ਦੀ ਬੂਸੋਵਾਲ ਕੋਆਪਰੇਟਿਵ ਸੁਸਾਇਟੀ ਦੀ ਹੋਈ ਚੋਣ
- ਚੁਣੇ ਹੋਏ ਮੈਂਬਰਾਂ ਨੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਕੀਤਾ ਧੰਨਵਾਦ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 28 ਮਾਰਚ 2024 - ਅੱਜ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪੇਂਡੂ ਖੇਤਰ ਦੀ ਸਿਰਕੱਢ ਸਹਿਕਾਰੀ ਸਭਾ "ਦੀ ਬੂਸੋਵਾਲ ਮਲਟੀਪਰਪਜ ਕੋਆਪਰੇਟਿਵ ਸੁਸਾਇਟੀ ਲਿਮਟਿਡ ਦੀ ਅੱਜ ਚੋਣ ਹੋਈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸੁਸਾਇਟੀ ਨਾਲ ਜੁੜੇ ਬਾਗੋ ਬੁੱਢਾ ਅਤੇ ਬੂਸੋਵਾਲ ਦੇ ਪਿੰਡਾਂ ਦੇ ਜੋਨਾ ਵਿੱਚੋਂ 11 ਮੈਂਬਰ ਚੋਣ ਗਏ ਹਨ ਅਤੇ ਸਾਰੇ ਮੈਂਬਰਾਂ ਦੀ ਹਾਜ਼ਰੀ ਵਿੱਚ ਜਲਦੀ ਹੀ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਲਿਆ ਜਾਵੇਗਾ ।
ਜਿੱਤਣ ਵਾਲੇ ਮੈਂਬਰਾਂ ਵਿੱਚ ਰਾਜਿੰਦਰ ਸਿੰਘ, ਤਰਨਜੀਤ ਸਿੰਘ ਚੀਮਾ, ਹਰਜਵੰਤ ਸਿੰਘ, ਗਿਆਨ ਸਿੰਘ, ਜਸਵੰਤ ਸਿੰਘ ਸ਼ਹਿਰੀਆਂ, ਸੁਖਦੇਵ ਸਿੰਘ ਸ਼ਹਿਰੀਆਂ, ਕੇਵਲ ਸਿੰਘ, ਹਰਦੀਪ ਕੌਰ ,ਗੁਰਜੀਤ ਸਿੰਘ ਇਹ ਸਾਰੇ ਮੈਂਬਰ ਬੂਸੋਵਾਲ ਤੋਂ ਜੇਤੂ ਰਹੇ ਅਤੇ ਭਾਗੋ ਬੁੱਢਾ ਪਿੰਡ ਤੋਂ ਗੁਰਨਾਮ ਸਿੰਘ ਭੁੱਟੋ,ਬਲਵਿੰਦਰ ਕੌਰ ਪਤਨੀ ਓਮਪ੍ਰਕਾਸ਼ ਮੈਂਬਰ ਜੇਤੂ ਰਹੇ।
ਇਸ ਮੌਕੇ ਨਵਨਿਯੁਕਤ ਸਾਰੇ ਮੈਂਬਰਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਧੰਨਵਾਦ ਕਰਦੇ ਹਨ। ਜਿਨ੍ਹਾਂ ਦੇ ਜਤਨਾਂ ਸਦਕਾ ਇਹ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਈ। ਚੋਣੇ ਹੋਏ ਹਾਜ਼ਰ ਮੈਂਬਰਾਂ ਨੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਪੰਤਵੰਤਿਆ ਨੂੰ ਵਿਸ਼ਵਾਸ ਦਿਵਾਉਦਿਆ ਕਿਹਾ ਕਿ ਉਹ ਸੰਸਥਾ ਦੀ ਬਿਹਤਰੀ ਲਈ ਸਾਰੇ ਮੈਂਬਰਾਂ ਦੀ ਰਾਏ ਨਾਲ ਹਰ ਸੰਭਵ ਕੋਸ਼ਿਸ਼ ਕਰਨਗੇ ਅਤੇ ਮੈਂਬਰ ਕਿਸਾਨਾਂ ਦੀਆਂ ਜ਼ਰੂਰੀ ਲੋੜਾਂ ਅਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਹਮੇਸ਼ਾਂ ਤਤਪਰ ਰਹਿਣਗੇ।
ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਚੁਣੇ ਹੋਏ ਸਾਰੇ ਕਮੇਟੀ ਮੈਂਬਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।