ਅਮਰੀਕਾ ਤੋਂ ਡਬਲ ਮਾਸਟਰਸ ਦੀ ਡਿਗਰੀ ਕਰਕੇ ਪਰਤੇ ਜਗਤੇਸ਼ਵਰ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ
ਪਿਛੋਕੜ ਚ’ ਪਰਿਵਾਰ ਵਲੋ ਨਿਭਾਈਆ ਜਾ ਰਹੀਆ ਪੰਥਕ ਤੇ ਸਮਾਜਕ ਸੇਵਾਵਾ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖਿਆ ਜਾਵੇ- ਡਾ ਨਿੱਝਰ, ਪ੍ਰੋ ਹਰੀ ਸਿੰਘ।
ਅੰਮ੍ਰਿਤਸਰ 17 ਅਗਸਤ: ਅੱਜ ਸ਼ਹਿਰ ਦੇ ਸਿੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਅਤੇ ਸਮਾਜਿਕ ਸ਼ਖ਼ਸੀਅਤਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਗ੍ਰੀਨ ਐਵੇਨਿਊ ਵਿਖੇ ਸਵ. ਭਾਗ ਸਿੰਘ ਅਣਖੀ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਅਮਰੀਕਾ ਤੋਂ ਉੱਚ ਵਿੱਦਿਆ ਹਾਸਲ ਕਰਕੇ ਵਤਨ ਪਰਤੇ ਜਗਤੇਸ਼ਵਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਜਗਤੇਸ਼ਵਰ ਸਿੰਘ ਨੇ ਅਮਰੀਕਾ ਤੋਂ ਡਬਲ ਮਾਸਟਰਜ਼ ਦੀ ਡਿਗਰੀ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ, ‘ਦਿ ਸਿੱਖ ਫੌਰਮ’ ਦੇ ਪ੍ਰਧਾਨ ਪ੍ਰੋ. ਹਰੀ ਸਿੰਘ, ਡਾ. ਧਰਮਵੀਰ ਸਿੰਘ ਅਤੇ ਸ. ਮਨਦੀਪ ਸਿੰਘ ਬੇਦੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਜਗਤੇਸ਼ਵਰ ਸਿੰਘ ਨੂੰ ਉਨ੍ਹਾਂ ਦੀ ਵਿੱਦਿਅਕ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਬੁਲਾਰਿਆਂ ਨੇ ਕਿਹਾ ਕਿ ਵਿਦੇਸ਼ ਤੋਂ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਆਪਣੇ ਵਤਨ ਅਤੇ ਸਮਾਜ ਨਾਲ ਜੁੜ ਕੇ ਸੇਵਾ ਕਰਨ ਦੀ ਭਾਵਨਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ।
ਇਸ ਮੌਕੇ ਵਰਲਡ ਸਿੱਖ ਚੈਂਬਰ ਆਫ਼ ਕਾਮਰਸ (ਪੰਜਾਬ) ਦੇ ਪ੍ਰਧਾਨ ਸ. ਰਜਿੰਦਰ ਸਿੰਘ ਮਰਵਾਹਾ, ਉੱਘੇ ਅਰਥ-ਸ਼ਾਸਤਰੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਐਜੂਕੇਸ਼ਨ ਸਕੱਤਰ ਡਾ. ਸਰਬਜੀਤ ਸਿੰਘ ਛੀਨਾ, ਮਾਈ ਭਾਗੋ ਕਾਲੇਜ ਦੇ ਪ੍ਰਿੰਸੀਪਲ ਸ. ਪਰਮਬੀਰ ਸਿੰਘ ਮੱਤੇਵਾਲ, ਅਕਾਲੀ ਆਗੂ ਸ. ਗੁਰਪ੍ਰੀਤ ਸਿੰਘ ਕਲਕੱਤਾ, ਕੋਆਪਰੇਟਿਵ ਬੈਂਕ ਦੇ ਐਮ.ਡੀ. ਸ. ਹਰਜਿੰਦਰ ਸਿੰਘ ਮਰਹਾਣਾ, ਭਾਈ ਅਜਾਇਬ ਸਿੰਘ ਅਭਿਆਸੀ (ਸ਼੍ਰੋਮਣੀ ਕਮੇਟੀ), ਸ. ਜਸਵਿੰਦਰ ਸਿੰਘ (HDFC ਬੈਂਕ), ਸ. ਮਨਜੀਤ ਸਿੰਘ ਬਾਠ (ਅਮਰੀਕਾ), ਸ. ਬਲਵਿੰਦਰ ਸਿੰਘ ਬਵੇਜਾ, ਸ. ਕੁਲਵਿੰਦਰ ਮਰਵਾਹਾ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਸਨਮਾਨ ਪ੍ਰਾਪਤ ਕਰਨ ਉਪਰੰਤ ਜਗਤੇਸ਼ਵਰ ਸਿੰਘ ਨੇ ਕਿਹਾ ਕਿ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਨਾਲ ਕੀਤਾ ਗਿਆ ਇਹ ਸਨਮਾਨ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵੱਲੋਂ ਲੰਮੇ ਸਮੇਂ ਤੋਂ ਨਿਭਾਈਆਂ ਜਾ ਰਹੀਆਂ ਪੰਥਕ ਅਤੇ ਸਮਾਜਕ ਸੇਵਾਵਾਂ ਨੂੰ ਉਹ ਹੋਰ ਤੇਜ਼ੀ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਅੱਗੇ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਹਾਸਲ ਕੀਤੀ ਉੱਚ ਸਿੱਖਿਆ ਅਤੇ ਤਜਰਬੇ ਨੂੰ ਪੰਜਾਬ, ਆਪਣੇ ਸਮਾਜ ਅਤੇ ਨੌਜਵਾਨ ਪੀੜ੍ਹੀ ਦੀ ਬਿਹਤਰੀ ਲਈ ਵਰਤਣਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਅਤੇ ਆਧੁਨਿਕ ਹੁਨਰ ਹਾਸਲ ਕਰਨ ਦੇ ਨਾਲ-ਨਾਲ ਆਪਣੀਆਂ ਜੜ੍ਹਾਂ, ਵਿਰਸੇ ਅਤੇ ਸਮਾਜ ਨਾਲ ਵੀ ਜੁੜੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਨੂੰ ਅਤਿ-ਸ਼ਲਾਘਾਯੋਗ ਦੱਸਿਆ ਗਿਆ। ਨੁਮਾਇੰਦਿਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਗੰਭੀਰਤਾ ਨਾਲ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਇਕੱਤਰਤਾ ਦੌਰਾਨ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਜਗਤੇਸ਼ਵਰ ਸਿੰਘ ਨੂੰ ਉਨ੍ਹਾਂ ਦੀ ਵਿੱਦਿਅਕ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਅਤੇ ਪੰਥਕ ਤੇ ਸਮਾਜਕ ਸੇਵਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
- Download Babushahi App
-
-