'ਮਾਵਾਂ-ਧੀਆਂ ਸਤਿਕਾਰ ਯੋਜਨਾ' ਮੌਕੇ ਇਕੱਠ ਕਰਨ ਵਿੱਚ ਸਫਲ ਰਿਹਾ ਚੇਅਰਮੈਨ ਇੰਦਰਜੀਤ ਸਿੰਘ ਮਾਨ
ਅਸ਼ੋਕ ਵਰਮਾ
ਰਾਮਪੁਰਾ ਫੂਲ, 1 ਜੁਲਾਈ 2026 : ਮਾਰਕਫੈਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅੱਜ ਪੰਜਾਬ ਸਰਕਾਰ ਦੀ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਇਤਿਹਾਸਕ ਪਿੰਡ ਭਾਈਰੂਪਾ ਵਿਖੇ ਵੱਡਾ ਇਕੱਠ ਕਰਨ ਵਿੱਚ ਸਫਲ ਰਹੇ। ਅੱਖੀ ਵੇਖਣ ਵਾਲਿਆਂ ਨੇ ਦੱਸਿਆ ਕਿ ਇਸ ਮੌਕੇ ਉਮੀਦ ਨਾਲੋਂ ਜਿਆਦਾ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਸਨ। ਲੋਕਾਂ ਨੇ ਕਿਹਾ ਕਿ ਇਕੱਠ ਅੱਗੇ ਇੱਕ ਵਾਰ ਤਾਂ ਮਹਾਰਾਜਾ ਪੈਲਸ ਛੋਟਾ ਹੁੰਦਾ ਨਜ਼ਰ ਆਇਆ।ਇਸ ਮੌਕੇ ਭ ਸੰਬੋਧਨ ਕਰਦਿਆਂ ਚੇਅਰਮੈਨ ਇੰਦਰਜੀਤ ਸਿੰਘ ਮਾਨ ਸਭ ਤੋਂ ਪਹਿਲਾਂ ਆਪਣੀਆਂ ਮਾਵਾਂ ਭੈਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨ੍ਹਾਂ ਨੇ ਚੇਅਰਮੈਨ ਮਾਨ ਤੇ ਭਰੋਸਾ ਕਰਦਿਆਂ ਆਪਣਾ ਭਰਾ ਅਤੇ ਪੁੱਤਰ ਜਾਣ ਕੇ ਆਪ ਮੁਹਾਰੇ ਇੰਨੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਕਿ ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ।
ਉਹਨਾਂ ਕਿਹਾ ਕਿ ਕਿਹਾ ਕਿ ਉਹ ਆਪਣੇ ਹਲਕੇ ਨੂੰ ਬੁਲੰਦੀਆਂ ਤੇ ਵੇਖਣਾ ਚਾਹੁੰਦਾ ਹੈ, ਉਹ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਨਾਲ ਲੈਕੇ ਤੁਰੇਗਾ ਅਤੇ ਉਹਨਾਂ ਦੀ ਪਾਰਟੀ ਪ੍ਰਤੀ ਕੀਤੀ ਕੀਤੀ ਮਹਿਨਤ ਦਾ ਉਹ ਸਾਰੀ ਉਮਰ ਕਰਜ਼ਦਾਰ ਰਹੇਗਾ, ਉਹਨਾਂ ਅਖੀਰ 'ਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਜਿੰਨਾ ਦੇ ਅਸ਼ੀਰਵਾਦ ਨਾਲ ਇਹ ਸਮਾਗਮ ਨੇਪਰੇ ਚੜ੍ਹਿਆ ਅਤੇ ਹਲਕੇ ਦੇ ਲੋਕਾਂ ਦਾ ਇਹ ਦੇਣ ਮੈਂ ਕਦੇ ਵੀ ਨਹੀਂ ਦੇ ਸਕਦਾ।
ਅਖੀਰ ਤੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸੂਬੇ ਦੀਆਂ ਲੱਖਾਂ ਮਹਿਲਾਵਾਂ ਨੂੰ ਸਿੱਧਾ ਲਾਭ ਮਿਲੇਗਾ।
- Download Babushahi App
-
-