ਦੀਦਾਰ ਗੁਰਨਾ
ਫਤਿਹਗੜ੍ਹ ਸਾਹਿਬ, 20 ਸਤੰਬਰ, 2017 : ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਦੀ ਮੀਟਿੰਗ ਸ. ਬਲਜੀਤ ਸਿੰਘ ਭੁੱਟਾ, ਚੇਅਰਮੈਨ, ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਹੋਏ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਤੇ ਵਿਚਾਰ ਚਰਚਾ ਹੋਈ। ਚੇਅਰਮੈਨ ਭੁੱਟਾ ਨੇ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਅਤੇ ਵਿਕਾਸ ਕਾਰਜਾਂ ਵਿੱਚ ਪਾਰਦਰਸ਼ਤਾ ਲਿਆਉਣ ਤੇ ਜੋਰ ਦਿੱਤਾ ਤੇ ਮੀਟਿੰਗ ਵਿੱਚ ਮੈਂਬਰਾਂ ਦੀ ਮੰਗ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਲਿਆਉਣ ਲਈ ਅਤੇ ਸਰਕਾਰ ਨੂੰ ਸਰਬ ਸੰਮਤੀ ਨਾਲ ਮਤਾ ਪਾ ਕੇ ਭੇਜਿਆ ਗਿਆ ਕਿ ਝੋਨੇ ਦੀ ਫਸਲ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਅਤੇ ਕੋਆਪਰੇਟਿਵ ਸੋਸਾਇਟੀਆਂ ਵਿੱਚ ਸਬਸਿਡੀ ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਵੇ ਅਤੇ ਪਰਾਲੀ ਨਾਲ ਸਬੰਧਤ ਹਰ ਬਲਾਕ ਪੱਧਰ ਤੇ ਅਜਿਹੇ ਪ੍ਰੋਜੈਕਟ ਲਗਾਏ ਜਾਣ ਜਿਨ੍ਹਾਂ ਵਿੱਚ ਪਰਾਲੀ ਦੀ ਖਪਤ ਹੋ ਸਕੇ। ਇਸ ਤੋਂ ਇਲਾਵਾ ਚੇਅਰਮੈਨ ਭੁੱਟਾ ਨੇ ਕਿਹਾ ਕਿ ਸਾਲ 2011 ਵਿੱਚ 16 ਸਬ ਸੈਂਟਰਾਂ ਦੀ 5.00 ਲੱਖ ਪ੍ਰਤੀ ਸੈਂਟਰ ਉਸਾਰੀ ਲਈ ਹੈਲਥ ਡਿਪਾਰਟਮੈਂਟ ਦੇ ਰਾਂਹੀ ਪੰਚਾਇਤੀ ਕੋਲ ਆਏ ਸਨ ਪਰ ਇਹ ਬਿਲਡਿੰਗ ਅਜੇ ਤੱਕ ਅਧੂਰੀਆਂ ਹੋਣ ਕਾਰਨ ਇਨ੍ਹਾਂ ਦੀ ਉਸਾਰੀ ਨੂੰ ਨੇਪਰੇ ਚਾੜਨ ਲਈ ਹੈਲਥ ਡਿਪਾਰਟਮੈਂਟ ਨੂੰ ਤੇ ਬਲਾਕ ਅਫਸਰਾਂ ਨੂੰ ਹਦਾਇਤ ਕੀਤੀ ਗਈ, ਇਸ ਤੋਂ ਇਲਾਵਾ ਸ. ਹਰਦਿਆਲ ਸਿੰਘ ਚੱਠਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਫਤਿਹਗੜ੍ਹ ਸਾਹਿਬ ਵੱਲੋਂ ਸਵੱਛ ਭਾਰਤ ਮਹਿਮ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾਉਣ ਲਈ ਸਾਰੇ ਮੈਂਬਰਾਂ ਨੂੰ ਸਹਿਯੋਗ ਦੇਣ ਲਈ ਕਿਹਾ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਸੜਕਾਂ ਤੇ ਪਲਾਂਟੇਸ਼ਨ ਕਰਨ ਦੀ ਮੀਟਿੰਗ ਵਿੱਚ ਹਾਜਰ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ। ਇਸ ਮੌਕੇ ਸ. ਪ੍ਰੀਤਇੰਦਰ ਸਿੰਘ ਬੈਂਸ, ਸਕੱਤਰ, ਜਿਲ੍ਹਾ ਪ੍ਰੀਸ਼ਦ, ਫਤਿਹਗੜ੍ਹ ਸਾਹਿਬ ਨੇ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਅਤੇ ਮਗਨਰੇਗਾ ਸਕੀਮ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੇਠਲੇ ਪੱਧਰ ਤੇ ਲਾਗੂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਪੂਜਾ ਰਾਣੀ, ਵਾਇਸ ਚੇਅਰਮੈਨ, ਜਿਲ੍ਹਾ ਪੀ੍ਰਸ਼ਦ, ਫਤਿਹਗੜ੍ਹ ਸਾਹਿਬ, ਜੋਗਿੰਦਰ ਸਿੰਘ ਨਰੈਣਗੜ੍ਹ ਮੈਂਬਰ ਜਿਲ੍ਹਾ ਪ੍ਰੀਸ਼ਦ, ਅਜਾਇਬ ਸਿੰਘ ਜਖਵਾਲੀ ਮੈਂਬਰ ਜਿਲ੍ਹਾ ਪ੍ਰੀਸ਼ਦ, ਬਲਤੇਜ ਸਿੰਘ ਮਹਿਮੂਦਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ, ਹਰਕੀਤ ਸਿੰਘ ਭੜੀ ਮੈਂਬਰ ਜਿਲ੍ਹਾ ਪ੍ਰੀਸ਼ਦ, ਕੁਲਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਖਮਾਣੋ, ਪ੍ਰੀਤਮ ਕੌਰ ਦੇਦੜਾਂ ਮੈਂਬਰ ਜਿਲ੍ਹਾ ਪ੍ਰੀਸ਼ਦ, ਭੁਪਿੰਦਰ ਸਿੰਘ ਹਾਂਸ ਚੇਅਰਮੈਨ ਬਲਾਕ ਸਮੰਤੀ ਬਸੀ ਪਠਾਣਾਂ, ਕੁਲਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਖੇੜਾ, ਰਵਿੰਦਰ ਕੌਰ ਸੁਪਰਡੈਂਟ ਜਿਲ੍ਹਾ ਪ੍ਰੀਸ਼ਦ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਫਤਿਹਗੜ੍ਹ ਸਾਹਿਬ, ਕਾਰਜਕਾਰੀ ਇੰਜਨੀਅਰ ਜਲ ਨਿਕਾਸ ਤੇ ਸੈਨੀਟੇਸ਼ਨ ਵਿਭਾਗ,ਫਤਿਹਗੜ੍ਹ ਸਾਹਿਬ, ਮੁੱਖ ਖੇਤੀਬਾੜੀ ਅਫਸਰ, ਜਿਲ੍ਹਾ ਪ੍ਰੋਗਰਾਮ ਅਫਸਰ, ਫਤਿਹਗੜ੍ਹ ਸਾਹਿਬ ਆਦਿ ਹਾਜਰ ਸਨ।