6ਜੂਨ ਦੇ ਘੱਲੂਘਾਰਾ ਸਮਾਗਮ ਦੇ ਮੱਦੇਨਜ਼ਰ ਮਹਿਤਾ ਵਿਖੇ ਪੁਲਸ ਨੇ ਕੀਤਾ ਫਲੈਗ ਮਾਰਚ।
ਚੌਕ ਮਹਿਤਾ,ਬਾਬਾ ਬਕਾਲਾ 3 ਜੂਨ-ਬਲਰਾਜ ਸਿੰਘ ਰਾਜਾ--
ਪੰਜਾਬ ਸਰਕਾਰ ਅਤੇ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਦੇ ਨਿਰਦੇਸ਼ਾਂ ਤੇ ਘੱਲੂਘਾਰਾ ਸਮਾਗਮ ਦੇ ਮੱਦੇਨਜ਼ਰ ਪੁਲਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਬਲਜੀਤ ਸਿੰਘ ਡੀ. ਐੱਸ. ਪੀ. ਜੰਡਿਆਲਾ ਗੁਰੂ ਅਤੇ ਐੱਸ. ਐੱਚ. ਓ.ਜਸਦੀਪ ਸਿੰਘ ਦੀ ਅਗਵਾਈ ਵਿਚ ਕਸਬਾ ਚੌਕ ਮਹਿਤਾ ਵਿਖੇ ਅੱਜ ਪੰਜਾਬ ਪੁਲਸ ਅਤੇ ਬੀ.ਐਸ.ਐਫ ਦੀ ਇੱਕ ਟੁਕੜੀ ਵੱਲੋਂ ਫਲੈਗ ਮਾਰਚ ਕੀਤਾ ਗਿਆ।ਇਸ ਦੌਰਾਨ ਡੀ. ਐੱਸ. ਪੀ.ਬਲਜੀਤ ਸਿੰਘ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਵਿਚ ਦਮਦਮੀ ਟਕਸਾਲ ਮਹਿਤਾ ਵਿਖੇ ਘੱਲੂਘਾਰਾ ਸਮਾਗਮ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਇਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਨਾਂ 'ਚ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ 'ਤੇ ਵੀ ਤਿੱਖੀ ਨਜਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਸਮਾਗਮ ਵਾਲੇ ਦਿਨ ਫਾਇਰ ਬ੍ਰਿਗੇਡ ਦੀ ਗੱਡੀ, ਐਂਬੁਲਸ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਵੀ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਮੂਹਰੇ ਕਿਸੇ ਅਣਪਛਾਤੇ ਵਿਅਕਤੀ ਨੂੰ ਵਾਹਨ ਖੜ੍ਹਾ ਨਾ ਕਰਨ ਦੇਣ, ਅਗਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਇਸ ਮੌਕੇ ਐਸ ਐਂਚ ਓ ਹਰਪਾਲ ਸਿੰਘ ਸੋਹੀ ਜੰਡਿਆਲਾ ਗੁਰੂ, ਗੁਰਪ੍ਰਤਾਪ ਸਿੰਘ,ਸੁਰਜੀਤ ਸਿੰਘ,ਪਲਵਿੰਦਰ ਸਿੰਘ,ਨਿਰਵੈਰ ਸਿੰਘ, ਗੁਰਸਾਹਿਬ ਸਿੰਘ ਪੰਨੂ,ਰਛਪਾਲ ਸਿੰਘ ਬਿੱਲਾ,ਹਰਮਨ ਸਿੰਘ, ਹਰਜੀਤ ਸਿੰਘ, ਬੂਟਾ ਨਾਥ ਆਦਿ ਹਾਜ਼ਰ ਸਨ।
- Download Babushahi App
-
-