ਪਠਾਨਕੋਟ, 23 ਨਵੰਬਰ 2020 - ਜ਼ਿਲ•ੇ ਦੇ ਸੇਵਾ ਕੇਂਦਰਾਂ ਵਿਚ ਪ੍ਰਧਾਨ ਮੰਤਰੀ ਸਟਰੀਟ ਵੈਂਡਰ ਆਤਮ ਨਿਰਭਰ ਨਿਧੀ ਸਕੀਮ (ਪੀ. ਐਮ. ਐਸ. ਵੀ. ਏ ਨਿਧੀ ਸਕੀਮ) ਅਧੀਨ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਸਟਰੀਟ ਵੈਂਡਰਾਂ ਲਈ ਕਰਜ਼ੇ ਲਈ ਬਿਨੈ ਪੱਤਰ ਅਤੇ ਸਿਫ਼ਾਰਸ਼ ਪੱਤਰ (ਰੈਕਮੈਂਡੇਸ਼ਨ ਲੈਟਰ) ਲਈ ਬਿਨੈ ਪੱਤਰ ਸੇਵਾਵਾਂ ਆਰੰਭ ਕਰ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਹਰੇਕ ਸੇਵਾ ਲਈ 30 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਸਟਰੀਟ ਵੈਂਡਰ ਆਪਣੇ ਨੇੜਲੇ ਸੇਵਾ ਕੇਂਦਰ ਵਿਚ ਸਬੰਧਤ ਦਸਤਾਵੇਜ਼ਾਂ ਸਮੇਤ ਆਪਣੇ ਬਿਨੈ ਪੱਤਰ ਜਮ•ਾਂ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਸੇਵਾ ਕੇਂਦਰਾਂ ਦੇ ਸਟਾਫ ਨੂੰ ਈ-ਸੇਵਾ ਪੰਜਾਬ ਪੋਰਟਲ ਵਿਚ ਦਰਖ਼ਾਸਤਾਂ ਦੀ ਪ੍ਰਕਿਰਿਆ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਕਾਰਨ ਲਾਕਡਾਊਨ ਦੌਰਾਨ ਸਭ ਤੋਂ ਵੱਧ ਪ੍ਰੇਸ਼ਾਨੀ ਸੜਕਾਂ ਜਾਂ ਫੁੱਟਪਾਥਾਂ 'ਤੇ ਸਟਰੀਟ ਵੈਂਡਰਜ਼ ਨੂੰ ਝੱਲਣੀ ਪਈ ਹੈ। ਉਨ•ਾਂ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟਰਡ ਵੈਂਡਰਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮੁੜ ਨਵੇਂ ਸਿਰੇ ਤੋਂ ਆਪਣਾ ਕੰਮਕਾਜ਼ ਸ਼ੁਰੂ ਕਰ ਸਕਣ। ਉਨ•ਾਂ ਦੱਸਿਆ ਕਿ ਇਸ ਸਕੀਮ ਅਧੀਨ ਸਟਰੀਟ ਵੈਂਡਰਾਂ ਨੂੰ 10-10 ਹਜ਼ਾਰ ਰੁਪਏ ਦੇ ਕਰਜ਼ੇ ਨਾਮਾਤਰ ਵਿਆਜ਼ 'ਤੇ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਜਿਹੜੇ ਸਟਰੀਟ ਵੈਂਡਰਾਂ ਨੇ ਅਜੇ ਤੱਕ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ, ਸਰਕਾਰ ਵੱਲੋਂ ਉਨ•ਾਂ ਨੂੰ ਇਕ ਹੋਰ ਮੌਕਾ ਦਿੱਤਾ ਗਿਆ ਹੈ।