ਜਬਰਦਸਤ ਖੇਡ ਮੁਕਾਬਲਿਆਂ ਦਾ ਗਵਾਹ ਬਣ ਰਹੀਆਂ ਹਨ ਸਕੂਲਾਂ ਦੀਆਂ ਗਰਮ ਰੁੱਤ ਖੇਡਾਂ
ਅਸ਼ੋਕ ਵਰਮਾ
ਮਾਨਸਾ, 19 ਅਗਸਤ 2026 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਈਆਂ ਜਾ ਰਹੀਆਂ 70ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਸਕੂਲ ਖੇਡਾਂ ਵਿੱਚ ਵੱਖ-ਵੱਖ ਖੇਡਾਂ ਦੇ ਦਿਲਚਸਪ ਅਤੇ ਰੋਮਾਂਚਕ ਮੁਕਾਬਲੇ ਜਾਰੀ ਹਨ। ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਲੱਧੜ ਨੇ ਦੱਸਿਆ ਕਿ ਬਾਕਸਿੰਗ ਅੰਡਰ-17 ਦੇ 42 ਕਿਲੋ ਭਾਰ ਵਰਗ ਵਿੱਚ ਗਗਨਦੀਪ ਕੌਰ ਬੁਢਲਾਡਾ ਨੇ ਪਹਿਲਾ ਅਤੇ ਗਗਨਦੀਪ ਕੌਰ ਸਰਦੂਲਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ 42-44 ਕਿਲੋ ਭਾਰ ਵਰਗ ਵਿੱਚ ਗੁਰਲੀਨ ਕੌਰ ਪਹਿਲੇ ਅਤੇ ਭਵਿਆ ਬਰੇਟਾ ਦੂਜੇ ਸਥਾਨ ’ਤੇ ਰਹੀ। 44-46 ਕਿਲੋ ਵਿੱਚ ਨਵਦੀਪ ਕੌਰ ਮਾਨਸਾ ਨੇ ਪਹਿਲਾ ਅਤੇ ਰਾਜਵੀਰ ਕੌਰ ਸਰਦੂਲਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 46-48 ਕਿਲੋ ਵਿੱਚ ਰਤਨਪਾਲ ਕੌਰ ਬੁਢਲਾਡਾ ਪਹਿਲੇ ਅਤੇ ਅਮਨਵੀਰ ਕੌਰ ਸਰਦੂਲਗੜ੍ਹ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 48-50 ਕਿਲੋ ਭਾਰ ਵਰਗ ਵਿੱਚ ਪਾਵਨੀ ਜੋਗਾ ਨੇ ਪਹਿਲਾ ਅਤੇ ਖੁਸ਼ੀ ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ।ਬਾਸਕਟਬਾਲ ਅੰਡਰ-14 ਲੜਕੀਆਂ ਵਿੱਚ ਜੋਨ ਬੁਢਲਾਡਾ ਨੇ ਪਹਿਲਾ, ਜੋਨ ਭੀਖੀ ਨੇ ਦੂਜਾ ਅਤੇ ਜੋਨ ਫਫੜੇ ਭਾਈਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-14 ਲੜਕਿਆਂ ਵਿੱਚ ਜੋਨ ਸਰਦੂਲਗੜ੍ਹ ਪਹਿਲੇ, ਮਾਨਸਾ ਦੂਜੇ ਅਤੇ ਜੋਨ ਜੋਗਾ ਤੀਜੇ ਸਥਾਨ ’ਤੇ ਰਿਹਾ।
ਹਾਕੀ ਅੰਡਰ-19 ਲੜਕੀਆਂ ਵਿੱਚ ਬੋਹਾ ਜੋਨ ਨੇ ਪਹਿਲਾ, ਸਰਦੂਲਗੜ੍ਹ ਜੋਨ ਨੇ ਦੂਜਾ ਅਤੇ ਮੂਸਾ ਜੋਨ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-19 ਕਬੱਡੀ ਨੈਸ਼ਨਲ ਸਟਾਈਲ ਦੇ ਮੁਕਾਬਲਿਆਂ ਵਿੱਚ ਜੋਨ ਝੁਨੀਰ ਨੇ ਸਰਦੂਲਗੜ੍ਹ ਜੋਨ ਨੂੰ, ਬੁਢਲਾਡਾ ਜੋਨ ਨੇ ਭੀਖੀ ਜੋਨ ਨੂੰ ਅਤੇ ਮਾਨਸਾ ਜੋਨ ਨੇ ਬਰੇਟਾ ਜੋਨ ਨੂੰ ਹਰਾਇਆ।ਇਸੇ ਤਰ੍ਹਾਂ ਹਾਕੀ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਬੋਹਾ ਜੋਨ ਨੇ ਭੀਖੀ ਨੂੰ, ਸਰਦੂਲਗੜ੍ਹ ਜੋਨ ਨੇ ਝੁਨੀਰ ਨੂੰ, ਮੂਸਾ ਜੋਨ ਨੇ ਬਰੇਟਾ ਨੂੰ ਅਤੇ ਫਫੜੇ ਭਾਈਕੇ ਜੋਨ ਨੇ ਮੂਸਾ ਜੋਨ ਨੂੰ ਹਰਾਇਆ। ਬੋਹਾ ਜੋਨ ਨੇ ਸਰਦੂਲਗੜ੍ਹ ਜੋਨ ਨੂੰ ਵੀ ਮਾਤ ਦਿੱਤੀ।ਖੇਡ ਮੈਦਾਨਾਂ ਵਿੱਚ ਖਿਡਾਰੀਆਂ ਦਾ ਉਤਸ਼ਾਹ ਅਤੇ ਦਰਸ਼ਕਾਂ ਦੀ ਹੌਸਲਾ-ਅਫ਼ਜ਼ਾਈ ਮੁਕਾਬਲਿਆਂ ਨੂੰ ਹੋਰ ਵੀ ਰੋਮਾਂਚਕ ਬਣਾ ਰਹੀ ਹੈ।ਇਸ ਮੌਕੇ ਵੱਖ ਵੱਖ ਸਕੂਲਾਂ ਤੋਂ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ।
- Download Babushahi App
-
-