ਮਹਾਂਰਾਸ਼ਟਰ ਦੇ ਅਨਾਥ ਬੱਚਿਆਂ ਲਈ ਡੇਰਾ ਸਿਰਸਾ ਮੁਖੀ ਦੀ ਨਿਵੇਕਲੀ ਪਹਿਲਕਦਮੀ
ਸਿੱਖਿਆ ਅਤੇ ਸਿਹਤ ਸਭਾਲ ਤੋਂ ਲੈਕੇ ਵਿਆਹ ਤੱਕ ਖਰਚਾ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ , 22 ਜੂਨ 2026: ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਫਾਦਰਜ਼ ਡੇਅ ਮੌਕੇ ‘ਡੈਪਥ ਪ੍ਰੋਗਰਾਮ ਦੌਰਾਨ ਨਿਵੇਕਲੀ ਪਹਿਲਕਦਮੀ ਤਹਿਤ ਮਹਾਂਰਾਸ਼ਟਰ ਦੇ ਸਾਸਾਵਾਰ ਸਥਿਤ ਮਮਤਾ ਬਾਲ ਸਦਨ ਨਾਮਕ ਐਨਜੀਓ ਵੱਲੋਂ ਚਲਾਏ ਜਾ ਰਹੇ ਅਨਾਥ ਆਸ਼ਰਮ ਦੀ ਇੰਚਾਰਜ ਸਮਿਤਾ ਦੀ ਅਪੀਲ ਪ੍ਰਵਾਨ ਕਰਦਿਆਂ ਇਸ ਆਸ਼ਰਮ ਦੇ ਬੱਚਿਆਂ ਦੀ ਸਿੱਖਿਆ, ਪਾਲਣ ਪੋਸ਼ਣ , ਸਿਹਤ ਸਬੰਧੀ ਦੇਖਭਾਲ ਅਤੇ ਉਨ੍ਹਾਂ ਦੇ ਵਿਆਹ ਤੱਕ ਦਾ ਸਮੁੱਚਾ ਖਰਚਾ ਆਪਣੇ ਕੋਲੋਂ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸੰੰਗਰੂਰ ਜਿਲ੍ਹੇ ਦੇ ਪਿੰਡ ਕੰਮੋਮਾਜਰਾ ਨਿਵਾਸੀ ਜਸਪ੍ਰੀਤ ਕੌਰ ਨੂੰ ਨਵੇਂ ਮਕਾਨ ਦੀਆਂ ਚਾਬੀਆਂ ਸੌਂਪੀਆਂ। ਜਸਪ੍ਰੀਤ ਕੌਰ ਦੇ ਪਿਤਾ 2021 ’ਚ ਸਵਰਗਵਾਸ ਹੋ ਗਏ ਸਨ ਜਿਸ ਕਰਕੇ ਪ੍ਰੀਵਾਰ ਆਰਥਿਤ ਸੰਕਟ ਨਾਲ ਜੂਝ ਰਿਹਾ ਸੀ।
ਜਿਸ ਮਕਾਨ ’ਚ ਪ੍ਰੀਵਾਰ ਰਹਿ ਰਿਹਾ ਸੀ ਉਸ ਦੀ ਹਾਲਤ ਬੇਹੱਦ ਖਸਤਾ ਸੀ। ਬਰਸਾਤ ਦੇ ਦਿਨਾਂ ਦੌਰਾਨ ਛੱਤ ਚਿਓਣ ਲੱਗ ਜਾਂਦੀ ਸੀ ਅਤੇ ਕਈ ਵਾਰ ਆਂਢ ਗੁਆਂਢ ਦੇ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਸੀ। ਪ੍ਰੀਵਾਰ ਦੀ ਸਮੱਸਿਆ ਸਬੰਧੀ ਜਦੋਂ ਡੇਰਾ ਸਿਰਸਾ ਮੁਖੀ ਨੂੰ ਮਿਲੀ ਤਾਂ ਉਨ੍ਹਾਂ ਨੇ ਨਵਾਂ ਮਕਾਨ ਬਨਵਾਉਣ ਦਾ ਫੈਸਲਾ ਲੈਂਦਿਆਂ ਕਹਿਜ਼ 48 ਘੰਟਿਆਂ ਦੌਰਾਨ ਘਰ ਦੀ ਉਸਾਰੀ ਕਰਵਾ ਦਿੱਤੀ। ਡੇਰਾ ਸਿਰਸਾ ਦੇ ਮੀਡੀਆ ਵਿੰਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਘਰ ’ਤੇ ਸਮੁੱਚਾ ਖਰਚ ਸੰਤ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਕੀਤਾ ਗਿਆ ਹੈ। ਨਵੇਂ ਘਰ ਦੀ ਚਾਬੀ ਮਿਲਣ ਮੌਕੇ ਜਸੋਪ੍ਰੀਤ ਅਤੇ ਉਸ ਦੇ ਪ੍ਰੀਵਾਰ ਨੇ ਡੇਰਾ ਮਖੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਨਵਾਂ ਮਕਾਨ ਮਿਲਣਾ ਉਨ੍ਹਾਂ ਲਈ ਕਿਸੇ ਸਪਨੇ ਦੇ ਸੱਚ ਹੋਣ ਤੋਂ ਘੱਟ ਨਹੀਂ ਹੈ।
ਸਿਹਤਮੰਦ ਜਿੰਦਗੀ ਜਿਉਣ ਦਾ ਸੱਦਾ
ਕੌਮਾਂਤਰੀ ਯੋਗ ਦਿਵਸ ਮੌਕੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਸਾਧ ਸੰਗਤ ਨੂੰ ਯੋਗ ਨੂੰ ਆਪਣੀ ਜਿੰਦਗੀ ’ਚ ਅਪਨਾਉਣ ਅਤੇ ਹਿਸਤਮੰਦ ਜਿੰਦਗੀ ਜਿਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਇਸ ਮੌਕੇ ਵੱਖ ਵੱਖ ਯੋਗ ਕਿਰਿਆਵਾਂ ਕੀਤੀਆਂ ਅਤੇ ਇਸ ਮੌਕੇ ਹਾਜ਼ਰ ਲੋਕਾਂ ਨੂੰ ਵੀ ਪ੍ਰੇਰਣਾ ਦਿੱਤੀ। ਇਸ ਮੌਕੇ ਆਯੂਰਵੇਦ ਮਾਹਿਰ ਡਾਕਟਰ ਅਜੇ ਗੋਪਲਾਨੀ ਅਤੇ ਡਾਕਟਰ ਸ਼ਸ਼ੀ ਕਾਂਤ ਨੇ ਯੋਗ ਸਾਧਕਾਂ ਨੂੰ ਯੋਗ ਸਬੰਧੀ ਸਿਖਲਾਈ ਵੀ ਦਿੱਤੀ।
- Download Babushahi App
-
-