ਫਤਹਿਗੜ੍ਹ ਸਾਹਿਬ, 24 ਅਪ੍ਰੈਲ, 2017 : ਅੱਜ ਪੰਚਾਇਤ ਦਿਵਸ ਪਿੰਡ ਬੋਰਾਂ ਵਿਖੇ ਜਿਲ੍ਹਾ ਪ੍ਰੀਸ਼ਦ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ. ਬਲਜੀਤ ਸਿੰਘ ਭੁੱਟਾ ਚੈਅਰਮੇਨ ਜਿਲ੍ਹਾ ਪ੍ਰੀਸ਼ਦ ਸ੍ਰੀ ਫਤਹਿਗੜ੍ਹ ਸਾਹਿਬ ਨੇ ਸ਼ਿਰਕਤ ਕੀਤੀ।ਉਹਨਾਂ ਨੇ ਸੰਬੋਧਨ ਕਰਦੇ ਕਿਹਾ ਕਿ ਪੰਚਾਇਤਾਂ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੇ ਨਾਲ ਹੀ ਪਿੰਡਾਂ ਦਾ ਹਰ ਪੱਖ ਤੋਂ ਅਤੇ ਬਿਨਾਂ ਪਾਰਟੀਬਾਜੀ ਤੋਂ ਵਿਕਾਸ ਕਰਨ ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਚਾਇਤੀ ਢਾਂਚਾ ਮਜ਼ਬੂਤ ਹੋਣ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ।
ਇਸ ਮੌਕੇ ਗ੍ਰਾਂਮ ਪੰਚਾਇਤ ਵੱਲੋਂ ਪਿੰਡ ਦੇ ਪਹਿਲੀ ਕਲਾਸ ਤੋਂ ਲੈ ਕੇ ਬਾਰਵੀਂ ਕਲਾਸ ਤੱਕ ਦੇ ਜਰੂਰਤਬੰਦ ਬੱਚਿਆਂ ਨੂੰ ਵਰਦੀਆਂ ਅਤੇ ਬੂਟ ਜ਼ਰਾਬਾਂ ਦਿੱਤੀਆਂ ਗਈਆਂ।ਇਸ ਮੌਕੇ ਸੈਕਟਰੀ ਜਿਲ੍ਹਾ ਪ੍ਰੀਸ਼ਦ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਰਨ ਲਈ ਪ੍ਰਸ਼ਾਸਨ ਵੱਲੋਂ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਕਲਵਿੰਦਰ ਕੌਰ ਚੇਅਰਪਰਸਨ, ਜਸਵੀਰ ਸਿੰਘ ਸਰਪੰਚ ਬੋਰਾਂ, ਅਮਨਦੀਪ ਕੌਰ ਪੰਚ, ਬਿਕਰਮਜੀਤ ਸਿੰਘ ਪੰਚ, ਮਹਿੰਗਾ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਬਹਾਦਰ ਸਿੰਘ ਸੈਕਟਰੀ, ਸਰਪੰਚ ਮੱਠੀ, ਸ਼ੇਰ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਰਾਜਕੁਮਾਰ, ਗੁਰਭੇਜ ਸਿੰਘ ਸਾਧੂਗੜ੍ਹ, ਅਮਰੀਕ ਸਿੰਘ ਪੰਚ ਸਾਧੂਗੜ੍ਹ, ਪਰਮਜੀਤ ਰੰਧਵਾ, ਨਿਰਮਲ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਹੰਸਾ ਸਿੰਘ, ਸਤਵਿੰਦਰ ਸਿੰਘ, ਅਮਰੀਕ ਸਿੰਘ ਨੰਬਰਦਾਰ, ਲਾਭ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਜੇ.ਈ ਲੁਕੇਸ਼ ਥੱਮਣ, ਗ੍ਰਾਂਮ ਸੇਵਕ ਮਨਦੀਪ ਸਿੰਘ ਆਦਿ ਹਾਜ਼ਰ ਸਨ।