟਰ ਹੰਸ ਰਾਜ ਦੇ ਸਪੁੱਤਰ ਅਤੇ ਸਕੇ ਭਰਾ ਹਨ। ਇਹਨਾਂ ਨਿਯੁਕਤੀਆਂ ਬਾਅਦ ਉਨ੍ਹਾਂ ਕਿਹਾ ਕਿ ਉਹ ਸੰਸਥਾ ਦੀਆਂ ਉਮੀਦਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ ।
Total Responses : 942