ਆਕਸਫੋਰਡ ਸਕੂਲ ਭਗਤਾ ਭਾਈ ਵਿਖੇ ਨਵੇਕਲੇ ਢੰਗ ਨਾਲ ਮਨਾਈ ਗਾਂਧੀ ਜੈਅੰਤੀ
ਅਸ਼ੋਕ ਵਰਮਾ
ਭਗਤਾ ਭਾਈ, 1 ਅਕਤੂਬਰ 2026 :'ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ' ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਪੜ੍ਹਾਈ ਦੇ ਨਾਲ- ਨਾਲ ਕੁਝ ਅਜਿਹੀਆਂ ਕਿਰਿਆਵਾਂ ਵਿੱਚ ਵੀ ਹਿੱਸਾ ਲੈਦੀ ਹੈ ਜੋ ਸਮਾਜ ਨੂੰ ਸੇਧ ਦੇਣ ਵਿੱਚ ਸਹਾਈ ਹੁੰਦੀਆਂ ਹਨ।ਇਸ ਸੰਸਥਾ ਵਿੱਚ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੀ ‘ਗਾਂਧੀ ਜੈਯੰਤੀ’ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਜੈਯੰਤੀ ਨੂੰ ਇੱਕ ਵੱਖਰੇ ਅਤੇ ਨਿਵੇਕਲੇ ਢੰਗ ਨਾਲ ਮਨਾਉਂਦੇ ਹੋਏ ਸਕੂਲ ਦੇ ਐਨ.ਸੀ.ਸੀ ਦੇ ਆਰਮੀ ਅਤੇ ਨੇਵੀ ਦੇ ਕੈਡਿਟਾਂ ਸਮੇਤ ਸਕੂਲ ਦੇ ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਰੈਲੀ ਕੱਢੀ ਜਿਸ ਨੂੰ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਹਰੀ ਝੰਡੀ ਦਿਖਾਈ। ਇਹ ਰੈਲੀ ਬਾਜਾਖਾਨਾ ਅਤੇ ਬਰਗਾੜੀ ਲਈ ਰਵਾਨਾ ਹੋਈ ।ਇਸ ਵਿੱਚ ਗਾਂਧੀ ਜੀ ਦੇ ਪੂਰਨਿਆਂ ਉੱਤੇ ਚਲਦੇ ਹੋਏ “ਸਵੱਛ ਭਾਰਤ” ਦੇ ਸੁਪਨੇ ਨੂੰ ਸਾਕਾਰ ਕਰਨ ਲਈ “ਸਵੱਛਤਾ ਵੱਲ ਕਦਮ ਵਧਾਓ” ਦਾ ਸੁਨੇਹਾ ਦਿੱਤਾ ਗਿਆ।ਬਾਜਾਖਾਨਾ ਅਤੇ ਬਰਗਾੜੀ ਵਿੱਚ ਇਸ ਰੈਲੀ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਵੀ ਸਲਾਹਿਆ ਗਿਆ।
ਇੰਨਾ ਹੀ ਨਹੀਂ ਸਕੂਲ ਵਿੱਚ ਗਾਂਧੀ ਜੈਯੰਤੀ ਨੂੰ ਸਮਰਪਿਤ ‘ਚਰਖੇ ਬਣਾਉਣ’ ਦੇ ਮੁਕਾਬਲੇ ਹੋਏ , ਜਿਸ ਵਿੱਚ ਚੌਥੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਵੱਲੋਂ ਗਾਂਧੀ ਜੀ ਦੀਆਂ ਸਿੱਖਿਆਵਾਂ ਨੂੰ ਵੀ ਚਾਰਟਬੱਧ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅਸੀਂ ਸਮੇਂ- ਸਮੇਂ ਤੇ ਅਜਿਹੀਆਂ ਉਤਸ਼ਾਹ ਪੂਰਵਕ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਰੈਲੀਆਂ ਦ ਕਰਦੇ ਰਹਿੰਦੇ ਹਾਂ ਜੋ ਵਿਦਿਆਰਥੀਆਂ ਲਈ ਵੀ ਅਤੇ ਸਮਾਜ ਲਈ ਵੀ ਗਿਆਨਵਰਧਕ ਅਤੇ ਲਾਹੇਵੰਦ ਸਾਬਿਤ ਹੁੰਦੀਆਂ ਹਨ।ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸ:ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ),ਸ:ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਸ:ਗੁਰਮੀਤ ਸਿੰਘ ਗਿੱਲ (ਪ੍ਰਧਾਨ),ਸ:ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ) ,ਅਤੇ ਸ:ਰਮਨਦੀਪ ਸਿੰਘ ਅਤੇ ਸਕੂਲ ਦੇ ਕੁਆਰਡੀਨੇਟਰਜ ਵੀ ਮੌਜੂਦ ਸਨ ।
- Download Babushahi App
-
-