ਭੁੱਚੋ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਕੱਢੀ ਤਿਰੰਗਾ ਯਾਤਰਾ
ਅਸ਼ੋਕ ਵਰਮਾ
ਭੁੱਚੋ ਮੰਡੀ, 17 ਅਗਸਤ 2026: ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਐਡਵੋਕੇਟ ਲੇਖਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਅਤੇ ਇਸ ਦੌਰਾਨ ਸਮੂਹ ਹਲਕਾ ਵਾਸੀਆਂ ਨੂੰ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਨੀਤੀਆਂ ਨੂੰ ਦੇਖਦਿਆਂ ਹੋਇਆਂ ਆਪ ਨਾਲ ਜੁੜਨ ਦਾ ਸੱਦਾ ਦਿੱਤਾ।ਇਹ ਯਾਤਰਾ ਪਿੰਡ ਕਲਿਆਣ ਤੋਂ ਸ਼ੁਰੂ ਹੋ ਕੇ ਨਥਾਣਾ, ਪੂਹਲਾ, ਪੂਹਲੀ, ਸੇਮਾ, ਭੁੱਚੋ ਕਲਾਂ, ਭੁੱਚੋ ਮੰਡੀ, ਗੁਰਦੁਆਰਾ ਲਵੇਰੀਸਰ ਸਾਹਿਬ, ਭੁੱਚੋ ਖੁਰਦ, ਗੋਬਿੰਦਪੁਰਾ, ਜੰਡਾਂਵਾਲਾ ਤੋਂ ਹੁੰਦੇ ਹੋਏ ਗੋਨਿਆਣਾ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਵੱਖ-ਵੱਖ ਥਾਵਾਂ ਤੇ ਤਿਰੰਗਾ ਯਾਤਰਾ ਨੂੰ ਆਮ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਕਾਫੀ ਗਿਣਤੀ ਉਹ ਵਲੰਟੀਅਰ ਵੀ ਸ਼ਾਮਿਲ ਹੋਏ ਜੋ ਪਿਛਲੇ ਸਮੇਂ ਦੌਰਾਨ ਮੌਕੇ ਦੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਘਰ ਬੈਠ ਗਏ ਸਨ। ਇਨਾਂ ਪੁਰਾਣੇ ਵਲੰਟੀਅਰਾਂ ਦਾ ਕਹਿਣਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਲੇਖਪ੍ਰੀਤ ਸਿੰਘ ਸਿੱਧੂ ਨੂੰ ਹਲਕੇ ਤੋਂ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਪੂਰੀ ਤਨਦੇਹੀ ਨਾਲ ਚੋਣ ਪ੍ਰਚਾਰ ਕਰਨਗੇ।ਇਸ ਯਾਤਰਾ ਦੌਰਾਨ ਕਮਲਜੀਤ ਕੌਰ ਬਲਾਕ ਪ੍ਰਧਾਨ, ਮੀਰਾ ਦੇਵੀ ਹਲਕਾ ਕੁਆਰਡੀਨੇਟਰ ਮਹਿਲਾ ਵਿੰਗ, ਕੈਪਟਨ ਭੋਲਾ ਸਿੰਘ ਸਰਾਂ, ਗੁਰਪ੍ਰੀਤ ਸਿੰਘ ਲਹਿਰਾ ਮੁਹੱਬਤ, ਸੀਨੀਅਰ ਆਗੂ ਸਰਬਜੀਤ ਸਿੰਘ ਤੁੰਗਵਾਲੀ, ਇੰਦਰਜੀਤ ਕੌਰ ਜ਼ਿਲ੍ਹਾ ਜਨਰਲ ਸੈਕਟਰੀ, ਸਾਬਕਾ ਬਲਾਕ ਪ੍ਰਧਾਨ ਲਖਵੀਰ ਸਿੰਘ ਕਾਕਾ, ਪਾਲ ਸਿੰਘ ਨਥਾਣਾ, ਜਸਪਾਲ ਸਿੰਘ ਬਾਹੀਆ, ਗੁਰਪ੍ਰੀਤ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਕਲਿਆਣ, ਜੋਗਿੰਦਰ ਸਿੰਘ ਨਥਾਣਾ, ਮਨਿੰਦਰ ਸਿੰਘ ਐਡਵੋਕੇਟ ਵਾਈਸ ਪ੍ਰਧਾਨ ਲੀਗਲ ਸੈਲ ਬਠਿੰਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।
- Download Babushahi App
-
-