ਕੰਟਰੈਕਟਰ ਵਰਕਰਜ ਦੀ ਚੱਲ ਰਹੇ ਸ਼ੰਘਰਸ਼ ਨੂੰ ਹੋਰ ਬੱਲ ਮਿਲਿਆ ਜਦੋਂ ਪਲਾਂਟ ਦੀਆਂ ਸਮੂਹ ਰੈਗੂਲਰ ਕਰਮਚਾਰੀ ਜਥੇਬੰਦੀਆਂ ਨੇ ਸ਼ੰਘਰਸ਼ ਦੀ ਹਮਾਇਤ ਚ ਸ਼ੰਘਰਸ਼ ਦਾ ਕੀਤਾ ਐਲਾਨ
ਥਰਮਲ ਪਲਾਂਟ ਦਾ ਸੁਰੱਖਿਅਤ ਸੰਚਾਲਣ ਯਕੀਨੀ ਬਣਾਇਆ ਜਾਵੇ, ਰੈਗੂਲਰ ਕਾਮੇ ਵੀ ਕਰਨਗੇ ਵਰਕ-ਟੂ-ਰੁਲ
ਮਨਪ੍ਰੀਤ ਸਿੰਘ / ਬਾਬੂਸ਼ਾਹੀ ਬਿਊਰੋ
ਰੂਪਨਗਰ 22 ਜੂਨ
ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਰੋਪੜ ਦੇ ਕੰਟਰੈਕਟਰ ਵਰਕਰਜ ਦੀ ਚੱਲ ਰਹੀ ਹੜਤਾਲ ਨੂੰ ਉਸ ਸਮੇਂ ਹੋਰ ਬੱਲ ਮਿਲਿਆ ਜਦੋਂ ਪਲਾਂਟ ਦੀਆਂ ਸਮੂਹ ਰੈਗੂਲਰ ਕਰਮਚਾਰੀ ਜਥੇਬੰਦੀਆਂ ਨੇ ਇਨ੍ਹਾਂ ਦੀ ਹਮਾਇਤ ਚ ਗੇਟ ਰੈਲੀ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਇੰਪਲਾਈਜ ਫੈਡਰੇਸ਼ਨ (ਏਟਕ), ਇੰਪਲਾਈਜ ਫੈਡਰੇਸ਼ਨ (ਪਹਿਲਵਾਨ), ਐਸ.ਸੀ. / ਬੀ.ਸੀ. ਇੰਪਲਾਈਜ ਯੂਨੀਅਨ ਅਤੇ ਆਰ ਟੀ ਪੀ ਇੰਪਲਾਈਜ ਯੂਨੀਅਨ ਸ਼ਾਮਲ ਸਨ ਇਨ੍ਹਾਂ ਦੇ ਨਾਲ ਪੈਨਸ਼ਨਰਜ ਵੈਲਫੇਅਰ ਫੈਡਰੇਸ਼ਨ ਇਕਾਈ ਰੂਪਨਗਰ ਨੇ ਵੀ ਆਪਣੇ ਸਾਥੀਆ ਨਾਲ ਸ਼ਿਰਕਤ ਕੀਤੀ।ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਥਰਮਲ ਪਲਾਂਟ ਅੰਦਰ ਕੰਮ ਕਰਦੇ ਕੰਟਰੈਕਟਰ ਵਰਕਰਜ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾ ਦੀ ਪੂਰਤੀ ਵਾਸਤੇ ਸੰਘਰਸ਼ ਕਰ ਰਹੇ ਹਨ,ਜਿਸ ਦੇ ਸਿੱਟੇ ਵਜੋਂ 24.05.2026 ਨੂੰ ਬਿਜਲੀ ਮੰਤਰੀ ਨਾਲ ਖੰਨਾ ਵਿੱਖੇ ਮਿਤੀ 15.06.2026 ਤੱਕ ਇਨ੍ਹਾਂ ਨੂੰ ਪਾਵਰਕੌਮ ਦੇ ਸਿੱਧੇ ਠੇਕੇ ਤੇ ਲੈਣ ਦੀ ਸਹਿਮਤੀ ਬਣੀ ਸੀ,ਪ੍ਰੰਤੂ ਸਮਾਂ ਬੀਤਣ ਤੋਂ ਬਾਅਦ ਵੀ ਸਹਿਮਤੀ ਲਾਗੂ ਕਰਨ ਦੀ ਜਗ੍ਹਾ ਲਾਰੇ ਲੱਪੇ ਅਤੇ ਡੰਗ ਟਪਾਊ ਰਵਈਆ ਅਪਣਾਇਆ ਗਿਆ ਜਿਸ ਦੇ ਸਿੱਟੇ ਵਜੋਂ ਇਨ੍ਹਾਂ ਨੂੰ ਮਜਬੂਰਨ ਧਰਨਾ/ਹੜਤਾਲ ਦਾ ਰਸਤਾ ਅਖ਼ਤਿਆਰ ਕਰਨਾ ਪਿਆ। ਥਰਮਲ ਪਾਵਰ ਜਨਰੇਸ਼ਨ ਇੱਕ ਜ਼ੋਖਿਮ ਭਰਪੂਰ ਅਤੇ ਸੰਵੇਦਨਸ਼ੀਲ ਕੰਮ ਹੈ ਜਿਸ ਦੀ ਮਸ਼ਿਨਰੀ ਦੇ ਸੁਚਾਰੂ ਸੰਚਾਲਣ ਅਤੇ ਰੱਖ ਰਖਾਵ ਵਿੱਚ ਇਨ੍ਹਾਂ ਕਰਮਚਾਰੀਆਂ ਦਾ ਅਹਿਮ ਯੋਗਦਾਨ ਰਿਹਾ ਹੈ ਜਿਸ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ,ਇਸ ਲਈ ਸਮੂਹ ਜਥੇਬੰਦੀਆਂ ਨੇ ਮੈਨੇਜਮੈਂਟ ਨੂੰ ਗੁਜ਼ਾਰਿਸ਼ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੇ ਮਸਲੇ ਦਾ ਹੱਲ ਜਲਦ ਤੋਂ ਜਲਦ 24.05.26 ਦੀਆਂ ਸਹਮਤਿਆਂ ਨੂੰ ਲਾਗੂ ਕਰਵਾਇਆ ਜਾਵੇ।
ਸਮੂਹ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਕਿ ਹੜਤਾਲ ਦੇ ਸਮੇਂ ਦੌਰਾਨ ਸਾਡਾ ਕੋਈ ਵੀ ਕੋਈ ਵੀ ਮੈਂਬਰ ਕਿਸੇ ਵੀ ਆਊਟਸੋਰਸ/ ਕਾਂਟਰੈਕਟਰ ਕਰਮਚਾਰੀ ਦੀ ਡਿਊਟੀ ਨਹੀਂ ਕਰੇਗਾ ਅਤੇ ਸਾਰੇ ਰੈਗੂਲਰ ਕਰਮਚਾਰੀ ਵਰਕ-ਟੂ-ਰੂਲ ਭਾਵ 8 ਘੰਟੇ ਹੀ ਡਿਊਟੀ ਕਰਨਗੇ। ਜੇਕਰ ਕਿਸੇ ਵੀ ਰੈਗੂਲਰ ਕਰਮਚਾਰੀ ਤੇ ਆਊਟਸੋਰਸ/ ਕਾਂਟਰੈਕਟਰ ਕਰਮਚਾਰੀ ਦੀ ਡਿਊਟੀ ਕਰਨ ਦਾ ਦਬਾਅ ਬਣਾਇਆ ਗਿਆ ਤਾਂ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੀਆਂ, ਜਿਸ ਨਾਲ ਜੇ ਕੋਈ ਵੀ ਉਦਯੋਗਿਕ ਸ਼ਾਂਤੀ ਭੰਗ ਜਾਂ ਉਤਪਾਦਨ ਲੋਸ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰ ਕੇਵਲ ਤੇ ਕੇਵਲ ਥਰਮਲ ਪਲਾਂਟ ਰੋਪੜ ਦੀ ਮੈਨੇਜਮੈਂਟ ਹੋਵੇਗੀ। ਇਸ ਦੇ ਨਾਲ ਹੀ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਗਈ ਕਿ ਥਰਮਲ ਪਲਾਂਟ ਦੇ ਫਰਨੇਸ,ਬੁਆਇਲਰ ਅਤੇ ਜਨਰੇਟਰ ਜਿਸ ਵਿੱਚ ਅੱਗ, ਗਰਮ ਪਾਣੀ ਅਤੇ ਹਾਈਡ੍ਰੋਜਨ ਗੈਸ ਹੁੰਦੀ ਹੈ ਦੇ ਸੰਚਾਲਣ ਨੂੰ ਸੁਰਖਿਅਤ ਲਿਮਟਾਂ ਅੰਦਰ ਹੀ ਚਲਾਇਆ ਜਾਵੇ ਕਿਉਕਿ ਇਸ ਵੇਲੇ ਇਹ ਯੂਨਿਟ ਪਿਛਲੇ 4-5 ਦਿਨਾਂ ਤੋਂ ਇਨ੍ਹਾਂ ਸੁਰੱਖਿਅਤ ਲਿਮਟਾਂ ਨੂੰ ਅਣਦੇਖਾ ਕਰਕੇ ਚਲਾਏ ਜਾ ਰਹੇ ਹਨ ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਜੌ ਕਿ ਜਾਨ/ ਮਾਲ ਦੀ ਹਾਨੀ ਦਾ ਕਰਨ ਬਨ ਸਕਦਾ ਹੈ, ਇਸ ਲਈ ਜਾਂ ਤਾਂ ਇਨ੍ਹਾਂ ਹੜਤਾਲੀ ਕਰਮਚਾਰੀਆਂ ਦੀਆਂ ਮੰਗਾਂ ਦੀ ਪੂਰਤੀ ਕਰਕੇ ਇੰਨ੍ਹਾਂ ਨੂੰ ਕੰਮ ਤੇ ਵਾਪਸ ਲਿਆ ਜਾਵੇ ਨਹੀਂ ਤਾਂ ਇਨ੍ਹਾਂ ਯੂਨਿਟਾਂ ਨੂੰ ਸੁਰਖਿਅਤ ਤਰੀਕੇ ਨਾਲ ਬੌਕਸ ਅੱਪ(ਬੰਦ) ਕੀਤਾ ਜਾਵੇ । ਇਸ ਰੈਲੀ ਨੂੰ ਰਾਜ ਕੁਮਾਰ ਤਿਵਾੜੀ, ਹਰਮੇਸ਼ ਧੀਮਾਨ ਜਗਵਿੰਦਰ ਸਿੰਘ,ਬਲਵਿੰਦਰ ਸਿੰਘ,ਪਵਨਪ੍ਰੀਤ ਸਿੰਘ, ਡਾ. ਦਵਿੰਦਰ ਕੁਮਾਰ ਬਜਾੜ,ਤਰੁਣ ਲੋਤਰਾ, ਜਸਕਰਨ ਸਿੰਘ,ਸਰਬਜੀਤ ਕੁਮਾਰ, ਇੰਜੀ:ਜਸਵਿੰਦਰ ਸਿੰਘ, ਬਲਜੀਤ ਸਿੰਘ,ਧਰਿੰਦਰ ਪਾਂਡੇ, ਕੁਲਦੀਪ ਸਿੰਘ ਮਿਨਹਾਸ,ਰਾਜੇਸ਼ ਕੁਮਾਰ,ਰਾਜਕੁਮਾਰ ਕੋਹਲੀ,ਅਵਤਾਰ ਸਿੰਘ ਅਤੇ ਰਵਿੰਦਰ ਕੁਮਾਰ ਨੇ ਸੈਕੜੇ ਕਰਮਚਾਰੀ ਦੀ ਹਾਜਰੀ ਨੂੰ ਸੰਬੋਧਿਤ ਕੀਤਾ ਅਤੇ ਸਰਕਾਰ ਦੇ ਲਾਰੇ ਲੱਪੇ ਦੀ ਨੀਤੀ ਦੀ ਜੰਮ ਕੇ ਨਖੇਦੀ ਕੀਤੀ। ਰੈਲੀ ਦੌਰਾਨ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ, ਮਹਿੰਦਰ ਸਿੰਘ,ਰਵਿੰਦਰ ਕੁਮਾਰ,ਜਸਕਰਨ,ਸ਼ਰਵਨ ਕੁਮਾਰ,ਗੁਰਚਰਣ ਸਿੰਘ,ਬਲਦੇਵ ਸਿੰਘ,ਬਲਵਿੰਦਰ ਸਿੰਘ,ਬਸੰਤ ਕੁਮਾਰ,ਸਤਨਾਮ ਸਿੰਘ,ਪੱਪੂ ਕੁਮਾਰ, ਮੇਜਰ ਸਿੰਘ, ਨਿਖਿਲ ਸ਼ਰਮਾ,ਮਿਲਾਨਪ੍ਰੀਤ ਸਿੰਘ, ਮਨਜੀਤ ਸਿੰਘ,ਨਰਿੰਦਰ ਸਿੰਘ,ਰਾਜਿੰਦਰ ਸਿੰਘ,ਸਾਵਣ ਕੁਮਾਰ,ਦਲੀਪ ਸਿੰਘ,ਗਗਨਦੀਪ ਸਿੰਘ,ਹੀਰਾ ਰਾਣਾ ਸਮੇਤ ਸੈਕੜੇ ਥਰਮਲ ਕਾਮੇ ਹਾਜਰ ਰਹੇ ਹਜਾਰ ਰਹੇ।
- Download Babushahi App
-
-