Breaking : ਗਣੇਸ਼ ਵਿਸਰਜਨ ਜਲੂਸ 'ਤੇ ਚੜ੍ਹਿਆ ਟਰੱਕ, 8 ਦੀ ਗਈ ਜਾਨ
ਕਰਨਾਟਕ : ਗਣੇਸ਼ ਚਤੁਰਥੀ ਦੇ ਆਖਰੀ ਦਿਨ ਸ਼ਰਧਾਲੂਆਂ ਦੀ ਖੁਸ਼ੀ ਇੱਕ ਭਿਆਨਕ ਹਾਦਸੇ ਕਾਰਨ ਸੋਗ ਵਿੱਚ ਬਦਲ ਗਈ। ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਟਰੱਕ ਦੇ ਗਣੇਸ਼ ਵਿਸਰਜਨ ਜਲੂਸ ਵਿੱਚ ਵੱਜਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਪੁਲਿਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਜ਼ਖਮੀਆਂ ਵਿੱਚੋਂ ਘੱਟੋ-ਘੱਟ ਅੱਠ ਦੀ ਹਾਲਤ ਗੰਭੀਰ ਹੈ। ਮੁੱਖ ਮੰਤਰੀ ਸਿੱਧਰਮਈਆ ਨੇ ਇਸ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਘਟਨਾ ਗਣੇਸ਼ ਚਤੁਰਥੀ ਦੇ ਜਸ਼ਨਾਂ ਦੇ ਆਖਰੀ ਦਿਨ ਰਾਤ 8.45 ਵਜੇ ਦੇ ਕਰੀਬ ਮੋਸਾਲੇ ਹੋਸਾਹਲੀ ਪਿੰਡ ਵਿੱਚ ਵਾਪਰੀ।