ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਂਦੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀ ਰਾਮਵੀਰ ਅਤੇ ਹਾਜ਼ਰ ਵਿਭਾਗੀ ਅਧਿਕਾਰੀ।
ਗੁਰਿੰਦਰ ਸਿੰਘ
ਫ਼ਿਰੋਜ਼ਪੁਰ, 22 ਜੂਨ, 2017 : ਸਮੂਹ ਵਿਭਾਗਾਂ ਦੇ ਅਧਿਕਾਰੀ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜ਼ਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਅਤੇ ਉਨ੍ਹਾਂ ਕੰਮਾਂ ਦੇ ਵਰਤੋਂ ਸਰਟੀਫਿਕੇਟ ਜਮਾਂ ਕਰਵਾਏ ਜਾਣ। ਇਹ ਆਦੇਸ਼ ਡਿਪਟੀ ਕਮਿਸ਼ਨਰ ਰਾਮਵੀਰ ਨੇ ਅੱਜ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਜ਼ਿਲ੍ਹਾ ਪੱਧਰੀ ਵਿਕਾਸ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ।
ਇਸ ਮੌਕੇ ਉਨ੍ਹਾਂ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਚੱਲ ਰਹੇਵਿਕਾਸਕੰਮਾਂਸਬੰਧੀ ਸਮੇਂ ਸਮੇਂ ਤੇ ਰਿਪੋਰਟ ਭੇਜੀ ਜਾਵੇ ਅਤੇਕੰਮਾਂਨੂੰ ਜਲਦ ਤੋਂ ਜਲਦ ਪੂਰਾ ਕਰਕੇ ਆਡਿਟ ਕਰਵਾਇਆ ਜਾਵੇ। ਮੀਟਿੰਗ ਦੌਰਾਨ ਉਨ੍ਹਾਂ ਵਿਕਾਸ ਦੇ ਕੰਮਾਂ , ਲਿੰਕ ਸੜਕਾਂ ਦੀ ਨਵੀਂ ਉਸਾਰੀ, ਆਰ.ਡੀ.ਬੀ ਫੰਡ ਤਹਿਤ ਨਵੀਆਂ ਲਿੰਕ ਸੜਕਾਂ ਦੀ ਉਸਾਰੀ, ਪ੍ਰਧਾਨ ਮੰਤਰੀ ਗਾਮ੍ਰੀਨ ਸੜਕ ਯੋਜਨਾ, ਖ਼ਰੀਦ ਕੇਂਦਰਾਂ (ਮੰਡੀਆਂ ਦੇ ਕੰਮਾਂ) ਸਬੰਧੀ ਸਪੈਸ਼ਲ ਰਿਪੇਅਰ 2016-17 ਤਹਿਤ ਚਲ ਰਹੇ ਕੰਮਾਂ ਦੀ ਪ੍ਰਗਤੀ, ਗੁਰੂਹਰਸਹਾਏ ਵਿਖੇ ਅਥਲੈਟਿਕ ਟਰੈਕ ਅਤੇ ਬੱਸ ਸਟੈਂਡ ਦੀ ਉਸਾਰੀ , ਬੀ.ਏ.ਪੀ ਨਾਰਮਲ ਸਕੀਮ ਤਹਿਤ ਸੀ.ਸੀ ਫਲੌਰਿੰਗ, ਹਰੀਕੇ ਬਾਈਪਾਸ ਦੀ ਉਸਾਰੀ, ਰਾਜਸਥਾਨ ਫੀਡਰ, ਸਰਹੰਦ ਫੀਡਰ ਅਤੇ ਫ਼ਿਰੋਜਪੁਰ ਫੀਡਰ ਉੱਤੇ ਪੁਲ ਦੀ ਉਸਾਰੀ, ਤਲਵੰਡੀ ਫਿਰੋਜ਼ਪੁਰ ਰੋਡ ਤੇ ਬਣ ਰਹੇ ਪੁਲ ਦੀ ਉਸਾਰੀ, ਜ਼ੀਰਾ ਸ਼ਹਿਰ ਦੇ ਨੈਸ਼ਨਲ ਹਾਈਵੇ ਉੱਤੇ ਬਣ ਰਹੇ ਪੁਲ ਉਸਾਰੀ , ਪੀ.ਐਚ.ਜੀ.ਐਸ.ਵਾਈ. ਸਕੀਮ,ਸੀ.ਆਰ.ਐਫ ਸਕੀਮ ਅਧੀਨ ਸਤਲੁਜ ਦਰਿਆ ਉੱਪਰ ਬਣ ਦੀ ਉਸਾਰੀ , ਸਪੈਸ਼ਲ ਰਿਪੇਅਰ ਆਫ਼ ਲਿੰਕ ਰੋਡ, ਬੀ.ਏ.ਡੀ.ਪੀ. ਸਕੀਮ ਅਧੀਨ ਟਿਉਬਵੈਲ ਅਤੇ ਆਰ.ਓ ਲਗਾਉਣ ,ਪੈਨਸ਼ਨਾਂ, ਆਸ਼ੀਰਵਾਦ ਸਕੀਮ, ਐਮ.ਪੀ. ਲੈਂਡ, ਰੂਰਲ ਸੈਨੀਟੇਸ਼ਨ ਅਤੇ 20 ਨੁਕਾਤੀ ਪ੍ਰੋਗਰਾਮ, ਰਾਸ਼ਨ ਡਿਪੂ/ਪੈਟਰੋਲ ਪੰਪ/ਗੈਸ ਏਜੰਸੀ/ਬੀ.ਕੇ.ਓ ਦੀ ਚੈਕਿੰਗ ਤੋਂ ਇਲਾਵਾ ਐਸ.ਸੀ/ਬੀ.ਸੀ. ਅਤੇ ਘੱਟ ਗਿਣਤੀ ਨਾਲ ਸਬੰਧਿਤ ਵੱਖ-ਵੱਖ ਵਿਕਾਸ ਕੰਮਾਂ ਅਤੇ ਭਲਾਈ ਸਕੀਮਾਂ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ।
ਇਸ ਮੌਕੇ ਪਿਆਰ ਸਿੰਘ ਬੀ.ਡੀ.ਪੀ.ਓ, ਸੁਰਜੀਤ ਸਿੰਘ ਬੀ.ਡੀ.ਪੀ.ਓ, ਸ਼ਿਵ ਮੰਗਲਾ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ, ਉਂਕਾਰ ਸਿੰਘ, ਮੁਖ਼ਤਿਆਰ ਸਿੰਘ, ਕਾਰਜਕਾਰੀ ਇੰਜੀਨੀਅਰ ਨੈਸ਼ਨਲ ਹਾਈਵੇ, ਜਨਸਿਹਤ ਵਿਭਾਗ, ਲੋਕ ਨਿਰਮਾਣ ਵਿਭਾਗ, ਪੰਜਾਬ ਮੰਡੀ ਬੋਰਡ, ਕੈਨਾਲ ਵਿਭਾਗ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।