ਮਸੀਹ ਕਨਵੈਸ਼ਨ ਦਾ ਦ੍ਰਿਸ
ਅਮ੍ਰਿਤਸਰ, 21 ਅਕਤੂਬਰ, 2017 : ਹਰ ਸਾਲ ਦੀ ਤਰਾ੍ਹ ਇਸ ਵਾਰ ਵੀ ਬੈਤਲਹਮ ਚਰਚ ਗੁੰਮਟਾਲਾ ਵਲੋ ਸਮੂਹ ਲੋਕਾ ਦੇ ਸਹਿਯੋਗ ਨਾਲ 2 ਰੋਜਾ ਮਸੀਹ ਕਨਵੈਂਸ਼ਨ ਸੁਰੂ ਹੋਈ। ਜਿਸ ਦਾ ਉਦਘਾਟਨ ਸਤਿਕਾਰਯੋਗ ਪਾਸਟਰ ਜਤਿੰਦਰ ਪ੍ਰਕਾਸ ਗਿੱਲ, ਪਾਸਟਰ ਤਿਮੋਥੀ ਡਿਸੁਜ ਅਤੇ ਪਾਸਟਰ ਐਰਿਕ ਮਿਲਵਾਨੀ ਨੇ ਸਾਂਝੇ ਤੌਰ ਤੇ ਕੀਤਾ। ਸਭ ਤੋ ਪਹਿਲਾ ਕਨਵੈਸ਼ਨ ਦੇ ਪ੍ਰਬੰਧਕ ਪਾਸਟਰ ਸਤਿੰਦਰ ਪ੍ਰਕਾਸ ਗਿੱਲ ਨੇ ਮੁੱਖ ਮਹਿਮਾਨਾ, ਪਾਸਟਰ ਸਾਹਿਬਾਂਨਾਂ ਅਤੇ ਵੱਡੀ ਗਿਣਤੀ ਵਿਚ ਆਈਆਂ ਹੋਇਆ ਮਸੀਹ ਸੰਗਤ ਨੂੰ ਜੀ ਆਈਆਂ ਕਿਹਾ। ਕਨਵੈਂਸ਼ਨ ਦੀ ਪਹਿਲੀ ਰਾਤ ਉੱਕਤ ਪਾਸਟਰ ਸਾਹਿਬਾਨਾ ਨੇ ਪੱਵਿਤਰ ਬਾਈਬਲ ਦੇ ਹਵਾਲੇ ਨਾਲ ਵਚਨ ਸਣਾਉਦੇ ਹੋਏ ਕਿਹਾਕਿ ਪਰਮੇਸ਼ਵਰ ਦਾ ਵਚਨ ਮਨੁੱਖ ਲਈ ਦੀਪਕ ਹੈ । ਜਿਸ ਦੀ ਰੋਸ਼ਨੀ ਨਾਲ ਮੱਨੁਖ ਨੂੰ ਪਰਮੇਸ਼ਵਰ ਦੇ ਰਾਜ ਵਿੱਚ ਜਾਣ ਲਈ ਰਸ਼ਤਾ ਮਿਲਦਾ ਹੈ, ਉਨਾ੍ਹ ਕਿਹਾ ਕਿ ਪ੍ਰਭੂ ਦੇ ਵਚਨ ਅਤੇ ਪਵਿੱਤਰ ਆਤਮਾ ਦੇ ਸੁਮੇਲ ਨਾਲ ਮਨੁੱਖ ਦਾ ਜੀਵਨ ਬਦਲ ਕਿ ਪਵਿੱਤਰ ਹੋ ਜਾਦਾ ਹੈ, ਅਤੇ ਮਨੁੱਖ ਪਾਪਾ ਤੋ ਤੋਬਾ ਕਰਕੇ ਪ੍ਰਮੇਸ਼ਵਰ ਦੇ ਅਦੇਸ਼ਾ ਅਨੁਸਾਰ ਅਪਣਾ ਜੀਵਨ ਲੋਕਾ ਦੀ ਭਲਾਈ ਲਈ ਲੇਖੇ ਲਾਣ ਨਾਲ ਸਵਰਗ ਦੇ ਰਾਜ ਦੇ ਭਾਗੀ ਹੋਣ ਦਾ ਹੱਕਦਾਰ ਬਣ ਜਾਦਾ ਹੈ. ਇਸ ਕਰਕੇ ਸਾਨੂੰ ਵੱਚਨ ਪੜਕੇ ਉਸ ਤੇ ਅਮਲ ਜਰੂਰ ਕਰਨਾ ਚਾਹੀਦਾ ਹੈ। ਵਚਨ ਤੇ ਅਮਲ ਕਰਨ ਨਾਲ ਹੀ ਸਾਡੇ ਜੀਵਨ ਵਿਚ ਬਦਲਾਵ ਹੁੰਦਾ ਹੈ ਉਕਤ ਪਾਸਟਰ ਸਾਹਿਬਾਨਾ ਨੇ ਅਪਣੇ ਵਚਨਾ ਵਿਚ ਸੰਸਾਰ ਦੀ ਮਜੂਦਾ ਚਿੰਤਾ ਜਨਕ ਸਥਿਤੀ ਨੂੰ ਮੁੱਖ ਰਖਦੀਆ ਸਮੂਹ ਲੋਕਾ ਨੂੰ ਪ੍ਰਭੂ ਯਿਸੂ ਮਸੀਹ ਦੇ ਵਚਨਾ ਅਨੁਸਾਰ ਆਪਸੀ ਭਾਈਚਾਰਾ ਅਤੇ ਸਾਂਤੀ ਬਣਾਂਈ ਰਖੱਣ ਦਾ ਸੱਦਾ ਦਿਤਾ. ਇਸ ਮੌਕੇ ਤੇ ਭਜਨ ਮੰਡਲੀਆ ਨੂੰ ਪ੍ਰਭੂ ਯਿਸੂ ਮਸੀਹ ਦੀ ਮਹਿਮਾਂ ਦਾ ਗੁਣਗਾਨ ਕੀਤਾ ਅਤੇ ਆਈਆ ਹੋਇਆ ਸੰਗਤਾ ਲਈ ਲੰਗਰ ਦਾ ਵੀ ਅਯੋਜਨ ਕੀਤਾ ਗਿਆ ।