ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਉੱਤੇ ਸਾਬਕਾ ਮਹਿਲਾ ਪ੍ਰਧਾਨ ਚ ਵਿਵਾਦ
ਨਵੇਂ ਬਣੇ ਪ੍ਰਧਾਨ ਨੂੰ ਵਧਾਈ ਦੀ ਪੋਸਟ ਨੂੰ ਲੈ ਕੇ ਮਿੱਠੂ ਮਦਾਨ ਨੇ ਕੀਤੀ ਬਦਸਲੂਕੀ ਸ਼ਿਵਾਨੀ ਸ਼ਰਮਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ 4 ਅਕਤੂਬਰ- ਕਾਂਗਰਸ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਦੇ ਜ਼ਿਲ੍ਾ ਪ੍ਰਧਾਨ ਸੌਰਭ ਮਦਾਨ ਮਿੱਠੂ ਉੱਪਰ ਕਾਂਗਰਸ ਦੀ ਸਾਬਕਾ ਜ਼ਿਲਾ ਮਹਿਲਾ ਪ੍ਰਧਾਨ ਸ਼ਵਾਨੀ ਸ਼ਰਮਾ ਦੇ ਘਰ ਪਹੁੰਚ ਕੇ ਬਦ ਸਲੂਕੀ ਅਤੇ ਧੱਕੇਸ਼ਾਹੀ ਦੇ ਦੋਸ਼ ਲੱਗੇ ਹਨ ਇਹ ਦੋਸ਼ ਸਾਬਕਾ ਪ੍ਰਧਾਨ ਸ਼ਿਵਾਨੀ ਸ਼ਰਮਾ ਵੱਲੋਂ ਖੁਦ ਲਗਾਏ ਗਏ ਹਨ ਸ਼ਿਵਾਨੀ ਸ਼ਰਮਾ ਨੇ ਕਿਹਾ ਕਿ ਸੌਰਬ ਮੈਦਾਨ ਮਿੱਠੂ ਜੋ ਕਿ ਅੰਮ੍ਰਿਤਸਰ ਦਾ ਕਾਂਗਰਸ ਪਾਰਟੀ ਦਾ ਜਿਲ੍ਹਾ ਪ੍ਰਧਾਨ ਹੈ, ਉਸਦੇ ਨਿਊ ਅੰਮ੍ਰਿਤਸਰ ਸਥਿਤ ਘਰ ਵਿਖੇ ਆਪਣੇ ਗਨ ਮੈਨ ਲੈ ਕੇ ਪਹੁੰਚਿਆ ਅਤੇ ਜ਼ੋਰ ਨਾਲ ਸ਼ਿਵਾਨੀ ਸ਼ਰਮਾ ਅਤੇ ਉਨਾਂ ਦੇ ਪਤੀ ਸੰਦੀਪ ਸ਼ਰਮਾ ਨੂੰ ਬੁਲਾਉਣ ਲੱਗਾ ਸ਼ਵਾਨੀ ਸ਼ਰਮਾ ਮੁਤਾਬਿਕ ਜਦੋਂ ਉਹਨਾਂ ਵੱਲੋਂ ਸੌਰਬ ਮੈਦਾਨ ਮਿੱਠੂ ਨੂੰ ਮੈਂ ਉੱਚੀ ਬੋਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਸ ਵੱਲੋਂ ਸ਼ਿਵਾਨੀ ਸ਼ਰਮਾ ਨੂੰ ਕਿਹਾ ਗਿਆ ਕਿ ਉਹਨਾਂ ਵੱਲੋਂ ਪੰਜਾਬ ਨਵੇਂ ਬਣੇ ਕਾਂਗਰਸ ਪ੍ਰਧਾਨ ਪ੍ਰਗਟ ਸਿੰਘ ਨੂੰ ਵਧਾਈਆਂ ਵਾਲੀ ਪੋਸਟ ਪਾਈ ਹੈ ਜਦੋਂ ਸ਼ਵਾਨੀ ਸ਼ਰਮਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸ਼ਵਾਨੀ ਸ਼ਰਮਾ ਮੁਤਾਬਿਕ ਉਹਨਾਂ ਦੇ ਘਰ ਦੇ ਅੰਦਰ ਸ਼ਿਵਾਨੀ ਸ਼ਰਮਾ ਦੀ ਖਿੱਚ ਧੂਹ ਕੀਤੀ ਗਈ ਇਸ ਬਾਬਤ ਇੱਕ ਛੋਟੀ ਜਿਹੀ ਵੀਡੀਓ ਵੀ ਉਹਨਾਂ ਵੱਲੋਂ ਬਣਾਈ ਗਈ ਜਿਸ ਤੋਂ ਬਾਅਦ ਉਹਨਾਂ ਦੇ ਮੁਤਾਬਕ ਸੌਰਬ ਮਿੱਠੂ ਮਦਾਨ ਉਥੋਂ ਚਲਾ ਗਿਆ ਇਕ ਝਗੜੇ ਦਾ ਕਾਰਨ ਪੈਸੇ ਦਾ ਲੈਣ ਦੇਣ ਵੀ ਦੱਸਿਆ ਜਾ ਰਿਹਾ ਹੈ ਜਦ ਕਿ ਸ਼ਿਵਾਨੀ ਸ਼ਰਮਾ ਦੇ ਪਤੀ ਸੰਦੀਪ ਸ਼ਰਮਾ ਨੇ ਕਿਹਾ ਕਿ ਉਹਨਾਂ ਵੱਲੋਂ ਆਨਲਾਈਨ ਪੈਸੇ ਦੇ ਕੇ ਕੈਸ਼ ਪੈਸੇ ਮਿੱਠੂ ਮੈਦਾਨ ਨੂੰ ਦੇ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਬਿਨਾਂ ਕਾਰਨ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ।
ਸ਼ਿਵਾਨੀ ਸ਼ਰਮਾ ਮੁਤਾਬਿਕ ਉਹਨਾਂ ਦੇ ਅੰਮ੍ਰਿਤਸਰ ਜਿਲ੍ਹਾ ਦੇ ਸ਼ਹਿਰੀ ਪ੍ਰਧਾਨ ਹੁੰਦਿਆਂ ਵੀ ਸੌਰਵ ਮਿੱਠੂ ਮੈਦਾਨ ਵੱਲੋਂ ਉਹਨਾਂ ਨੂੰ ਮੰਦੇ ਸ਼ਬਦ ਬੋਲੇ ਗਏ ਸਨ ਅਤੇ ਇਸ ਗੱਲ ਉੱਤੇ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਜ਼ਿਲ੍ਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਅੱਜ ਇੱਕ ਵਾਰ ਫਿਰ ਸੌਰਵ ਮਿੱਠੂ ਮੈਦਾਨ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਜਿਸ ਦੀ ਸ਼ਿਕਾਇਤ ਸ਼ਿਵਾਨੀ ਸ਼ਰਮਾ ਮੁਤਾਬਿਕ ਇਲਾਕੇ ਨੂੰ ਲੱਗਦੇ ਥਾਣੇ ਮਕਬੂਲਪੁਰਾ ਵਿਖੇ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਪਾਰਟੀ ਪਲੇਟਫਾਰਮ ਤੇ ਵੀ ਇਸ ਘਟਨਾ ਨੂੰ ਪੂਰੇ ਜ਼ੋਰ ਸ਼ੋਰ ਨਾਲ ਹਾਈ ਕਮਾਂਡ ਅੱਗੇ ਰੱਖਿਆ ਜਾਵੇਗਾ
ਜ਼ਿਕਰਯੋਗ ਹੈ ਕਿ ਮਿੱਠੂ ਮਦਾਨ ਵਿਵਾਦਾਂ ਵਿੱਚ ਘਿਰੇ ਰਹੇ ਹਨ ਫਿਰ ਭਾਵੇਂ ਉਹ 19 ਅਕਤੂਬਰ 2018 ਨੂੰ ਜੋੜਾ ਫਾਟਕ ਤੇ ਦੁਸ਼ਹਿਰੇ ਵਾਲੀ ਘਟਨਾ ਹੋਵੇ ਜਿਸ ਵਿੱਚ ਦੁਸ਼ਹਿਰਾ ਮਨਾ ਰਹੇ 60 ਲੋਕ ਮਾਰੇ ਗਏ ਸਨ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸੌਰਵ ਮਿੱਟੂ ਮੈਦਾਨ ਹੀ ਸਨ। ਹਾਲਾਂਕਿ ਮੈਜਿਸਟਰੇਟ ਅੱਗੇ ਪੇਸ਼ ਹੋ ਕੇ ਉਹਨਾਂ ਨੇ ਆਪਣੇ ਵੱਲੋਂ ਕੀਤੇ ਗਏ ਪ੍ਰਬੰਧ ਪੂਰੇ ਦੱਸੇ ਸਨ ਇਸ ਤੋਂ ਇਲਾਵਾ ਜਨਵਰੀ 2026 ਵਿੱਚ ਇੱਕ ਕਾਂਗਰਸ ਮਹਿਲਾ ਨੇਤਾ ਦੇ ਨਾਲ ਹੁੱਕਾ ਬਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ ਇਸ ਤੋਂ ਇਲਾਵਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਕਿਸਾਨ ਸੈਲ ਦੇ ਪ੍ਰਧਾਨ ਜਤਿੰਦਰ ਰਾਣਾ ਵੱਲੋਂ ਵੀ ਇੱਕ ਵੀਡੀਓ ਜਾਰੀ ਕਰਕੇ ਸ਼ਹਿਰੀ ਜਿਲਾ ਪ੍ਰਧਾਨ ਉੱਤੇ ਧਮਕੀਆਂ ਲਾਉਣ ਦੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਸੌਰਵ ਮਿੱਠੂ ਨੇ ਇਹ ਕਿਹਾ ਸੀ ਕਿ ਉਹਨਾਂ ਵੱਲੋਂ ਜਤਿੰਦਰ ਰਾਣਾ ਨੂੰ ਕੇਵਲ ਉਨਾਂ ਦੀ ਵਾਰਡ ਵਿੱਚ ਦਖਲ ਨਾ ਦੇਣ ਬਾਰੇ ਕਿਹਾ ਗਿਆ ਸੀ ਧਮਕੀਆਂ ਵਾਲੀ ਗੱਲ ਨੂੰ ਸੌਰਵ ਮਿੱਠੂ ਵੱਲੋਂ ਸਿਰੇ ਤੋਂ ਨਕਾਰ ਦਿੱਤਾ ਗਿਆ ਸੀ।
ਜਦੋਂ ਇਸ ਬਾਬਤ ਸੌਰਬ ਮਿੱਠੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਵੱਲੋਂ ਫੋਨ ਦਾ ਜਵਾਬ ਨਹੀਂ ਦਿੱਤਾ ਗਿਆ
- Download Babushahi App
-
-