ਕਰਮਜੀਤ ਅਨਮੋਲ ਨੇ ਆੜ੍ਹਤੀ, ਸਬਜੀ ਕਾਸ਼ਤਕਾਰਾਂ ਅਤੇ ਰੇਹੜੀ ਫੜ੍ਹੀ ਵਾਲਿਆਂ ਤੋਂ ਮਿਲ ਕੇ ਮੰਗੀਆਂ ਵੋਟਾਂ
ਦੀਪਕ ਗਰਗ
ਕੋਟਕਪੂਰਾ, 25 ਅਪ੍ਰੈਲ 2024 :- ਲੋਕ ਸਭਾ ਹਲਕਾ ਫਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਸਵੇਰੇ ਸਾਢੇ ਛੇ ਵਜੇ ਸਥਾਨਕ ਸਬਜੀ ਮੰਡੀ ਵਿਖੇ ਪੁੱਜ ਕੇ ਸਬਜੀ ਕਾਸ਼ਤਕਾਰਾਂ, ਆੜ੍ਹਤੀਆ, ਰੇਹੜੀ ਫੜ੍ਹੀ ਮਾਲਕਾਂ ਨੂੰ ਮਿਲ ਕੇ ‘ਆਪ’ ਸਰਕਾਰ ਦੀ ਦੋ ਸਾਲ ਦੀ ਕਾਰਗੁਜਾਰੀ ਦੇ ਆਧਾਰ ’ਤੇ ਵੋਟ ਦੀ ਮੰਗ ਕੀਤੀ। ਇਸ ਮੌਕੇ ਉਹਨਾਂ ਨਾਲ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ, ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕਿਟ ਕਮੇਟੀ, ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ. ਅਤੇ ‘ਆਪ’ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਵਰਕਰ ਵੀ ਹਾਜਰ ਸਨ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਵਿੱਚ ‘ਆਪ’ ਸਰਕਾਰ ਆਉਣ ’ਤੇ ਮੋਦੀ ਵੱਲੋਂ ਰੋਕੇ ਗਏ ਫੰਡ ਅਤੇ ਸਹੂਲਤਾਂ ਦੇਸ਼ ਵਾਸੀਆਂ ਨੂੰ ਦਿੱਤੀਆ ਜਾਣਗੀਆਂ ਅਤੇ ਮੋਦੀ ਵੱਲੋਂ ਟੈਕਸ ਦੇ ਰੂਪ ਵਿੱਚ ਗਏ ਫੰਡਾਂ ਨੂੰ ਰੋਕ ਕੇ ਵਿਸ਼ਵਾਸ਼ਘਾਤ ਕੀਤਾ ਹੈ, ਉਹ ਫੰਡ ਵਾਪਿਸ ਲੈ ਕੇ ਆਂਦੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਕੇਂਦਰ ਸਰਕਾਰਾਂ ਅਤੇ ਵੱਖ-ਵੱਖ ਪਾਰਟੀਆ ਦੇ ਜਿੱਤ ਕੇ ਗਏ ਮੈਂਬਰ ਪਾਰਲੀਮੈਂਟਾਂ ਨੇ ਕਦੀ ਵੀ ਲੋਕ ਸਭਾ ’ਚ ਲੋਕ ਹਿੱਤ ਲਈ ਮੁੱਦਾ ਨਹੀ ਉਠਾਇਆ ਪਰ ਹੁਣ ਕੇਂਦਰ ਵਿੱਚ ‘ਆਪ’ ਦੇ ਸਹਿਯੋਗ ਨਾਲ ਸਰਕਾਰ ਬਣਨ ਤੇ ਖੁਦ ਲੋਕ ਮਸਲੇ ਹੱਲ ਕੀਤੇ ਜਾਣਗੇ।
ਇਸ ਮੌਕੇ ਸੋਨੂੰ ਬਤਰਾ, ਨਰਿੰਦਰ ਰਾਠੌੜ, ਰਾਜ ਕੁਮਾਰ ਅਗਰਵਾਲ, ਮਨਜੀਤ ਸ਼ਰਮਾ, ਅਮਨ ਮਨਚੰਦਾ, ਭਗਤ ਕਾਲੀ, ਮਿੰਟੂ ਗਿੱਲ, ਬੂਟਾ ਸਿੰਘ, ਸੁਖਦੇਵ ਸਿੰਘ ਪਦਮ, ਪਵਨ, ਪਿੰਕੀ, ਵਿਜੇ, ਰਾਜੂ ਰਵੇਲ, ਅਸ਼ੋਕ ਡਾਬਰਾ, ਰਮਨ ਰਵੇਲ, ਪੱਪੂ ਘਾਰੂ, ਸਿਮਰਨ ਸਿੰਘ, ਸਤਿੰਦਰ ਸਿੰਘ, ਮਨਜੀਤ ਸਿੰਘ ਔਲਖ, ਬਸੰਤ ਸਿੰਘ ਮਾਨ ਆਦਿ ਵੀ ਹਾਜਰ ਸਨ। ਹਾਜਰ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ’ਚ 90% ਘਰਾਂ ਨੂੰ ਜੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ, ਹਰ ਖੇਤਰ ਦੇ ਹਰ ਕੋਨੇ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ, ਸਾਡੇ ਨੌਜਵਾਨਾਂ ਨੂੰ 40,000 ਸਰਕਾਰੀ ਨੌਕਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੀ ਮਾਲੀਏ ’ਚ ਵਾਧਾ ਹੋਇਆ ਹੈ। ਸਬਜੀ ਮੰਡੀ ’ਚ ਪੁੱਜਣ ’ਤੇ ਹਾਜਰ ਲੋਕਾਂ ਵੱਲੋਂ ਕਰਮਜੀਤ ਅਨਮੋਲ ਨੂੰ ਫੁੱਲਾਂ ਦੇ ਹਾਰ ਪਾ ਕੇ ਅਤੇ ਸੈਲਫੀਆਂ ਲੈ ਕੇ ਭਰਪੂਰ ਸਵਾਗਤ ਕੀਤਾ।