ਐਸ ਸੀ ਕਮਿਸ਼ਨ ਦੇ ਨਵੇਂ ਬਣੇ ਮੈਂਬਰ ਦੇ ਖਿਲਾਫ ਘਰ ਆ ਕੇ ਔਰਤ ਨਾਲ ਮਾਰ ਕੁਟਾਈ ਅਤੇ ਛੇੜ ਛਾੜ ਕਰਨ ਦੇ ਦੋਸ਼
ਪੁਲਿਸ ਨੇ ਔਰਤ ਦੇ ਬਿਆਨਾਂ ਤੇ ਮਾਮਲਾ ਕੀਤਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ -: ਕੁਝ ਹੀ ਦਿਨ ਪਹਿਲਾਂ ਐਸ ਸੀ ਕਮਿਸ਼ਨ ਪੰਜਾਬ ਦੇ ਮੈਂਬਰ ਬਣਾਏ ਗਏ ਧਾਰੀਵਾਲ ਨਿਵਾਸੀ ਮਸੀਹ ਆਗੂ ਸਾਬਾ ਭੱਟੀ ਦੇ ਖਿਲਾਫ ਪੁਲਿਸ ਨੇ ਇੱਕ ਔਰਤ ਦੇ ਘਰ ਆ ਕੇ ਉਸ ਨਾਲ ਮਾਰ ਕੁਟਾਈ ਅਤੇ ਛੇੜਛਾੜ ਕਰਨ ਦੇ ਦੋਸਾ਼ਂ ਹੇਠ ਐਫਆਈਆਰ ਦਰਜ ਕੀਤੀ ਹੈ। ਔਰਤ ਦਾ ਦੋਸ਼ ਹੈ ਕਿ ਸਾਬਾ ਭੱਟੀ ਉਸ ਤੇ ਪਿਛਲੇ ਕਾਫੀ ਸਮੇਂ ਤੋਂ ਬੁਰੀ ਨਜ਼ਰ ਰੱਖਦਾ ਸੀ । ਉਹਨਾਂ ਦਾ ਉਹਨਾਂ ਦੇ ਗੁਆਂਡਿਆਂ ਨਾਲ ਪਿਛਲੇ ਕੁਝ ਸਮੇਂ ਪਹਿਲਾਂ ਝਗੜਾ ਹੋਇਆ ਸੀ ਜਿਸ ਦਾ ਉਹਨਾਂ ਨੇ ਰਾਜ਼ੀਨਾਮਾ ਕਰ ਲਿਆ ਪਰ ਸਾਬਾ ਭੱਟੀ ਨਹੀਂ ਚਾਹੁੰਦਾ ਸੀ ਕਿ ਉਹ ਰਾਜੀਨਾਮਾ ਕਰਨ । ਜਦੋਂ ਉਹਨਾਂ ਨੇ ਸਾਬਾ ਭੱਟੀ ਦੀ ਗੱਲ ਨਾ ਮੰਨੀ ਤਾਂ ਉਹ ਆਪਣੇ ਸਾਥੀਆਂ ਨਾਲ ਉਹਨਾਂ ਦੇ ਘਰ ਆ ਗਿਆ ਤੇ ਔਰਤ ਨੂੰ ਘਰੋਂ ਬਾਹਰ ਕੱਢ ਕੇ ਮਾਰ ਕੁੱਟਾਈ ਅਤੇ ਛੇੜਖਾਨੀ ਕੀਤੀ। ਪੁਲਿਸ ਵੱਲੋਂ ਸਾਬਾ ਭੱਟੀ ਉਸਦੇ ਸਾਥੀ ਸੰਦੀਪ ਅਤੇ ਸੰਦੀਪ ਦੀ ਮਾਂ ਪਰਵੀਨ ਨੂੰ ਘਰ ਆ ਕੇ ਹਮਲਾ ਕਰਨ ਅਤੇ ਨਿਰਵਸਤਰ ਕਰਨ ਦੇ ਇਰਾਦੇ ਨਾਲ ਬਲ ਪ੍ਰਯੋਗ ਕਰਨ ਦੇ ਦੋਸ਼ਾਂ ਹੇਠ ਵੱਖ-ਵੱਖ ਧਾਰਾਵਾਂ ਲਗਾ ਕੇ ਮਾਮਲੇ ਵਿੱਚ ਨਾਮਜਦ ਕੀਤਾ ਹੈ।
ਦੋਸ਼ ਲਗਾਉਣ ਵਾਲੀ ਔਰਤ ਨੇ ਦੱਸਿਆ ਕਿ ਓਹੋ ਆਪਣੇ ਘਰ ਵਿੱਚ ਘਰੇਲੂ ਕੰਮਕਾਰ ਰਹੀ ਸੀ ਕਿ ਸਾਬਾ ਭੱਟੀ, ਪ੍ਰਵੀਨ ਪਤਨੀ ਅਨਵਰ ਮਸੀਹ ਅਤੇ ਪਰਬੀਨ ਦਾ ਬੇਟਾ ਸੰਦੀਪ ਵਾਸੀ ਫੱਤੇਨੰਗਲ ਉਸਦੇ ਘਰ ਅੰਦਰ ਆਏ ਤੇ ਆਉਂਦਿਆ ਹੀ ਉਸਨੂੰ ਸਾਬਾ ਭੱਟੀ ਨੇ ਵਾਲਾਂ ਤੋਂ ਧੂਹ ਕੇ ਘਰ ਦੇ ਬਾਹਰ ਗਲੀ ਵਿੱਚ ਲੈ ਆਂਦਾ ਤੇ ਉਸ ਨਾਲ ਮਾਰਕੁਟਾਈ ਕਰਦੇ ਹੋਏ ਉਸਦੇ ਕੱਪੜੇ ਫਾੜ ਦਿੱਤੇ । ਦੋਸ਼ ਹੈ ਕਿ ਸਾਬਾ ਭੱਟੀ ਨੇ ਔਰਤ ਦੀ ਛਾਤੀ ਤੇ ਆਪਣੇ ਨਹੁੰਆ ਨਾਲ ਖਰੂੰਡ ਮਾਰੇ। ਹਮਲਾਵਰ ਇਥੇ ਹੀ ਨਹੀਂ ਰੁਕੇ ਉਹਨਾਂ ਨੇ ਔਰਤ ਨੂੰ ਪੈਰਾਂ ਨਾਲ ਠੁੱਡ ਮਾਰੇ ਤੇ ਪੇਟ ਵਿੱਚ ਵੀ ਲੱਤਾਂ ਮਾਰੀਆਂ ਰੌਲਾ ਪੈਣ ਤੇ ਜਦੋਂ ਭੀੜ ਇਕੱਠੀ ਹੋ ਗਈ ਤਾਂ ਹਮਲਾਵਰ ਜਾਨੋ ਮਾਰਨ ਦੀਆਂ ਧਮਕੀਆ ਦੇ ਕੇ ਮੋਕਾ ਤੋਂ ਭੱਜ ਗਏ । ਔਰਤ ਦਾ ਕਹਿਣਾ ਹੈ ਕਿ ਸਾਬਾ ਭੱਟੀ ਨੇ ਉਸਦੇ ਘਰ ਵਾਲੇ ਨੂੰ ਮੋਹਰਾ ਬਣਾ ਕੇ ਉਹਨਾਂ ਦੇ ਗੁਆਂਡੀ ਪ੍ਰਿੰਸ ਨਾਮ ਦੇ ਨੌਜਵਾਨ ਖਿਲਾਫ ਇੱਕ ਮਾਮਲਾ ਦਰਜ ਕਰਵਾਇਆ ਸੀ ਪਰ ਗਲਤੀ ਦਾ ਅਹਿਸਾਸ ਹੋਣ ਤੇ ਉਹਨਾਂ ਨੇ ਪ੍ਰਿੰਸ ਨਾਲ ਰਾਜੀਨਾਮਾ ਕਰ ਲਿਆ ਜਿਸ ਤੋਂ ਸਾਬਾ ਭੱਟੀ ਨਾਰਾਜ਼ ਹੋ ਗਿਆ ਤੇ ਇਸ ਹਰਕਤ ਨੂੰ ਅੰਜਾਮ ਦਿੱਤਾ । ਉਸ ਦਾ ਦੋਸ਼ ਹੈ ਕਿ ਸਾਬਾ ਭੱਟੀ ਹੁਣ ਵੀ ਉਸਨੂੰ ਧਮਕੀਆਂ ਦੇ ਰਿਹਾ ਹੈ ਤੇ ਆਪਣੀ ਪਹੁੰਚ ਦੀ ਧੌਂਸ ਦਿਖਾ ਕੇ ਮਾਮਲਾ ਵਾਪਸ ਲੈਣ ਦਾ ਦਬਾਅ ਬਣਾ ਰਿਹਾ ਹੈ। ਸਮਝ ਨਹੀਂ ਰਹੇ ਉਸ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਅਜਿਹੇ ਆਦਮੀ ਨੂੰ ਕਿਸੇ ਤਰ੍ਹਾਂ ਦਾ ਅਹੁਦਾ ਨਹੀਂ ਦੇਣਾ ਚਾਹੀਦਾ ਤੇ ਉਸ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਉਣਾ ਚਾਹੀਦਾ ਹੈ ।
- Download Babushahi App
-
-