ਕੱਚੇ ਪਹਾੜਾਂ ਦੇ ਖ਼ੋਰੇ ਕਰ ਕੇ ਪੰਜਾਬ ਲਈ ਘਾਤਕ ਭਾਖ਼ੜਾ ਡੈਮ ਦਾ ਸੁੱਰਖਿਆ ਸਰਟੀਫ਼ੀਕੇਟ ਜਰੂਰੀ - 'ਲੋਕ-ਰਾਜ' ਪੰਜਾਬ
ਲੋਕ-ਰਾਜ' ਪੰਜਾਬ ਵੱਲੋਂ ਪੰਜਾਬ ਨੂੰ ਮਾਰੂ ਹੜ੍ਹਾਂ ਤੋਂ ਬਚਾਉਣ ਲਈ ਤਿੰਨ ਪੱਖੀ ਰਣਨੀਤੀ ਜਾਰੀ
ਡੈਮਾਂ ਦਾ ਭਰਨ ਪੱਧਰ ਘਟਾਉਣਾ, ਪੰਜਾਬ ਦਾ ਕੰਟਰੋਲ ਅਤੇ ਡੈਮਾਂ ਦੀ ਸੁਰਖਿਆ ਪੜਤਾਲ - 'ਲੋਕ-ਰਾਜ' ਪੰਜਾਬ
ਮਾਰੂ ਹੜ੍ਹਾਂ ਤੋਂ ਬਚਣ ਲਈ ਡੈਮ ਭਰਨ ਦਾ ਪੱਧਰ ਘਟੇ, ਡੈਮਾਂ ਦੀ ਸੁਰੱਖਿਆ ਜਾਂਚ ਹੋਵੇ ਅਤੇ ਕੰਟਰੋਲ ਪੰਜਾਬ ਕਰੇ - 'ਲੋਕ-ਰਾਜ' ਪੰਜਾਬ
ਜਗਤਾਰ ਸਿੰਘ
ਪਟਿਆਲਾ, ਮਿਤੀ: 13 ਸਤੰਬਰ, 2025.
'ਲੋਕ-ਰਾਜ' ਪੰਜਾਬ, 'ਪੰਜਾਬ ਵਿਦਿਆਰਥੀ ਪ੍ਰੀਸ਼ਦ' ਅਤੇ 'ਪੰਜਾਬ ਮੈਡੀਕੋਜ਼ ਯੂਨੀਅਨ' ਨੇ ਰਿਪੇਰੀਅਨ ਪੰਜਾਬ ਨੂੰ ਭਵਿੱਖ ਵਿੱਚ ਟਾਲਣਯੋਗ ਵਿਨਾਸ਼ਕਾਰੀ ਹੜ੍ਹਾਂ ਦੇ ਕਹਿਰ ਤੋਂ ਬਚਾਉਣ ਲਈ ਲਾਜ਼ਮੀ ਹੱਲ ਵਜੋਂ, "ਭਾਰਤ ਦੀ ਡੈਮ ਅਥਾਰਟੀ ਵੱਲੋਂ ਭਾਖੜਾ ਅਤੇ ਪੋਂਗ ਡੈਮਾਂ ਦੇ ਸੁਰਖਿਆ ਸਰਟੀਫ਼ੀਕੇਟ ਲੈਣਾ", ਡੈਮਾਂ ਦਾ ਭਰਨ-ਪੱਧਰ ਭਾਖ਼ੜੇ ਦਾ 10 ਫੁੱਟ ਅਤੇ ਪੌਂਗ ਦਾ 5 ਫੁੱਟ ਘਟਾ ਕੇ ਨਿਯਮਬਧ ਕਰਨਾ, ਡੈਮਾਂ ਤੋਂ ਗਾਰ ਕੱਢਣ ਅਤੇ ਕੰਟਰੋਲ ਰਿਪੇਰੀਅਨ ਰਾਜ ਪੰਜਾਬ ਨੂੰ ਤੁਰੰਤ ਦੇਣ ਦੀ ਮੰਗ ਕੀਤੀ ਹੈ।
ਪੰਜਾਬ ਰਾਜ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਅਤੇ 'ਇੰਜੀਨੀਅਰ ਇਨ ਚੀਫ' ਹਰਿੰਦਰ ਸਿੰਘ ਬਰਾੜ, ਸਾਬਕਾ ਸਿਵਲ ਸਰਜਨ ਅਤੇ 'ਲੋਕ-ਰਾਜ' ਪੰਜਾਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਰੰਧਾਵਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਅਤੇ ਪੰਜਾਬ ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਯਾਦਵਿੰਦਰ ਸਿੰਘ "ਯਾਦੂ" ਨੇ ਸਾਂਂਝੇ ਬਿਆਨ ਵਿੱਚ ਕਿਹਾ ਕਿ ਡੈਮਾਂ ਦੀ ਸੁੱਰਖਿਆ ਪੜਤਾਲ ਅਤੇ ਬੀ.ਬੀ.ਐਮ.ਬੀ ਤੋਂ ਡੈਮ ਦੇ ਭਰਨ-ਪੱਧਰ ਨੂੰ ਤੁਰੰਤ ਘਟਵਾਉਣਾ ਜ਼ਰੂਰੀ ਹੈ। ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ 'ਤੇ ਸਾਰੇ ਡੈਮਾਂ ਦਾ ਨਿਯੰਤਰਣ ਤੁਰੰਤ ਰਿਪੇਰੀਅਨ ਰਾਜ ਪੰਜਾਬ ਨੂੰ ਸੌਂਪਿਆ ਜਾਣਾ, ਅਤੇ ਅਗਲੇ ਡੈਮ ਭਰਨ ਸਮੇਂ ਦੇ ਜੂਨ ਮਹੀਨੇ ਤੋਂ ਪਹਿਲਾਂ ਡੈਮ ਦੀ ਗਾਰ ਕੱਢਣ ਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ। ਤਾਂ ਜੋ ਵਾਰ-ਵਾਰ ਆਉਣ ਵਾਲੇ ਹੜ੍ਹਾਂ ਦਾ ਸਥਾਈ ਹੱਲ ਕੀਤਾ ਜਾ ਸਕੇ।
ਮਿਥਿਆ ਸਮਾਂ ਪੁਗਾ ਚੁੱਕੇ, ਨਰਮ ਮਿੱਟੀ ਵਾਲੇ ਪਹਾੜੀ ਡੈਮਾਂ ਦੀ ਸੁੱਰਖਿਆ ਦਾ ਮੁੜ ਮੁਲਾਂਕਣ ਕਰਨਾ ਲਾਜ਼ਮੀ ਹੈ। ਕਿਉਂਕੇ ਗੂਗਲ ਸਰਚ ਅਨੁਸਾਰ ਭਾਖ਼ੜਾ ਦੇ ਕੱਚੇ ਪਹਾੜਾਂ ਦੇ ਲਗਾਤਾਰ ਵੱਡੇ ਖ਼ੋਰੇ ਨੇ ਜੋ ਗਾਰ ਦੇ ਰੂਪ ਵਿੱਚ ਆ ਰਿਹਾ ਹੈ, ਨੇ 1948 ''ਚ ਬਣੇ ਡੈਮ ਦੀ 88 ਸਾਲ ਮਿਥੀ ਉਮਰ ਘਟਾ ਕੇ 47 ਸਾਲ ਕਰ ਦਿੱਤੀ ਹੋਈ ਹੈ। ਜੋ 2010 ਤੱਕ ਖ਼ਤਮ ਹੋ ਚੁੱਕੀ ਹੈ। ਸਮਾਂ ਪੁਗਣ ਤੋਂ ਬਾਅਦ ਵੀ ਡੈਮ ਨੂੰ ਵਰਤੀ ਜਾਣਾ ਖ਼ਤਰਨਾਕ ਹੈ। ਡੈਮ ਭਰਨ ਦੇ ਪੱਧਰ ਨੂੰ ਘਟਾਉਣਾ ਅਤੇ ਡੈਮਾਂ ਵਿੱਚ ਜੰਮੀ ਗਾਰ ਕੱਢ ਕੇ ਅਤੇ ਡੈਮ ਭਰਨ ਤਲ ਘੱਟ ਕਰਕੇ "ਡੈਮ ਅਥਾਰਟੀ ਆਫ਼ ਇੰਡੀਆ" ਤੋਂ ਡੈਮ ਦੀ ਸੁੱਰਖਿਆ ਦਾ ਸਰਟੀਫ਼ੀਕੇਟ ਲੈਣਾ ਲਾਜ਼ਮੀ ਬਣਦਾ ਹੈ। ਕਿਉਂਕਿ, ਭਾਖੜਾ ਅਤੇ ਪੋਂਗ ਡੈਮ ਤੋਂ ਪਾਣੀ ਛੱਡਣ ਨਾਲ ਆਈ ਬਹੁਤ ਜ਼ਿਆਦਾ ਗਾਰ/ਗਾਦ ਸਮੇਂ ਨਾਲ ਡੈਮਾਂ ਦੀ ਤਾਕਤ ਘਟਣ ਦੇ ਪੁਖ਼ਤਾ ਭਿਆਨਕ ਸਬੂਤ ਹਨ।
ਇਹਨਾਂ ਡੈਮਾਂ ਦੇ ਆਲੇ ਦੁਆਲੇ ਕੱਚੇ ਪਹਾੜਾਂ ਦੀ ਮਿੱਟੀ ਦਾ ਖ਼ੋਰਾ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਇਹ ਨਰਮ ਮਿੱਟੀ ਦੇ ਪਹਾੜ, ਸਮੇਂ ਨਾਲ ਕਮਜ਼ੋਰ ਹੋ ਰਹੇ ਹਨ। ਇਹ ਲੋੜ ਤੈਂ ਵੱਧ ਦਬਾਅ ਨਹੀਂ ਝੱਲ ਸਕਣਗੇ। ਇਸ ਲਈ, ਡੈਮਾਂ ਦੀ ਵਾਧੂ ਭਰਾਈ, ਕਿਸੇ ਸਮੇਂ ਵੀ ਡੈਮ ਫ਼ੇਲ੍ਹ ਹੋਣ ਵਰਗੀ "ਵੱਡੀ ਬੇਹਦ ਮਾਰੂ ਆਫ਼ਤ" ਦਾ ਕਾਰਨ ਬਣ ਸਕਦੀ ਹੈ। ਜਿਸ ਚੇਤਾਵਨੀ ਸੰਕੇਤ ਨੂੰ ਨਜ਼ਰਅੰਦਾਜ਼ ਕਰਨਾ ਰਿਪੇਰੀਅਨ ਪੰਜਾਬ ਲਈ ਬੇਹਦ ਘਾਤਕ ਇੱਕ ਨਾ ਮਾਫ਼ ਕਰਨ ਯੋਗ ਅਣਮਨੁੱਖ਼ੀ ਅਪਰਾਧਿਕ ਲਾਪਰਵਾਹੀ ਹੈ।