ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲੜੀਵਾਰ ਸਮਾਗਮ ਤਹਿਤ ਸਮਾਗਮ ਮਿਊਸਪਲ ਪਬਲਿਕ ਪਾਰਕ ਵਿਖੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 04 ਮਈ 2024 - ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਲੜੀਵਾਰ ਸਮਾਗਮਾਂ ਗਿਆਰਵਾਂ ਸਮਾਗਮ ਮਿਊਸਪਲ ਪਬਲਿਕ ਪਾਰਕ ਨਵਾਂ ਸ਼ਹਿਰ ਵਿਖੇ ਹੋ ਰਿਹਾ ਹੈ ਇਸ ਸਬੰਧ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਪਬਲਿਕ ਪਾਰਕ ਮੈਨੇਜਮੈਂਟ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਮਾਗਮਾਂ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦੇ ਸੰਬੰਧ ਵਿਚ ਵਿਚਾਰ ਕੀਤਾ ਗਿਆ ਅਤੇ ਸਮੂਹ ਇਲਾਕੇ ਦੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਇਸ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਲਈ ਬੇਨਤੀ ਕੀਤੀ ਗਈ ਇਸ ਸਮਾਗਮ ਦੌਰਾਨ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਸਾਬਕਾ ਗ੍ਰੰਥੀ ਦਰਬਾਰ ਸਾਹਿਬ ਹਾਜ਼ਰੀਆਂ ਭਰਨਗੇ । ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਗਈ ਕਿ ਇਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਚ ਹਾਜ਼ਰੀਆਂ ਭਰੀਆਂ ਜਾਣ ਅਤੇ ਆਪੋ ਆਪਣੇ ਡਿਊਟੀਆਂ ਨੂੰ ਸੰਭਾਲਿਆ ਜਾਵੇ।
ਇਸ ਮੌਕੇ ਦੀਦਾਰ ਸਿੰਘ ਡੀ ਐੱਸ ਪੀ, ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੁਸਾਇਟੀ ਗੁਰਪਾਲ ਸਿੰਘ, ਪਰਮਜੀਤ ਸਿੰਘ,ਕਰਨੈਲ ਸਿੰਘ, ਸਾਹਿਬ ਸਿੰਘ, ਰਕੇਸ਼ ਸ਼ਰਮਾ, ਗਿਆਨ ਸਿੰਘ. ਡਾਕਟਰ ਮਨਦੀਪ, ਗੁਰਚਰਨ ਪਾਬਲਾ,ਗੁਰਸ਼ਰਨ ਸਿੰਘਂ, ਸਾਹਿਬ ਸਿੰਘ, ਰਸ਼ਪਾਲ, ਹਰਮੇਸ਼ ਸਿੰਘ ਭੱਟੀ, ਅਨੂਪ ਨਈਅਰ, ਪਰਮਜੀਤ ਸਿੰਘ ਇੰਸਪੈਕਟਰ ਮਹਿੰਦਰ ਪਾਲ ਸਿੰਘ, ਕਮਲਜੀਤ ਸਿੰਘ ਅਗਨੀਹੋਤਰੀ, ਬਖਸ਼ੀਸ਼ ਸਿੰਘ ਬੱਲਬੁਧ ਸਿੰਘ ਬੰਸਲ, ਸਤਨਾਮ ਸਿੰਘ, ਰਾਮਪਾਲ ਰਾਏ ਨਰਿੰਦਰ ਕੁਮਾਰ ਸੁਰਿੰਦਰ ਕਟਾਰੀਆ ਤੇਜਿੰਦਰ ਸਿੰਘ ਅਤੇ ਡਾ: ਕੁਲਦੀਪ ਸਿੰਘ ਵੀ ਮੌਜੂਦ ਸਨ।