ਸੂਬਾ ਤੇ ਕੇਂਦਰ ਸਰਕਾਰ ਨੇ ਪੰਜਾਬ ਨਾਲ ਧੋਖਾ ਕੀਤਾ : ਛੜਬੜ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਮਈ 2024: ਬਹੁਜਨ ਸਮਾਜ ਪਾਰਟੀ ਵਲੋਂ ਅੱਜ ਲਾਲੜੂ ਦੇ ਵੱਖ-ਵੱਖ ਪਿੰਡਾਂ ਹਸਨਪੁਰ, ਚਾਂਦਹੇੜੀ ਅਤੇ ਡੈਹਰ 'ਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਬਸਪਾ ਦੇ ਲੋਕ ਸਭਾ ਉਮੀਦਵਾਰ ਜਗਜੀਤ ਸਿੰਘ ਛੜਬੜ ਨੇ ਸਾਰੇ ਜ਼ਿਮੇਵਾਰ ਅਹੁਦੇਦਾਰਾਂ ਨੂੰ ਚੋਣ ਪ੍ਰਚਾਰ ਕਰਕੇ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ‘ਚ ਬਦਲਾਅ ਵਾਲੀ ਸਰਕਾਰ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ, ਕਿਉਂਕਿ ਉਨ੍ਹਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਵਾਅਦੇ ਹਾਲੇ ਤੱਕ ਜਿਉਂ ਦੇ ਤਿਉਂ ਖੜੇ ਹਨ।
ਛੜਬੜ ਨੇ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ‘ਤੇ ਜਿਸ ਤਰ੍ਹਾਂ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਸ਼ਹੀਦ ਸ਼ੁਭਕਰਨ ਦੇ ਸਿੱਧੀ ਸਿਰ ‘ਚ ਗੋਲੀ ਮਾਰੀ, ਉਸ ਦੇ ਕਰਕੇ ਪੰਜਾਬ ਦਾ ਵੋਟਰ ਇਨ੍ਹਾਂ ਦੋਵੇ ਸਰਕਾਰ ਤੋਂ ਦੁੱਖੀ ਹੋ ਚੁੱਕੇ ਹਨ। ਸ. ਛੜਬੜ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਜਿਤਾ ਕੇ ਲੋਕ ਸਭਾ ਭੇਜਦੇ ਹੋ ਤਾਂ ਉਸ ਦੀ ਨਹੀਂ ਸਗੋਂ ਲੋਕ ਸਭਾ ਪਟਿਆਲਾ ਦੇ ਲੋਕਾਂ ਦੀ ਅਵਾਜ਼ ਲੋਕ ਸਭਾ ‘ਚ ਗੂੰਜੇਗੀ।
ਇਸ ਤੋਂ ਇਲਾਵਾ ਮੀਟਿੰਗ ਦੌਰਾਨ ਬਲਦੇਵ ਸਿੰਘ ਮਹਿਰਾ, ਮਾਸਟਰ ਜਗਦੀਸ਼,ਚਰਨਜੀਤ ਸਿੰਘ ਦੇਵੀਨਗਰ,ਹਨੀ ਸਿੰਘ ਲਾਲੜੂ, ਸੁੱਖਾ ਜਾਸਤਨਾ, ਹਰਬੰਸ ਸਿੰਘ, ਮਾਸਟਰ ਸੁਰਿੰਦਰ ਸਿੰਘ, ਬਖਸ਼ੀਸ਼ ਸਿੰਘ ਚੱਡੇਆਲਾ, ਪਲਵਿੰਦਰ ਸਿੰਘ ਬਡਾਣਾ, ਮਾਸਟਰ ਸੁਭਾਸ਼, ਸੇਰ ਸਿੰਘ, ਰਾਜ ਕੁਮਾਰ ਅਤੇ ਹੋਰ ਅਹੁਦੇਦਾਰ ਆਦਿ ਸ਼ਾਮਿਲ ਸਨ।