ਹਰ ਪੋਲਿੰਗ ਬੂਥ 'ਤੇ 6 ਸਤੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ- SDM ਬਾਦਲ ਦੀਨ
ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ, ਪਤਾ ਬਦਲਣ ਤੇ ਵੇਰਵਿਆਂ ਵਿੱਚ ਸੁਧਾਰ ਦਾ ਮੌਕਾ
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮਿਲਣਗੀਆਂ ਚੋਣ ਸਬੰਧੀ ਸੇਵਾਵਾਂ
ਦੀਪਕ ਜੈਨ
ਜਗਰਾਉਂ, 5 ਸਤੰਬਰ 2026: ਉਪ ਮੰਡਲ ਮੈਜਿਸਟਰੇਟ (SDM) ਵਜੋਂ ਜਗਰਾਓਂ ਬਾਦਲ ਦੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪੰਜਾਬ ਦੇ ਵੋਟਰਾਂ ਲਈ ਅਹਿਮ ਸੂਚਨਾ ਹੈ ਕਿ ਵਿਸ਼ੇਸ਼ ਗਹਿਰੀ ਸੁਧਾਈ (SIR)-2026 ਤਹਿਤ 6 ਸਤੰਬਰ 2026, ਐਤਵਾਰ ਨੂੰ ਪੰਜਾਬ ਦੇ ਹਰ ਪੋਲਿੰਗ ਬੂਥ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਵੋਟਰ ਸੂਚੀ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਇੱਕੋ ਥਾਂ 'ਤੇ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਵੋਟਰ ਆਪਣੇ ਸਬੰਧਤ ਪੋਲਿੰਗ ਬੂਥ 'ਤੇ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਪਹੁੰਚ ਕੇ ਚੋਣ ਸਬੰਧੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਇਨ੍ਹਾਂ ਸੇਵਾਵਾਂ ਲਈ ਭਰੇ ਜਾ ਸਕਣਗੇ ਫਾਰਮ
ਨਵੀਂ ਵੋਟ ਬਣਾਉਣ ਜਾਂ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ — ਫਾਰਮ ਨੰਬਰ 6 ਐਨ.ਆਰ.ਆਈ. (NRI) ਵੋਟਰ ਵਜੋਂ ਦਰਜ ਹੋਣ ਲਈ — ਫਾਰਮ ਨੰਬਰ 6A ਪਤਾ ਬਦਲਣ, ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਹੋਣ ਜਾਂ ਵੋਟਰ ਵੇਰਵਿਆਂ ਵਿੱਚ ਸੁਧਾਰ ਲਈ — ਫਾਰਮ ਨੰਬਰ 8 ਵੋਟਰ ਲੋੜ ਅਨੁਸਾਰ ਸਬੰਧਤ ਫਾਰਮ ਭਰ ਕੇ ਵਿਸ਼ੇਸ਼ ਕੈਂਪ ਦੌਰਾਨ ਮੌਕੇ 'ਤੇ ਹੀ ਆਪਣੇ ਬੂਥ ਲੈਵਲ ਅਫ਼ਸਰ (BLO) ਕੋਲ ਜਮ੍ਹਾਂ ਕਰਵਾ ਸਕਦੇ ਹਨ। ਕੈਂਪ ਦੌਰਾਨ ਬੀ.ਐਲ.ਓ. ਵੋਟਰਾਂ ਦੀ ਸਹਾਇਤਾ ਅਤੇ ਮਾਰਗਦਰਸ਼ਨ ਲਈ ਮੌਜੂਦ ਰਹਿਣਗੇ। ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਿਸ਼ੇਸ਼ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀ ਵੋਟਰ ਸੂਚੀ ਨਾਲ ਸਬੰਧਤ ਕਿਸੇ ਵੀ ਲੋੜੀਂਦੇ ਕੰਮ ਨੂੰ ਸਮੇਂ ਸਿਰ ਪੂਰਾ ਕਰਵਾਉਣ। ਵੋਟਰ ਸੂਚੀ ਨਾਲ ਜੁੜਿਆ ਕੋਈ ਕੰਮ ਬਾਕੀ ਹੈ ਤਾਂ ਨਾ ਗਵਾਓ ਇਹ ਮੌਕਾ—6 ਸਤੰਬਰ ਨੂੰ ਆਪਣੇ ਪੋਲਿੰਗ ਬੂਥ 'ਤੇ ਜ਼ਰੂਰ ਪਹੁੰਚੋ!
- Download Babushahi App
-
-