← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 14 ਦਸੰਬਰ 2017 : ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਮੁਕੇਸ਼ ਗੌਤਮ ਨੇ ਦੱਸਿਆ ਕਿ ਮਾਰਚ 2017 ਤੱਕ ਦੀ ਪੈਨਸ਼ਨ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਅਤੇ ਸਤੰਬਰ 2017 ਤੱਕ ਦੇ ਬਿੱਲ ਖਜਾਨੇ ਦਫਤਰ ਵਿੱਖੇ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੈਨਸ਼ਨਾਂ ਸਬੰਧੀ ਕਿਸੇ ਨੂੰ ਵੀ ਕੋਈ ਮੁਸ਼ਕਲ ਹੋਵੇ ਤਾਂ ਉਹ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਿਖੇ ਪਹੁੰਚ ਕੇ ਹੱਲ ਕਰਵਾ ਸਕਦੇ ਹਨ। > ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੁਢਾਪਾ ਪੈਨਸ਼ਨ ਅਤੇ ਹੋਰ ਵਿਤੀ ਸਹਾਇਤਾ ਸਕੀਮਾਂ ਅਧੀਨ ਪੈਨਸ਼ਨਾਂ ਦੀ ਪੜਤਾਲ ਉਪਰੰਤ ਯੋਗ ਲਾਭਪਾਤਰੀਆਂ ਨੂੰ ਹੀ ਖਜਾਨਾ ਦਫਤਰ ਤੋਂ ਬਿੱਲ ਪਾਸ ਹੋਣ ਉਪਰੰਤ ਪੈਨਸ਼ਨ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਪੇਂਡੂ ਇਲਾਕੇ ਦੇ ਕੁਝ ਲਾਭਪਾਤਰੀਆਂ ਵੱਲੋਂ ਬੈਂਕ ਖਾਤੇ ਗਲਤ ਦੇਣ ਕਾਰਨ ਜਾਂ ਬੰਦ ਖਾਤੇ ਦੇਣ ਕਾਰਨ ਉਨ੍ਹਾਂ ਦੇ ਖਾਤਿਆਂ ਵਿੱਚ ਪੈਨਸ਼ਨ ਨਹੀਂ ਗਈ ਅਤੇ ਉਨ੍ਹਾਂ ਵੱਲੋਂ ਦਫਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਫਾਜ਼ਿਲਕਾ ਵਿਖੇ ਆ ਕੇ ਆਪਣੇ ਬੈਂਕ ਖਾਤੇ ਠੀਕ ਕਰਵਾਏ ਜਾ ਰਹੇ ਹਨ। > ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਬਲਾਕ ਅਬੋਹਰ ਦੇ 7023 ਸ਼ਹਿਰੀ ਲਾਭਪਾਤਰੀਆਂ ਨੂੰ ਮਹੀਨਾ ਮਾਰਚ 2017 ਤੱਕ ਦੀ ਪੈਨਸ਼ਨ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਲਾਭਪਾਤਰੀਆਂ ਵਿੱਚੋਂ ਕੁਝ ਲਾਭਪਾਤਰੀਆਂ ਦੇ ਬੈਂਕ ਖਾਤੇ ਛੋਟੇ ਹੋਣ ਕਰਕੇ ਉਨ੍ਹਾਂ ਦੀ ਪੈਨਸ਼ਨ ਬੈਂਕ ਤੋਂ ਵਾਪਿਸ ਆਈ ਹੈ। ਉਨ੍ਹਾਂ ਦੱਸਿਆ ਕਿ ਫੇਰ ਵੀ ਜੇਕਰ ਕਿਸੇ ਯੋਗ ਲਾਭਪਾਤਰੀ ਨੂੰ ਮਹੀਨਾ ਨਵੰਬਰ 2016 ਤੋਂ ਮਾਰਚ 2017 ਤੱਕ ਦੀ ਪੈਨਸ਼ਨ ਨਾ ਮਿਲੀ ਹੋਵੇ ਜਾਂ ਪੈਨਸ਼ਨ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ ਤਾਂ ਉਹ ਕਿਸੇ ਵੀ ਕੰਮ ਵਾਲੇ ਦਿਨ ਦਫਤਰ ਆ ਕੇ ਆਪਣੀ ਪੈਨਸ਼ਨ ਸਬੰਧੀ ਜਾਣਕਾਰੀ ਲੈ ਸਕਦੇ ਹਨ।
Total Responses : 942