ਜਿਲਾ ਹਸਪਤਾਲ ਵਿੱਚ "ਅੰਤਰਰਾਸ਼ਟਰੀ ਬਜ਼ੁਰਗ ਦਿਵਸ" ਮਨਾਇਆ ਗਿਆ
ਸਾਡੇ ਬਜ਼ੁਰਗ, ਸਾਡਾ ਮਾਣ" ਤਹਿਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਫਤਿਹਗੜ੍ਹ ਸਾਹਿਬ 2 ਅਕਤੂਬਰ
(ਗੁਰਪ੍ਰੀਤ ਸਿੰਘ ਜਖਵਾਲੀ ) ਸਿਵਲ ਸਰਜਨ ਡਾਕਟਰ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ.ਜਸਪ੍ਰੀਤ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਖੇ "ਅੰਤਰਰਾਸ਼ਟਰੀ ਬਜ਼ੁਰਗ ਦਿਵਸ" ਮੌਕੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ ਜਸਪ੍ਰੀਤ ਸਿੰਘ ਬੇਦੀ ਵੱਲੋਂ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ"ਸਾਡੇ ਬਜ਼ੁਰਗ,ਸਾਡਾ ਮਾਣ" ਹਨ । ਬਜ਼ੁਰਗ ਸਾਡੇ ਸਮਾਜ ਦਾ ਮਾਣ ਹਨ , ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ, ਘਰੇਲੂ ਰੁਝੇਵਿਆਂ ਨੂੰ ਛੱਡ ਕੇ ਸਾਨੂੰ ਕੁਝ ਸਮਾਂ ਬਜ਼ੁਰਗਾਂ ਨਾਲ ਬਤਾਉਣਾ ਚਾਹੀਦਾ ਹੈ ਅਤੇ ਚੰਗੀ ਸਿਹਤ ਦੇ ਨਾਲ ਨਾਲ ਚੰਗਾ ਜੀਵਨ ਜਿਉਣ ਲਈ ਉਹਨਾਂ ਦੀ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਸਿਹਤ , ਖਾਣ ਪੀਣ , ਕਸਰਤ ਅਤੇ ਤੰਦਰੁਸਤੀ ਵਾਲਾ ਜੀਵਨ ਜਿਉਣ ਲਈ ਲੋੜੀਂਦੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ ਗਿਆ । ਚਮੜੀ ਰੋਗਾਂ ਦੇ ਮਾਹਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਨੂੰ ਮੁਫਤ ਚੈੱਕ ਅਪ, ਓ ਪੀ ਡੀ ਵਿੱਚ ਤਰਜੀਹ, ਮੁਫ਼ਤ ਲੈਬ ਟੈਸਟ, ਇੰਡੋਰ ਵਿੱਚ ਰਿਜਰਵ ਬੈਡ ਅਤੇ ਲੋੜ ਪੈਣ ਤੇ ਵੀਲ-ਚੇਅਰ ਦੀ ਸੁਵਿਧਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਬਜ਼ੁਰਗ ਸਾਡੇ ਘਰ ਦੀ ਨੀਂਹ ਹੁੰਦੇ ਹਨ, ਸਾਨੂੰ ਬਜੁਰਗਾਂ ਦਾ ਆਸ਼ੀਰਵਾਦ ਬਹੁਤ ਕਿਸਮਤ ਨਾਲ ਮਿਲਦਾ ਹੈ। ਜਿਲਾ ਐਪੀਡਮੋਲੋਜਿਸਟ ਡਾ.ਸੰਪਨ ਅਤੇ ਡਾ. ਸ਼ੁਭਮ ਸੂਰੀ ਨੇ ਕਿਹਾ ਕਿ ਹਰ ਕਿਸੇ ਨੂੰ ਆਪਣੇ ਵੱਡੇ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਉਹਨਾਂ ਬਜ਼ੁਰਗਾਂ ਦੀ ਤੰਦਰੁਸਤੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਸਲਾਹ ਦਿੱਤੀ ਕਿ ਆਪਣੀ ਸਿਹਤ ਦੀ ਨਿਯਮਤ ਜਾਂਚ ਕਰਵਾਉਂਦੇ ਰਹਿਣ ਅਤੇ ਡਾਕਟਰ ਵਲੋ ਦਿੱਤੀ ਸਲਾਹ ਦੀ ਪਾਲਣਾ ਕਰਨੀ ਯਕੀਨ ਬਣਾਉਣ ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਆਰਯੂਵੈਦਿਕ ਫਾਰਮਾਸਿਸਟ ਚਮਕੌਰ ਸਿੰਘ, ਫੈਸੀਲਟੀ ਮੈਨੇਜਰ ਕੁਲਵਿੰਦਰ ਕੌਰ ਤੋਂ ਤੋਂ ਇਲਾਵਾ ਆਮ ਲੋਕ ਤੇ ਬਜ਼ੁਰਗ ਹਾਜਰ ਸਨ।
- Download Babushahi App
-
-