ਕਾਰਗਿਲ ਬਠਿੰਡਾ, ਪੈਪਸੀਕੋ ਚੰਨੋ ਤੇ ਵਿਸ਼ਵ ਬੈਂਕ ਪਾਣੀ ਪ੍ਰੋਜੈਕਟ ਅੱਗੇ ਲੱਗਣ ਵਾਲੇ ਧਰਨਿਆਂ ਦੀ ਤਿਆਰੀ ਲਈ ਮੀਟਿੰਗ
ਅਸ਼ੋਕ ਵਰਮਾ
ਬਰਨਾਲਾ, 13 ਅਗਸਤ 2026: ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨ ਮਰਦ ਔਰਤਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ 'ਚ ਹੋਈ ਵਿਸ਼ਾਲ ਲਾਮਬੰਦੀ ਦੀ ਲਗਾਤਾਰਤਾ ਵਿੱਚ ਇਹ ਅਗਲੇ ਐਕਸ਼ਨ ਕੀਤੇ ਜਾਣਗੇ। ਅਮਰੀਕੀ ਸਾਮਰਾਜੀ ਕੰਪਨੀ ਕਾਰਗਿਲ ਦੀ ਬਠਿੰਡਾ ਫੈਕਟਰੀ, ਪੈਪਸੀਕੋ ਫੈਕਟਰੀ ਚੰਨੋ (ਸੰਗਰੂਰ) ਤੇ ਅੰਮ੍ਰਿਤਸਰ 'ਚ ਸੰਸਾਰ ਬੈਂਕ ਦੇ ਪਾਣੀ ਪ੍ਰੋਜੈਕਟ ਅੱਗੇ ਇਹ ਧਰਨੇ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਕਾਰਪੋਰੇਟ ਕਾਰੋਬਾਰਾਂ ਦੀਆਂ ਇਹ ਥਾਵਾਂ ਮੁਲਕ ਅੰਦਰ ਸਾਮਰਾਜੀਆਂ ਤੇ ਵੱਡੇ ਸਰਮਾਏਦਾਰਾਂ ਦੇ ਲੋਟੂ ਅੱਡੇ ਹਨ ਤੇ ਆ ਰਹੇ ਨਵੇਂ ਕਦਮ ਲੁੱਟ ਦੇ ਅਜਿਹੇ ਕਾਰੋਬਾਰਾਂ ਦੇ ਪਸਾਰੇ ਲਈ ਹਨ। ਇਹ ਥਾਵਾਂ ਇੱਕ ਵਾਰ ਸੰਕੇਤਕ ਤੌਰ 'ਤੇ ਹਕੂਮਤਾਂ ਤੇ ਕੰਪਨੀਆਂ ਨੂੰ ਸੁਣਵਾਈ ਕਰਨ ਲਈ ਚੁਣੀਆਂ ਗਈਆਂ ਹਨ। ਉਹਨਾਂ ਕਿਹਾ ਕਿ ਕੇਂਦਰ ਤੇ ਸੂਬਾਈ ਹਕੂਮਤ ਸਾਮਰਾਜੀ ਬਹੁ-ਕੌਮੀ ਕੰਪਨੀਆਂ ਤੇ ਮੁਲਕ ਦੇ ਵੱਡੇ ਸਰਮਾਏਦਾਰਾਂ ਦੀ ਸੇਵਾ ਤਿੱਖੇ ਕਿਸਾਨ ਤੇ ਲੋਕ ਦੋਖੀ ਕਦਮ ਚੱਕ ਰਹੀਆਂ ਹਨ। ਕੇਂਦਰ ਸਰਕਾਰ ਭਾਰਤ ਅਮਰੀਕਾ ਵਪਾਰ ਸਮਝੌਤਾ ਵਾਰਤਾ ਸਿਰੇ ਚਾੜ੍ਹਨ 'ਚ ਜੁਟੀ ਹੋਈ ਹੈ ਤਾਂ ਪੰਜਾਬ ਦੀ ਆਪ ਸਰਕਾਰ ਮੁੜ ਮੁੜ ਕੇ ਲੈਂਡ ਪੂਲਿੰਗ ਨੀਤੀ ਲਾਗੂ ਕਰਨ ਲਈ ਜ਼ੋਰ ਲਾ ਰਹੀ ਹੈ। ਇਸ ਲਈ ਕਾਰਪੋਰੇਟ ਕਾਰੋਬਾਰਾਂ ਮੂਹਰੇ ਪ੍ਰਗਟ ਹੋਣ ਵਾਲਾ ਕਿਸਾਨ ਰੋਹ ਦੋਹਾਂ ਹਕੂਮਤਾਂ ਦੀ ਕੰਪਨੀਆਂ ਨਾਲ ਸਾਂਝ ਖ਼ਿਲਾਫ਼ ਸੇਧਤ ਹੋਵੇਗਾ। ਉਹਨਾਂ ਸਾਰੇ ਆਗੂ ਕਿਸਾਨ ਮਰਦ ਔਰਤਾਂ ਨੂੰ ਅੱਜ ਤੋਂ ਹੀ ਲੱਕ ਬੰਨ ਕੇ ਜੁੱਟ ਜਾਣ ਲਈ ਸੱਦਾ ਦਿੱਤਾ ਤੇ ਇਹਨਾਂ ਤਿੰਨਾਂ ਥਾਵਾਂ ਤੇ ਪਰਿਵਾਰਾਂ ਸਮੇਤ ਹੜ੍ਹ ਲਿਆਉਣ ਦਾ ਹੋਕਾ ਦਿੱਤਾ
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੰਗ ਪੱਤਰ ਦੀ ਵਿਆਖਿਆ ਕਰਦਿਆਂ ਕਿਹਾ ਜੇ ਅਮਰੀਕਾ ਭਾਰਤ ਮੁਕਤ ਵਪਾਰਕ ਸਮਝੌਤਾ ਸਿਰੇ ਚੜਦਾ ਹੈ ਤਾਂ ਸਾਡੇ ਸਾਰੇ ਹੀ ਛੋਟੇ ਕਾਰੋਬਾਰ ਹੀ ਕਿਰਤੀ ਲੋਕਾਂ ਦੇ ਮੌਤ ਦੇ ਵਾਰੰਟਾਂ ਤੇ ਦਸਖਤ ਕਰਨ ਵਰਗੀ ਗੱਲ ਹੋਵੇਗੀ ।ਇਸੇ ਤਰ੍ਹਾਂ ਉਹਨਾਂ ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਰੱਦ ਕਰਨ ਦੀ ਮੰਗ ਕੀਤੀ , ਕਰਜ਼ੇ ਦੇ ਨਾਲ ਸੰਬੰਧਿਤ ਮੰਗਾਂ ਦਾ ਜ਼ਿਕਰ ਕੀਤਾ ਕਰਜ਼ੇ ਨਾਲ ਜੁੜੀਆਂ ਮੰਗਾਂ ਜਿਵੇਂ ਕਿਸਾਨਾਂ ਸਿਰ ਚੜਿਆ ਸਮੁੱਚਾ ਕਰਜਾ ਖਤਮ ,ਕਰਜਾ ਕਾਨੂੰਨ ,ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਤੇ ਨੌਕਰੀ ,ਕਿਸਾਨ ਮਜ਼ਦੂਰ ਅਤੇ ਵਾਤਾਵਰਨ ਪੱਖੀ ਨਵੀਂ ਖੇਤੀ ਲਾਗੂ ਕਰਨ ,ਬਿਜਲੀ ਬਿੱਲ, ਬੀਜ ਬਿੱਲ, ਕਿਰਤ ਕੋਡ ਤੇ ਜੀ ਰਾਮ ਜੀ ਵਰਗੇ ਨਵੇਂ ਲੋਕ ਦੋਖੀ ਕਾਨੂੰਨ ਰੱਦ ਕਰਨ, ਮਹਿੰਗਾਈ ਵਧਾਉਣ ਦੇ ਸਾਰੇ ਕਦਮ ਰੋਕਣ, ਤੇਲ, ਗੈਸ ਤੇ ਹੋਰਨਾਂ ਕੀਮਤਾਂ 'ਚ ਕੀਤੇ ਵਾਧੇ ਵਾਪਸ ਲੈਣ ਦੀ ਮੰਗ ਵੀ ਕਰੇਗੀ।
ਇਸ ਤੋਂ ਇਲਾਵਾ ਆਬਾਦਕਾਰਾਂ, ਸਾਬਕਾ ਮੁਜਾਰੇ ਕਿਸਾਨਾਂ ਸਮੇਤ ਦਹਾਕਿਆਂ ਤੋਂ ਕਾਸ਼ਤਕਾਰ ਤੁਰੇ ਆ ਰਹੇ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ। ਹੜਾਂ ਨਾਲ ਹੋਏ ਨੁਕਸਾਨ ਦਾ ਕਾਸਤਕਾਰਾਂ ਨੂੰ ਮੁਆਵਜ਼ਾ ,ਇਹਨਾਂ ਜ਼ਮੀਨਾਂ ਤੋਂ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦਾ ਉਜਾੜਾ ਫੌਰੀ ਬੰਦ ਕਰਨ ,ਦਰਿਆਈ ਪਾਣੀਆਂ ਦੀ ਵੰਡ ਦਾ ਰੱਟਾ ਕੌਮਾਂਤਰੀ ਅਸੂਲਾਂ ਅਨੁਸਾਰ ਤੇ ਲੋਕਾਂ 'ਚ ਸਦਭਾਵਨਾ ਕਾਇਮ ਰੱਖਣ ਦੀ ਪਹੁੰਚ ਨਾਲ ਹੱਲ ਕਰਵਾਉਣ ਤੇ ਸੌੜੀਆਂ ਵੋਟ ਗਿਣਤੀਆਂ ਤਹਿਤ ਇਸ ਨੂੰ ਇਲਾਕਾਈ ਤੇ ਫਿਰਕੂ ਪਾਟਕਾਂ ਦਾ ਹੱਥਾ ਬਣਾਉਣਾ ਬੰਦ ਕਰਵਾਉਣ, ਦੇਸ਼ ਭਰ ਅੰਦਰ ਪਾਣੀ ਦੇ ਸੋਮਿਆਂ ਨੂੰ ਕੰਪਨੀਆਂ ਹਵਾਲੇ ਕਰਨ ਦੀ ਨੀਤੀ ਰੱਦ ਕਰਵਾਉਣ ਤੇ ਇਸ ਕੁਦਰਤੀ ਦਾਤ ਦੀ ਸੰਭਾਲ ਲਈ ਬੱਜਟ ਯਕੀਨੀ ਕਰਵਾਉਣ ਅਤੇ ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ/ਵਰਕਰਾਂ 'ਤੇ ਪਾਏ ਸਾਰੇ ਝੂਠੇ ਕੇਸ ਰੱਦ ਕਰਵਾਉਣ ਤੇ ਗਿਰਫਤਾਰੀਆਂ ਦੇ ਸਾਰੇ ਵਰੰਟ ਫੌਰੀ ਮਨਸੂਖ਼ ਕਰਨ, ਉਹਨਾ ਸਾਰੀਆਂ ਫਸਲਾਂ ਤੇ C2+50% ਫਾਰਮੂਲੇ ਨਾਲ ਐੱਮਐੱਸਪੀ ਤੇ ਖਰੀਦ ਦਾ ਕਾਨੂੰਨ ਬਣਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤੀ ਕਰਨ ਆਦਿ ਮੰਗਾਂ ਦੀ ਜਾਣਕਾਰੀ ਦਿੱਤੀ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਵੱਲੋਂ ਜਬਰ ਕਰਨ ਦੀ ਬਲ੍ਹ ਤੇ ਛ੍ਹਲ ਦੀ ਨੀਤੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿਸਾਨ ਆਗੂ ਵਰਕਰਾਂ ਅਤੇ ਪਿੰਡ ਲੈਵਲ ਤੱਕ ਦੀਆਂ ਕਮੇਟੀਆਂ ਨੂੰ ਪੁਲਸ ਕੇਸਾਂ ਚ ਉਲਝਾ ਕੇ ਲੰਮਾ ਸਮਾਂ ਜੇਲ੍ਹਾਂ ਚ ਸੁੱਟ ਕੇ ਲਹਿਰ ਨੂੰ ਜਬਰ ਕਰਕੇ ਦਬਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ ਜੋ ਕਿ ਕਦਾ ਚਿੱਤ ਬਰਦਾਤ ਨਹੀਂ ਕੀਤਾ ਜਾਵੇਗਾ ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਵੱਡੀ ਲਾਮਬੰਦੀ ਤੇ ਤਿਖੇ ਸੰਘਰਸ਼ਾਂ ਦੇ ਰਾਹ ਪੈਣ ਲਈ ਲੱਕ ਬੰਨ ਕੇ ਅੱਗੇ ਆਉਣ ਦਾ ਸੁਨੇਹਾ ਦਿੱਤਾ ਤੇ ਨਾਲ ਹੀ ਕਿਹਾ ਕਿ ਇਸ ਤੋਂ ਇਲਾਵਾ ਸਾਡੇ ਬੱਚਿਆਂ ਦਾ ਭਵਿੱਖ ਬਹੁਤ ਖਤਰੇ ਵਿੱਚ ਹੈ ਤੇ ਜਦੋਂ ਅਸੀਂ ਪਰਿਵਾਰਾਂ ਸਮੇਤ ਹਕੂਮਤਾਂ ਦੇ ਨਾਲ ਤਿੱਖੇ ਸੰਘਰਸ਼ ਕਰਦੇ ਹਾਂ ਤਾਂ ਵੱਡੇ ਵੱਡੇ ਖੱਬੀਖਾਨਾ ਨੂੰ ਝੁਕਣ ਲਈ ਮਜਬੂਰ ਕਰ ਦਿੰਦੇ ਹਾਂ ਇਸ ਕਰਕੇ ਆਓ ਇਕੱਠੇ ਹੋ ਕੇ ਇਸ ਸਰਕਾਰ ਦੀ ਜਬਰ ਵਾਲੀ ਨੀਤੀ ਦਾ ਵੀ ਮੂੰਹ ਤੋੜ ਜਵਾਬ ਦੇਣ ਲਈ ਮੈਦਾਨ ਚ ਨਿੱਤਰੀਏ ।
ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਵੱਡੀਆਂ ਦਿਓ ਕੱਦ ਕੰਪਨੀਆਂ ,ਅਮਰੀਕਾ ਦੀ ਵੱਡੀ ਕੰਪਨੀ ਪੈਪਸੀਕੋ ਅਤੇ ਖੇਤੀ ਖੇਤਰ ,ਖੁਰਾਕ ਖੇਤਰ ਦੇ ਵਿੱਚ ਵੱਡੀ ਦੁਨੀਆ ਪੱਧਰ ਤੇ ਦਖਲ ਦੇ ਰਹੀ ਕਾਰਗਿਲ ਕੰਪਨੀ ਦੀ ਮੋਟੀ ਵਿਆਖਿਆ ਕਰਕੇ ਦੱਸਿਆ ਕਿ ਹਰ ਸੰਸਾਰ ਦਾ ਛੇਵਾਂ ਬੰਦਾ ਇਹਨਾਂ ਕੰਪਨੀਆਂ ਦੀ ਜਕੜ ਦੇ ਵਿੱਚ ਹੈ ਤੇ ਇਹਨਾਂ ਦੇ ਵੱਡੇ ਵੱਡੇ ਕਾਰੋਬਾਰ ਲੋਕਾਂ ਦੀ ਕਿਰਤ ਨੂੰ ਨਿਚੋੜ ਰਹੇ ਹਨ ਕਿਉਂਕਿ ਪਿਛਲੇ ਦਿਨੀ ਇਹਨਾਂ ਹੀ ਕੰਪਨੀਆਂ ਦੇ ਅਧਿਕਾਰੀਆਂ ਦੀ ਮੂੰਹ ਬੋਲਦੀ ਮਿਸਾਲ ਹੈ ਉਹ ਪ੍ਰਵਾਨ ਕਰ ਰਹੇ ਹਨ ਕਿ ਜਦੋਂ ਤੋਂ ਕੇਂਦਰ ਸਰਕਾਰ ਵੱਲੋਂ ਕਿਰਤ ਕੋਡ ਲਾਗੂ ਕੀਤੇ ਗਏ ਹਨ ਸਾਡੇ ਸ਼ੁੱਧ ਮੁਨਾਫਿਆਂ ਚ ਅਥਾਹ ਵਾਧਾ ਹੋਇਆ ਹੈ ਇਸ ਕਰਕੇ ਇਹਨਾਂ ਕੰਪਨੀਆਂ ਦੀ ਖਸਲਤ ਨੂੰ ਸਮਝਣ ਦੀ ਜਰੂਰਤ ਹੈ । ਇਸ ਤੋਂ ਇਲਾਵਾ ਕਿਸਾਨ ਅਤੇ ਔਰਤਾਂ ਵੱਲੋਂ ਲੋਕ ਪੱਖੀ ਗੀਤ ਵੀ ਪੇਸ਼ ਕੀਤੇ ਗਏ । ਸਟੇਜ ਸਕੱਤਰ ਦੀ ਜਿੰਮੇਵਾਰੀ ਰੂਪ ਸਿੰਘ ਛੰਨਾ ਨੇ ਨਿਭਾਈ।
- Download Babushahi App
-
-