ਨਿਰਵੈਰ ਪਨੂੰ ਨੇ ਕੀਤੀ ਨਿੰਦਰ ਦੀ ਕਿਤਾਬ ਰਿਲੀਜ
ਚੰਡੀਗੜ੍ਹ, 1 ਅਕਤੂਬਰ 2026- ਪੰਜਾਬ ਦੇ ਉਘੇ ਲੇਖਕ ਤੇ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਦੇ ਸੀਨੀਅਰ ਫੈਲੋ ਨਿੰਦਰ ਘੁਗਿਆਣਵੀ ਦੀ ਪਦਮ ਸ਼੍ਰੀ ਸ਼ਾਇਰ ਸਵਰਗੀ ਸੁਰਜੀਤ ਪਾਤਰ ਦੀਆਂ ਯਾਦਾਂ ਉਤੇ ਅਧਾਰਿਤ ਪੁਸਤਕ 'ਪੰਜ ਸਾਲ ਪਾਤਰ ਨਾਲ' ਦਾ ਦੂਜਾ ਐਡੀਸ਼ਨ ਉਘੇ ਗਾਇਕ ਤੇ ਅਦਾਕਾਰ ਨਿਰਵੈਰ ਪਨੂੰ, ਫਿਲਮਕਾਰ ਤੇ ਲੇਖਕ ਜਤਿੰਦਰ ਮੋਹਰ, ਅਦਾਕਾਰ ਕੁਲਜਿੰਦਰ ਸਿੱਧੂ ਨੇ ਰਿਲੀਜ ਕੀਤਾ। ਨਿੰਦਰ ਘੁਗਿਆਣਵੀ ਨੇ ਇਸ ਮੌਕੇ ਦੱਸਿਆ ਕਿ ਇਸ ਕਿਤਾਬ ਵਿਚ ਪੰਜਾਬ ਆਰਟਸ ਕੌਂਸਲ ਚੰਡੀਗੜ ਵਿਖੇ ਚੇਅਰਪਰਸਨ ਨਿਯੁਕਤ ਸੁਰਜੀਤ ਪਾਤਰ ਨਾਲ ਬਿਤਾਏ ਪੰਜ ਸਾਲ ਦੇ ਸਮੇਂ ਦੀਆਂ ਯਾਦਾਂ ਨੂੰ ਕਲਮਬੱਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਡਾ ਪਾਤਰ ਸੂਖ਼ਮ ਤੇ ਸਮਰੱਥ ਸ਼ਾਇਰ ਦੇ ਨਾਲ ਨਾਲ ਨਵੇਂ ਪ੍ਰਬੰਧਕੀ ਖਿਆਲਾਂ ਦੀ ਸਿਰਜਣਾ ਕਿਵੇਂ ਕਰਦੇ ਸਨ, ਇਸ ਪੁਸਤਕ ਵਿੱਚ ਵਿਸ਼ੇਸ਼ ਉਲੇਖ ਕੀਤਾ ਗਿਆ ਹੈ। ਸਟਾਰ ਗਾਇਕ ਨਿਰਵੈਰ ਪਨੂੰ ਨੇ ਆਖਿਆ ਕਿ ਨਿੰਦਰ ਘੁਗਿਆਣਵੀ ਦੀ ਲਿਖਤ ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ ਹੈ। ਕੁਲਜਿੰਦਰ ਸਿੱਧੂ ਨੇ ਨਿੰਦਰ ਘੁਗਿਆਣਵੀ ਨਾਲ ਆਪਣੀ ਦੋਸਤੀ ਦੇ ਤਿੰਨ ਦਹਾਕਿਆਂ ਦੇ ਸਮੇਂ ਉਤੇ ਚਾਨਣਾ ਪਾਇਆ। ਫਿਲਮਕਾਰ ਜਤਿੰਦਰ ਮੋਹਰ ਨੇ ਆਖਿਆ ਕਿ ਕਿਸੇ ਅਦੀਬ ਦੀਆਂ ਯਾਦਾਂ ਨੂੰ ਪੁਸਤਕ ਰੂਪ ਵਿਚ ਸੰਭਾਲਣਾ ਆਪਣੇ ਆਪ ਵਿੱਚ ਖੂਬਸੂਰਤ ਸਾਹਿਤਕ ਯਤਨ ਹੈ।
- Download Babushahi App
-
-