ਜ਼ਿਲਾ ਭਾਸ਼ਾ ਅਫ਼ਸਰ ਹਰਭਜਨ ਕੌਰ ਦਾ ਸਨਮਾਨ ਕਰਦੇ ਸਭਾ ਦੇ ਅਹੁਦੇਦਾਰ।
ਸਰਹਿੰਦ 15 ਜਨਵਰੀ 2017: ਜ਼ਿਲ•ਾ ਲਿਖਾਰੀ ਸਭਾ ਫ਼ਤਹਿਗੜ• ਸਾਹਿਬ ਵਲੋਂ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ ਵਿਖੇ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਧਾਨ ਦਰਬਾਰਾ ਸਿੰਘ ਢੀਂਡਸਾ ਦੀ ਰਹਿਨੁਮਾਈ ਹੇਠ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਜ਼ਿਲ•ਾ ਭਾਸ਼ਾ ਅਫ਼ਸਰ ਹਰਭਜਨ ਕੌਰ ਨੇ ਮੁੱਖ ਮਹਿਮਾਨ ਵਜੋਂ ਸਮੂਲੀਅਤ ਕੀਤੀ। ਸਮਾਗਮ ਦੀ ਦੇਖ ਰੇਖ ਮੈਨੇਜਰ ਊਧਮ ਸਿੰਘ, ਅਜ਼ਮੇਰ ਸਿੰਘ ਮਾਨ ਤੇ ਬਲਤੇਜ ਸਿੰਘ ਬਠਿੰਡਾ ਨੇ ਕੀਤੀ। ਸਭਾ ਦੀ ਰਸਮੀ ਕਾਰਵਾਈ ਵਿਚ ਪਰਮਜੀਤ ਕੌਰ ਸਰਹਿੰਦ ਨੇ ਦਸਵੇਂ ਪਾਤਸ਼ਾਹ ਦੇ ਬਚਪਨ ਤੋਂ ਲੈ ਕੇ ਕੀਤੇ ਸੰਘਰਸ਼ ਤੇ ਦਿੱਤੀਆਂ ਕੁਰਬਾਨੀਆਂ ਬਾਰੇ ਸੰਪੇਖ 'ਚ ਪਰ ਅਰਥ ਭਰਪੂਰ ਜਾਣਕਾਰੀ ਦਿੱਤੀ। ਜਿਸ ਉਪਰੰਤ ਮਾਨ ਸਿੰਘ ਮਾਨ ਨੇ ਵੈਰਾਗਮਈ ਗੀਤ ਪੇਸ਼ ਕੀਤਾ। ਨਵੀਂ ਸ਼ਾਇਰਾ ਅਮਨਦੀਪ ਕੌਰ ਨੇ 'ਬਾਗ ਸੀ ਹਰਿਆ ਭਰਿਆ ਮੇਰੇ ਗੋਬਿੰਦ ਦਾ, ਇੱਕ ਇੱਕ ਕਰਕੇ ਝੜਿਆ ਮੇਰੇ ਗੋਬਿੰਦ ਦਾ' ਗੀਤ ਨਾਲ ਸ਼੍ਰੋਤਿਆਂ ਨੂੰ ਕੀਲਿਆ। ਵਿਦਿਆਰਥਣ ਸ਼ਾਇਰਾ ਨਵਰੀਤ ਕੌਰ ਨੇ ਤਿੱਖੀ ਸੁਰ ਵਾਲੀ ਕਵਿਤਾ ਪੜ• ਕੇ ਗੁਰੂ ਜੀ ਨੂੰ ਸਿਜਦਾ ਕੀਤਾ। ਆਏ ਕਵੀਆਂ ਸਾਧੂ ਸਿੰਘ ਪਨਾਗ, ਲਛਮਣ ਸਿੰਘ ਤਰੌੜਾ, ਰਾਵਿੰਦਰ ਸਿੰਘ ਗਡਹੇੜਾ, ਰਾਮ ਸਿੰਘ ਬਧੌਛੀ, ਗੁਰਨਾਮ ਸਿੰਘ ਬਿਜਲੀ, ਅਵਤਾਰ ਸਿੰਘ ਪੁਆਰ, ਇਕਬਾਲ ਝੱਲਾਯਾਰ, ਅਮਨਦੀਪ ਸਿੰਘ ਦੀਪ, ਨੀਰਜ ਸ਼ਰਮਾ, ਰਾਏ ਸਿੰਘ ਢਿੱਲੋਂ, ਮਨਦੀਪ ਸਿੰਘ ਡਡਿਆਣਾ, ਡਾ. ਸੱਯਾਦ ਖਾਨ, ਕਰਨੈਲ ਸਿੰਘ, ਅਜਮੇਰ ਸਿੰਘ ਮਾਨ, ਬਲਤੇਜ ਸਿੰਘ ਤੇ ਪਰਮਜੀਤ ਕੌਰ ਸਰਹਿੰਦ ਨੇ ਆਪਣੀਆਂ ਰਚਨਾਵਾਂ ਪੜ•ੀਆਂ। ਸਮੂਹ ਰਚਨਾਵਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਸਨ। ਭਾਸ਼ਾ ਅਫ਼ਸਰ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਜਿਨ•ਾਂ ਨੂੰ ਸਭਾ ਵਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਨੀਲਕਮਲ ਕੌਰ ਬਾਠ, ਕੈਪਟਨ ਗੁਰਦੀਪ ਸਿੰਘ, ਸੁਖਬੀਰ ਸਿੰਘ ਆਦਿ ਮੌਜੂਦ ਸਨ।