ਪਾਣੀ ਤੋਂ ਬਗੈਰ ਤੇ ਬੰਦ ਕੰਟੇਨਰ ਚ ਕਿਵੇਂ ਉੱਗਦੇ ਹਨ ਪੌਦੇ ਦੱਸਿਆ ਰਾਗਨੀ ਸ਼ਰਮਾ ਨੇ
ਕੁਲਵਿੰਦਰ ਸਿੰਘ
ਅੰਮ੍ਰਿਤਸਰ 10 ਸਤੰਬਰ
ਪੂਰੀ ਦੁਨੀਆਂ ਵਿੱਚ ਇਸ ਵਕਤ ਗਲੋਬਲ ਵਾਰਮਿੰਗ ਵਧਣ ਦੇ ਨਾਲ ਵੱਖ-ਵੱਖ ਸੰਸਥਾਵਾਂ ਤੇ ਸੁਹਿਰਦ ਲੋਕਾਂ ਵੱਲੋਂ ਵੱਧ ਤੋਂ ਵੱਧ ਪੌਦੇ ਅਤੇ ਬੂਟੇ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਇਸੇ ਲੜੀ ਵਿੱਚ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਅੰਮ੍ਰਿਤਸਰ ਕਾਲਜ ਆਫ ਇੰਜੀਨੀਅਰਿੰਗ ਦੇ ਡਾਇਰੈਕਟਰ ਰਾਗਨੀ ਸ਼ਰਮਾ ਵੱਲੋਂ ਕੁਝ ਅਜਿਹੇ ਪੌਦੇ ਉਗਾਏ ਗਏ ਹਨ ਜਿਨਾਂ ਨੂੰ ਪਾਣੀ ਦੀ ਜਰੂਰਤ ਨਹੀਂ ਬਲਕਿ ਉਹ ਵਾਤਾਵਰਨ ਵਿੱਚ ਮੌਜੂਦ ਹਵਾ ਨਾਲ ਹੀ ਪਲਦੇ ਹਨ ਇਸ ਤੋਂ ਇਲਾਵਾ ਬੰਦ ਸ਼ੀਸ਼ੇ ਦੇ ਕੰਟੇਨਰ ਵਿੱਚ ਕਿਵੇਂ ਪੌਦੇ ਗਾਏ ਜਾ ਸਕਦੇ ਹਨ ਅਤੇ ਇਸ ਘਰ ਦੀ ਸੋਭਾ ਨੂੰ ਕਿਵੇਂ ਚਾਰ ਚੰਨ ਲੱਗਦੇ ਹਨ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਅਸੀਂ ਘਰ ਵਿੱਚ ਪਲਾਸਟਿਕ ਜਾਂ ਹੋਰ ਪਦਾਰਥਾਂ ਨਾਲ ਬਣੇ ਨਕਲੀ ਪੌਦੇ ਸਜਾਵਟ ਲਈ ਇਸਤੇਮਾਲ ਕਰਦੇ ਹਾਂ ਜਦ ਕਿ ਕੁਦਰਤ ਪ੍ਰੇਮੀ ਹੋਣ ਦੇ ਨਾਤੇ ਉਹਨਾਂ ਦੇ ਮਨ ਵਿੱਚ ਇਹ ਚਾਅ ਸੀ ਕਿ ਨਕਲੀ ਸਜਾਵਟ ਦੇ ਫੁੱਲਾਂ ਅਤੇ ਪੌਦਿਆਂ ਨਾਲੋਂ ਅਸਲੀ ਬੂਟੇ ਘਰ ਦੇ ਅੰਦਰ ਅਤੇ ਬਾਹਰ ਦੀ ਸੋਭਾ ਕਿਵੇਂ ਬਣ ਸਕਦੇ ਹਨ
ਕੁਝ ਸਮਾਂ ਪਹਿਲਾਂ ਉਹਨਾਂ ਵੱਲੋਂ ਇੱਕ ਪ੍ਰਯੋਗ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਕੁਛ ਬੂਟਿਆਂ ਨੂੰ ਬੰਦ ਸ਼ੀਸ਼ੇ ਦੇ ਕੰਟੇਨਰ ਵਿੱਚ ਉਗਾਇਆ ਗਿਆ ਜਿਸ ਵਿੱਚ ਉਹਨਾਂ ਨੂੰ ਸਫਲਤਾ ਹਾਸਲ ਹੋਈ ਇਸ ਤੋਂ ਬਾਅਦ ਇਹ ਸਿਲਸਿਲਾ ਵਧਦਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪੱਧਤੀਆਂ ਨਾਲ ਉਨਾਂ ਵੱਲੋਂ ਇਹ ਪੌਦੇ ਉਗਾਏ ਜਾਣ ਲੱਗੇ ਅੱਜ ਅੰਮ੍ਰਿਤਸਰ ਦੇ ਬਸੰਤ ਐਵਨਿਊ ਮਾਰਕੀਟ ਦੇ ਨਜ਼ਦੀਕ ਰਸਮੀ ਤੌਰ ਤੇ ਇਹਨਾਂ ਬੂਟਿਆਂ ਤੇ ਪੌਦਿਆਂ ਦੇ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ ਹੈ
ਰਾਗਨੀ ਸ਼ਰਮਾ ਨੇ ਦੱਸਿਆ ਕਿ ਬੰਦ ਕੰਟੇਨਰ ਵਿੱਚ ਇੱਕ ਖਾਸ ਪੱਧਤੀ ਨਾਲ ਉਗਾਏ ਜਾਂਦੇ ਹਨ ਜਿਸ ਵਿੱਚ ਪੌਦਾ ਬੰਦ ਕੰਟੇਨਰ ਖਾਸ ਪੱਧਤੀ ਦੇ ਨਾਲ ਲਗਾਏ ਜਾਣ ਤੋਂ ਬਾਅਦ ਕੰਟੇਨਰ ਅੰਦਰ ਮੌਜੂਦ ਨਮੀ ਤੋਂ ਹੀ ਪਾਣੀ ਲੈਂਦਾ ਹੈ ਉਹਨਾਂ ਕਿਹਾ ਕਿ ਇਹ ਪੌਦੇ ਜਿੱਥੇ ਘਰ ਵਿੱਚ ਅਸਲ ਸਜਾਵਟ ਦੇ ਲਈ ਵਰਤੇ ਜਾ ਸਕਦੇ ਹਨ ਉਥੇ ਹੀ ਇਹ ਵਾਤਾਵਰਣ ਨੂੰ ਵੀ ਸ਼ੁੱਧ ਰੱਖਦੇ ਹਨ ਇਸ ਮੌਕੇ ਰਾਗਰੀਨ ਸਟੂਡੀਓ ਦੀ ਸ਼ੁਰੂਆਤ ਤੇ ਪਹੁੰਚੇ ਸ਼ਹਿਰ ਵਾਸੀਆਂ ਨੇ ਰਾਗਨੀ ਸ਼ਰਮਾ ਦੇ ਇਸ ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਇਸ ਨੂੰ ਅਜੋਕੇ ਸਮੇਂ ਦੀ ਜਰੂਰਤ ਕਿਹਾ ਹੋਰਨਾਂ ਤੋਂ ਇਲਾਵਾ ਅੰਮ੍ਰਿਤਸਰ ਗਰੁੱਪ ਆਫ ਕਾਲਜ ਤੇ ਚੇਅਰਮੈਨ ਅਮਿਤ ਸ਼ਰਮਾ ਡਾਕਟਰ ਦੀਪਤੀ ਮਲਹੋਤਰਾ ਹਰਪਾਲ ਪਾਰਸ ਅਤੇ ਹੋਰ ਪਤਵੰਤੇ ਇਸ ਮੌਕੇ ਮੌਜੂਦ ਸਨ
- Download Babushahi App
-
-