ਪ੍ਰੇਰਣਾਦਾਇਕ ਅਤੇ ਤਣਾਅ-ਮੁਕਤੀ ਵਰਕਸ਼ਾਪ ਦਾ ਆਯੋਜਨ ਅਤੇ ਗੀਤ-ਸੰਗੀਤ ਰਾਹੀਂ ਮਨਾਇਆ ਅਧਿਆਪਕ ਦਿਹਾੜਾ
ਜਗਰਾਓ(ਦੀਪਕ ਜੈਨ)
ਸ਼ਹਿਰ ਦੀ ਸੁਪ੍ਰਸਿੱਧ ਸੰਸਥਾ ਮਹਾਪ੍ਰਗਯ ਸਕੂਲ ਵਿੱਚ ਅਧਿਆਪਕ ਦਿਵਸ ਦੇ ਮੌਕੇ ’ਤੇ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਦੀ ਯੋਗ ਅਗਵਾਈ ਵਿੱਚ ਅਧਿਆਪਕਾਂ ਲਈ ਇੱਕ ਵਿਸ਼ੇਸ਼ **ਪ੍ਰੇਰਣਾਦਾਇਕ ਅਤੇ ਤਣਾਅ-ਮੁਕਤੀ ਵਰਕਸ਼ਾਪ** ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੀ ਵਿਅਸਤ ਅਤੇ ਚੁਣੌਤੀਪੂਰਨ ਜ਼ਿੰਦਗੀ ਵਿੱਚ ਮਾਨਸਿਕ ਸ਼ਾਂਤੀ, ਸਕਾਰਾਤਮਕ ਸੋਚ ਅਤੇ ਨਵੀਂ ਊਰਜਾ ਬਣਾਈ ਰੱਖਣ ਲਈ ਪ੍ਰੇਰਿਤ ਕਰਨਾ ਸੀ।
ਪਿਛਲੇ 15 ਸਾਲਾਂ ਤੋਂ ਆਰਟ ਆਫ ਲਿਵਿੰਗ ਨਾਲ ਜੁੜੇ ,ਮੈਡੀਟੇਸ਼ਨ ਟ੍ਰੇਨਰ ਅਤੇ ਮੋਟੀਵੇਸ਼ਨਲ ਸਪੀਕਰ ਐਡਵੋਕੇਟ ਰਮਨ ਮੋਲਡੀ ਨੇ ਅਧਿਆਪਕਾਂ ਨੂੰ ਤਣਾਅ ਪ੍ਰਬੰਧਨ, ਮਨ ਨੂੰ ਸ਼ਾਂਤ ਰੱਖਣ, ਸਕਾਰਾਤਮਕ ਸੋਚ ਅਪਣਾਉਣ ਅਤੇ ਆਪਣੇ ਲਈ ਸਮਾਂ ਕੱਢਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸਧਾਰਨ ਧਿਆਨ ਅਤੇ ਪ੍ਰੇਰਣਾਦਾਇਕ ਗਤੀਵਿਧੀਆਂ ਰਾਹੀਂ ਵਰਕਸ਼ਾਪ ਨੂੰ ਬਹੁਤ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਬਣਾਇਆ ਗਿਆ।
ਇਸ ਮੌਕੇ ਸੰਗੀਤ ਅਧਿਆਪਕ ਸ: ਪ੍ਰਦੀਪ ਸਿੰਘ ਵੱਲੋਂ ਗਾਏ ਸੁਰੀਲੇ ਗੀਤ ਅਤੇ ਬਾਂਸਰੀ ਵਾਦਨ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਇਸ ਤੋਂ ਇਲਾਵਾ ਅਧਿਆਪਕਾ ਨਜ਼ਮਾ ਖਾਨ ਅਤੇ ਮਨਪ੍ਰੀਤ ਕੌਰ ਵੱਲੋਂ ਸੁੰਦਰ ਗੀਤ ਪੇਸ਼ ਕੀਤੇ ਗਏ। ਅਧਿਆਪਕਾਂ ਲਈ ਕਰਵਾਈਆਂ ਗਈਆਂ ਫਨ ਖੇਡਾਂ ਨੇ ਪ੍ਰੋਗਰਾਮ ਵਿੱਚ ਖੁਸ਼ੀ, ਉਤਸ਼ਾਹ ਅਤੇ ਉਮੰਗ ਭਰ ਦਿੱਤੀ ਅਤੇ ਸਾਰੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਵੱਲੋਂ ਸਾਰੇ ਅਧਿਆਪਕਾਂ ਨੂੰ ਸਹੁੰ (ਪਲੈਜ)ਚੁਕਾਈ ਗਈ ਜਿਸ ਵਿੱਚ ਆਪਣੇ ਫਰਜ਼ਾਂ ਨੂੰ ਇਮਾਨਦਾਰੀ, ਸਮਰਪਣ ਅਤੇ ਸਕਾਰਾਤਮਕ ਭਾਵਨਾ ਨਾਲ ਨਿਭਾਉਣ ਦਾ ਸੰਕਲਪ ਲਿਆ ਗਿਆ।
ਇਹ ਵਰਕਸ਼ਾਪ ਅਧਿਆਪਕਾਂ ਲਈ ਮਨੋਰੰਜਨ, ਆਤਮ-ਚਿੰਤਨ, ਸਕਾਰਾਤਮਕ ਊਰਜਾ ਅਤੇ ਪ੍ਰੇਰਣਾ ਦਾ ਸੁੰਦਰ ਸੰਗਮ ਸਾਬਤ ਹੋਈ। ਰਿਫਰੈਸਮੈਂਟ ਲੈਂਦਿਆਂ ਅਧਿਆਪਕਾਂ ਦੇ ਖਿੜੇ ਚਿਹਰੇ ਸਫ਼ਲ ਸਮਾਗਮ ਦੀ ਗਵਾਹੀ ਭਰ ਰਹੇ ਸਨ। ਇਸ ਮੌਕੇ ਡਾਇਰੈਕਟਰ ਸ੍ਰੀ ਵਿਸ਼ਾਲ ਜੈਨ ਜੀ ਅਤੇ ਪ੍ਰਿੰਸੀਪਲ ਪ੍ਰਭਜੀਤ ਕੌਰ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਹਾੜੇ ਦੀ ਵਧਾਈ ਦਿੰਦਿਆਂ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ।
- Download Babushahi App
-
-