ਵਿਦਿਆਰਥੀ ਕਰਨ ਕੁਮਾਰ ਨੂੰ ਸਨਮਾਨਿਤ ਕਰਦੇ ਸ਼ਹੀਦ ਊਧਮ ਸਿੰਘ ਸਕੂਲ ਦਾ ਸਟਾਫ।
ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ, 30 ਮਈ, 2017 : ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ ਦੇ ਦੱਸਵੀਂ ਜਮਾਤ ਦੇ ਨਤੀਜੇ ਵਿਚ 86 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਵਿਚ ਚੰਗੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਕਰਨ ਕੁਮਾਰ ਪੁਤਰ ਓਮ ਪ੍ਰਕਾਸ਼ ਨੂੰ ਸਕੂਲ ਪ੍ਰਿੰਸੀਪਲ ਅਤੇ ਸਟਾਫ ਵੱਲੋ ਸਨਮਾਨਿਤ ਕੀਤਾ ਗਿਆ । ਸਕੂਲ ਪ੍ਰਿੰਸੀਪਲ ਵਿਜੇ ਕੁਮਾਰ ,ਮੈਨੇਜਰ ਬਲਦੇਵ ਥਿੰਦ ਨੇ ਵਿਦਿਆਰਥੀ ਨੂੰ ਸਨਮਾਨ ਚਿੰਨ ਭੇਂਟ ਕਰਦਿਆਂ ਵਿਦਿਆਰਥੀ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ । ਵਰਨਣਯੋਗ ਹੈ ਕਿ ਇਹ ਵਿਦਿਆਰਥੀ ਲੌਂਗ ਜੰਪ ਦੇ ਜਿਲਾ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿਚ 3 ਸੋਨ ਤਮਗੇ ਜਿੱਤ ਚੁਕਿਆ ਹੈ । ਇਸ ਮੌਕੇ ਬਲਦੇਵ ਥਿੰਦ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਹੀ ਵਿਦਿਆਰਥੀਆਂ ਦੇ ਖੇਡਾਂ ਅਤੇ ਹੋਰ ਪ੍ਰਭੀਤਾਵਾਂ ਦੇ ਨਿਖਾਰ ਲਈ ਸਕੂਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਜਿਸ ਸਦਕਾ ਵਿਦਿਆਰਥੀਆਂ ਨੇ ਦੱਸਵੀ ਬਾਰਵੀਂ ਜਮਾਤਾਂ ਦੇ ਆਰਟਸ ,ਮੈਡੀਕਲ,ਨਾਨ ਮੈਡੀਕਲ ਅਤੇ ਇੰਟਰ ਆਰਟਸ ਵਿਚ ਸ਼ਾਨਦਾਰ ਨੰਬਰ ਲੈ ਕੇ ਪ੍ਰਿਖਆਵਾਂ ਪਾਸ ਕੀਤੀਆਂ ਹਨ।