ਰਜਨੀਸ਼ ਸਰੀਨ
ਸ਼੍ਰੀ ਅਨੰਦਪੁਰ ਸਾਹਿਬ, 5 ਸਤੰਬਰ,2019 -ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਵ ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੱਜ ਲਗਭਗ 2 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਅਸੀਂ ਨੀਂਹ ਪੱਥਰ ਰੱਖੇ ਹਨ, ਜਿਨ੍ਹਾਂ ਦਾ ਕੰਮ ਜਲਦ ਹੀ ਮੁਕੰਮਲ ਕਰਵਾ ਕੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਨਗਰ ਕੌਂਸਲ ਸ਼੍ਰੀ ਅਨੰਦਪੁਰ ਸਾਹਿਬ ਦੀ ਚਾਰ ਦੀਵਾਰੀ ਅਤੇ ਪੇਵਰ ਲਗਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।ਉਨ੍ਹਾਂ ਨੇ ਕਿਹਾ ਕਿ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਇਲਾਕੇ ਦਾ ਵਿਕਾਸ ਕਰਵਾਉਣ ਲਈ ਅਸੀਂ ਵਚਨਬੱਧ ਹਾਂ। ਨੋਕਾਂ ਨੂੰ ਸਾਰੀਆਂ ਬੁਨਿਆਂਦੀ ਸਹੂਲਤਾਂ ਦੇਣਾ ਸਾਡੀ ਜ਼ਿੰਮੇਵਾਰੀ ਹੈ।
ਇਸ ਤੋਂ ਪਹਿਲਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਜਾਰਾ ਮਾਡਲ ਟਾਊਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੇਵਰ ਬਲਾਕ ਅਤੇ ਗਲੀਆ ਬਣਾਉਣ ਦਾ ਨੀਹ ਪੱਥਰ ਰੱਖਿਆ ਇਸੇ ਤਰ੍ਹਾਂ ਮੁਹੱਲਾ ਮਟੌਰ ਵਿੱਚ ਗਲੀ ਦਾ ਨੀਂਹ ਪੱਥਰ, ਮੁਹੱਲਾ ਕੁਰਾਲੀ ਵਾਲਾ ਵਿੱਚ ਪਾਰਕ, ਪਾਰਕਿੰਗ ਅਤੇ ਗਲੀ ਦੀ ਉਸਾਰੀ ਦਾ ਨੀਂਹ ਪੱਥਰ, ਮੁਹੱਲਾ ਘੱਟੀਵਾਲ ਵਿੱਚ ਗਲੀ ਦੀ ਉਸਾਰੀ ਦਾ ਨੀਂਹ ਪੱਥਰ, ਸ਼ਮਸਾਨ ਘਾਟ ਨੂੰ ਜਾਂਦੀ ਸੜ੍ਹਕ ਦੀ ਉਸਾਰੀ ਦਾ ਨੀਂਹ ਪੱਥਰ, ਚਰਨ ਗੰਗਾ ਵਿਖੇ ਕਾਜਵੇ, ਮੁਹੱਲਾ ਫਤਿਹਗੜ੍ਹ ਵਿੱਚ ਪਾਰਕ ਦੀ ਉਸਾਰੀ ਦਾ ਨੀਂਹ ਪੱਥਰ ਵੀ ਰੱਖਿਆ। ਮਜਾਰਾ ਮਾਡਲ ਇਲਾਕੇ ਦੇ ਲ’ਕਾਂ ਵਲ’ਂ ਖੇਤਰ ਦਾ ਸੀਵਰੇਜ਼ ਮੇਨ ਲਾਈਨ ਨਾਲ ਜ’ੜਨ ਦੀ ਮੰਗ ਰੱਖੀ ਗਈ, ਜਿਸ ਨੂੰ ਰਾਣਾ ਕੇ.ਪੀ. ਸਿੰਘ ਨੇ 4 ਮਹੀਨੇ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ। ਪਾਵਰ ਕਲੋਨੀ ਦੇ ਸੀਵਰੇਜ਼ ਦੀ ਨਿਕਾਸੀ ਇਸ ਕਲੋਨੀ ਵਿੱਚ ਹੋਣ ਨਾਲ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਉਨ੍ਹਾਂ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਰੇਨੇਜ ਵਿਭਾਗ ਦੇ ਐਕਸੀਅਨ ਨੂੰ ਬੁਲਾ ਕੇ ਇਸ ਦੇ ਸੁਚਾਰੂ ਹੱਲ ਕਰਨ ਲਈ ਤਖਮੀਨੇ ਤਿਆਰ ਕੀਤੇ ਜਾਣ, ਫੰਡ ਅਸੀਂ ਉਪਲੱਬਧ ਕਰਵਾ ਦੇਵਾਗੇ। ਲੋਕਾਂ ਦੀ ਹਾਈਮਾਸਟ ਦੀ ਮੰਗ ਵੀ ਉਨ੍ਹਾਂ ਪ੍ਰਵਾਨ ਕੀਤੀ ਅਤੇ ਕਲੋਨੀ ਦੇ ਟ੍ਰਾਂਸਫਾਰਮਰ ਖ਼ਰਾਬ ਹੋਣ ਕਾਰਨ ਲੋਕਾਂ ਨੂੰ ਬਿਜਲੀ ਸਪਲਾਈ ਦੀ ਔਕੜ ਦਾ ਹੱਲ ਕਰਦੇ ਹੋਏ ਪਾਵਰਕਾਮ ਅਧਿਕਾਰੀਆਂ ਨੂੰ ਟ੍ਰਾਂਸਫਾਰਮਰ ਬਦਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹਰ ਸਮੇਂ ਕੌਂਸਲ ਦੇ ਪ੍ਰਧਾਨ, ਕਾਰਜ ਸਾਧਕ ਅਫ਼ਸਰ ਅਤੇ ਕੌਂਸਲਰ ਲੋਕ ਸੇਵਾ ਵਿੱਚ ਹਾਜ਼ਰ ਹਨ। ਹੋਰ ਔਕੜ ਪੇਸ਼ ਆਉਣ `ਤੇ ਲੋਕ ਉਨ੍ਹਾਂ ਨਾਲ ਸਿਧਾ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ, ਕਾਰਜ ਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ, ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਰਾਮ ਸਿੰਘ ਰਾਣਾ, ਸਜੀਵਨ ਰਾਣਾ, ਸਵਰਨ ਸਿੰਘ ਰਿਟਾਇਰ ਜ਼ਿਲ੍ਹਾ ਸਿਖਿਆ ਅਫ਼ਸਰ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਵਿਜੇ ਗਰਚਾ, ਜੱਥੇਦਾਰ ਰਾਮ ਸਿੰਘ, ਮਹੇਸ਼ ਕਾਂਤ, ਕਰਨੈਲ ਸਿੰਘ ਸਾਬਕਾ, ਜੈਮਲ ਸਿੰਘ ਭੜੀ, ਰਾਮ ਪਿਆਰੀ ਗੰਗਾ, ਰਾਮ ਪ੍ਰਕਾਸ਼ ਅਗਮਪੁਰ, ਡਾ. ਬਾਮਦੇਵ ਆਦਿ ਹਾਜ਼ਰ ਸਨ।